ਮਾਨਸਾ ,ਪਟਿਆਲਾ 25 ਫਰਵਰੀ ( ਜਗਤਾਰ ਸਿੰਘ )
ਵਾੜੀ ਪੁਲਿਸ ਜਥੇਦਾਰ ਸੁਖਜੀਤ ਸਿੰਘ ਬਘੌਰਾ ਸ਼ਰੇਆਮ ਦਾਰੂ ਦੀ ਸਮਲਿੰਗ ਕੀਤੀ ।
ਅੱਜ ਕਿਸ਼ਾਨਾਂ ਵਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਦਿੱਲੀ ਵਿਖੇ ਕੇਂਦਰ ਸਰਕਾਰ ਦੀਆਂ ਬਰੂਹਾਂ ਤੇ ਰੋਸ਼ ਪ੍ਰਦਰਸਨ ਕਰਦੇ ਸਮੇਂ ਉਨ੍ਹਾਂ ਨੂੰ ਸਭੁ ਬਾਡਰ ਤੇ ਨੈਸ਼ਨਲ ਹਾਈਵੇ ਤੇ ਪੱਕੇ ਬੈਰੀਕੇਟ ਲਾ ਕੇ ਰੋਕਿਆ ਗਿਆ ਜਿਸ ਤਹਿਤ ਪੰਜਾਬ ਦੇ ਕਿਸਾਨਾਂ ਵਲੋਂ
ਸ਼ੰਭੂ ਬਾਰਡਰ ਤੇ ਸ਼ਾਂਤ ਮਾਹੌਲ ਵਿਚ ਆਪਣੀਆਂ ਹੱਕੀ ਮੰਗਾਂ ਪ੍ਰਤੀ ਕੇਂਦਰ ਸਰਕਾਰ ਦੇ ਕੰਨਾਂ ਤੱਕ ਅਵਾਜ਼ ਪਚੁਹਣ ਲਈ ਡਟੇ ਰਹੇ ਜਿਥੇ ਉਨ੍ਹਾਂ ਤੇ ਸ਼ਾਂਤ ਮਹੌਲ ਵਿੱਚ ਕਿਸਾਨਾਂ ਦੀ ਸਟੇਜ ਜ਼ੋ ਪੰਜਾਬ ਦੀ ਹਦ
ਉਪਰ ਹੈ ਉਸ ਤੇ ਡ੍ਰੋਨ ਰਾਹੀਂ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਘੱਟੋ ਘੱਟ ਦੋ ਸੌ ਦੇ ਕਰੀਬ ਕਿਸਾਨ ਫਟੜ ਹੋਏ ਜਥੇਦਾਰ ਸੁਖਜੀਤ ਸਿੰਘ ਬਘੌਰਾ ਪ੍ਰੈਸ ਸਕੱਤਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਕਿਹਾ ਸਭ ਤੋਂ ਮਾੜੀ ਸ਼ਰਮ ਨਾਕ ਗੱਲ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਕੀਤੀ ਗਈ ਜ਼ੋ ਗੁਰੂ ਘਰਾਂ ਦੀਆਂ ਸਰਾਵਾਂ ਵਿੱਚ ਪੁਲੀਸ ਵਾੜੀ ਜਿਥੇ ਸ਼ਰੇਆਮ ਦਾਰੂ ਪੀਤੀ ਗਈ ਅਤੇ ਤਮਾਖੂ ਦਾ ਇਸਤੇਮਾਲ ਕਰਕੇ ਗੁਰੂ ਘਰ ਦੀਆਂ ਸਰਾਵਾਂ ਨੂੰ ਆਪਣੀ ਹੋਂਦ ਲਈ ਵਰਤਿਆ ਗਿਆ
ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਪੱਤਰ ਲਿਖ ਮੰਗ ਕੀਤੀ ਗਈ ਹੈ ਕੇ ਇਸ ਗੁਰੂ ਘਰਾਂ ਦੀਆਂ ਸਰਾਵਾਂ ਵਿੱਚ ਹੋਈ ਬੇਅਦਬੀ ਪ੍ਰਤੀ ਉਨ੍ਹਾਂ ਹਾਕਮਾਂ ਨੂੰ ਅਤੇ ਆਪਣੇ ਆਪ ਨੂੰ ਪੰਥਕ ਆਗੂ ਕਹੂਣ ਵਾਲਿਆ ਅਤੇ ਹਰਿਆਣਾ ਨੂੰ ਇਸ ਦੀ ਬਣਦੀ ਸਜ਼ਾ ਦਿੱਤੀ ਜਾਵੇ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਂਦਿਆਂ ਸ਼ੰਭੂ ਬਾਰਡਰ ਤੇ ਰੋਕਿਆ ਗਿਆ
