ਸੋਨੀ ਗੋਇਲ ਬਰਨਾਲਾ
17 ਦਸੰਬਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਬਰਨਾਲਾ ਸ੍ਰੀ ਅਰੁਣ ਕੁਮਾਰ ਦੀ ਅਗਵਾਈ ਵਿੱਚ ਸ.ਸ.ਸ.ਸ. ਲੜਕੀਆਂ ਬਰਨਾਲਾ ਵਿਖੇ ਸੱਤ ਰੋਜ਼ਾ ਕੈਂਪ ਜੋ ਮਿਤੀ 16 ਦਸੰਬਰ,2023 ਤੋਂ 22 ਦਸੰਬਰ, 2023 ਤੱਕ

ਲਗਾਇਆ ਜਾ ਰਿਹਾ ਹੈ, ਦੇ ਦੂਸਰੇ ਦਿਨ ਦੀ ਸ਼ੁਰੂਆਤ ਪ੍ਰਿੰਸੀਪਲ ਸ੍ਰੀਮਤੀ ਅਰੁਣ ਗਰਗ ਰਹਿਨੁਮਾਈ ਹੇਠ,ਪ੍ਰੋਗਰਾਮ ਅਫਸਰ ਸ੍ਰੀ ਪੰਕਜ ਗੋਇਲ ਦੀ ਅਗਵਾਈ ਵਿੱਚ ਖੂਨਦਾਨ ਕੈਂਪ ਨਾਲ ਕੀਤੀ ਗਈ।

ਖੂਨਦਾਨ ਕੈਂਪ ਦਾ ਉਦਘਾਟਨ ਸ੍ਰੀ ਰਾਮ ਤੀਰਥ ਮੰਨਾਂ,ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ ਦੁਆਰਾ ਕੀਤਾ ਗਿਆ।
ਖੂਨਦਾਨ ਕੈਂਪ ਦੌਰਾਨ 44 ਬਲੱਡ ਯੂਨਿਟ ਇਕੱਤਰ ਕੀਤੇ ਗਏ।

ਕੈਂਪ ਦੌਰਾਨ ਵਲੰਟੀਅਰਜ਼ ਨੂੰ ਖੂਨਦਾਨ ਮਹਾਦਾਨ ਸਬੰਧੀ ਜਾਣਕਾਰੀ ਦਿੱਤੀ ਗਈ।
ਸ੍ਰੀ ਡਿੰਪਲ ਜਿੰਦਲ, ਐਡਵੋਕਟ ਦੁਆਰਾ ਲੜਕੀਆਂ ਨੂੰ ਮੁੱਢਲੀ ਕਾਨੂੰਨੀ ਸਹਾਇਤਾ ਅਤੇ ਨਸ਼ਿਆ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ।

ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਲਈ ਪ੍ਰੇਰਿਤ ਕੀਤਾ ਗਿਆ।
ਖੂਨਦਾਨ ਕੈਂਪ ਦੌਰਾਨ ਸਕੂਲ ਵਿਖੇ ਡਾ.ਰਾਕੇਸ਼ ਜਿੰਦਲ,ਡਾ.ਡਿੰਪਲ ਜਿੰਦਲ, ਸ੍ਰੀ ਰਵਿੰਦਰ ਸ਼ਰਮਾ, ਸ੍ਰੀ ਪਰਦੀਪ ਕੁਮਾਰ, ਸ੍ਰੀ ਵਿਸ਼ਾਲ ਕੌਸ਼ਲ ਅਤੇ ਹੋਰ ਪੱਤਵਣਤੇ ਸੱਜਣਾਂ ਨੇ ਖੂਨਦਾਨ ਕੀਤਾ।ਇਸ ਸਮੇ ਸਕੂਲ ਸਟਾਫ ਦੇ ਮੈਡਮ ਰੇਖਾ, ਮਾਧਵੀ ਤ੍ਰਿਪਾਠੀ, ਆਸ਼ਾ ਰਾਣੀ, ਜ਼ਸਪ੍ਰੀਤ ਕੌਰ, ਰੂਚਿਕਾ, ਰੁਪਿੰਦਰਜੀਤ ਸਿੰਘ, ਜਗਸੀਰ ਸਿੰਘ, ਪ੍ਰਤੀਕ ਦਾਨੀਆ ਅਤੇ ਹੋਰ ਮੈਂਬਰ ਹਾਜ਼ਰ ਸਨ।
Posted By SonyGoyal