ਸ਼ੰਭੂ ਬਾਰਡਰ ਨੂੰ ਇਸ ਖਟਰ ਸਰਕਾਰ ਨੇ ਬਾਘਾ ਬਾਡਰ ਵਾਲਾ ਰੰਗ ਚੜ੍ਹਿਆ ਹੈ ਇਸ ਵਿਚਾਰ ਜਥੇਦਾਰ ਸੁਖਜੀਤ ਸਿੰਘ ਬਘੌਰਾ ਪ੍ਰੈਸ ਸਕੱਤਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਸ਼ੰਭੂ ਬਾਰਡਰ ਤੇ ਚਲ ਰਹੇ ਕਿਸਾਨ ਅੰਦੋਲਨ ਸਮੇਂ ਕਹੇਂ ਉਨ੍ਹਾਂ ਕਿਹਾ ਕਿ ਬਾਡਰ ਤੇ ਇਸ ਮਾੜੀ ਸਰਕਾਰ ਨੇ ਘੱਟੋ ਘੱਟ ਦੌ ਸੌ ਨੌਂ ਜਵਾਨ ਪਲਾਸਟਿਕ ਦੇ ਬੰਬਾਂ ਨਾਲ ਜ਼ਖ਼ਮੀ ਕੀਤੇ ਹਨ
ਅਤੇ ਇਕ ਕਿਸਾਨ ਸ਼ਹੀਦ ਹੋਇਆਂ ਹੈ ਅੱਜ ਫਿਰ ਕੁਝ ਨੌਜਵਾਨ ਅਤੇ ਇੱਕ ਬਜ਼ੁਰਗ ਫੱਟੜ ਹੋਇਆ ਹੈ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਬਜ਼ੁਰਗ ਜੋ ਗੁਰਦਾਸਪੁਰ ਪੁਰ ਦਾ ਵਸਨੀਕ ਹੈ ਉਸ ਦੀ ਬਾਂਹ ਟੁੱਟੀ ਹੈ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਫ੍ਰੀ ਮੈਡੀਕਲ ਕੈਂਪ ਵਿੱਚ ਲਿਆਂਦਾ ਗਿਆ ਉਸ ਨੂੰ ਫਟੀਆਂ ਨਾਲ ਬਾਂਹ ਦੀ ਪਟੀ ਕਰਕੇ ਐਂਬੂਲੈਂਸ ਵਿੱਚ ਰਾਜਪੁਰਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜ਼ੋ ਜੇਰੇ ਇਲਾਜ਼ ਹੈ
ਅਖੀਰ ਵਿੱਚ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਪੰਜਾਬ ਨੇ ਪਹਿਲਾਂ ਵੀ ਸਿਘੂ ਬਾਡਰ ਦਿਲੀ ਵਿਖੇ ਪੁਰਾ ਡੇਢ ਸਾਲ ਸੰਘਰਸ਼ ਕੀਤਾ ਗਿਆ ਉਸ ਟਾਈਮ ਕੇਂਦਰ ਸਰਕਾਰ ਨੇ ਵਿਸ਼ਵਾਸ਼ ਵੈਦਾ ਕੀਤਾ ਗਿਆ ਸੀ ਜਿਸ ਤੋਂ ਮੁਨਕਰ ਹੋ ਗਈ ਹੈ ਹੁਣ ਦੁਆਰਾ ਫਿਰ ਨਿਸ਼ਾਨਾ ਨੂੰ ਆਪਣੇ ਹਕੀ ਮੰਗਾਂ ਲਈ ਮਜਬੂਰ ਹੋਣਾ ਪਿਆ ਹੈ ।
Posted By SonyGoyal