ਬਠਿੰਡਾ ਦਿਹਾਤੀ 23 ਮਈ (ਜਸਵੀਰ ਸਿੰਘ)
ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਅਗਵਾਈ ਹੇਠ ਸਮੁੱਚੇ ਪੰਜਾਬ ਵਿੱਚ ਡੇਂਗੂ ਤੇ ਵਾਰ ਹਰ ਸ਼ੁੱਕਰਵਾਰ ਅਧੀਨ ਸਰਗਰਮੀਆਂ ਨਿਰੰਤਰ ਜਾਰੀ ਹਨ।
ਜਿਲ੍ਹਾ ਬਠਿੰਡਾ ਦੇ ਸਿਹਤ ਬਲਾਕ ਭਗਤਾ ਭਾਈਕਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੀਮਾ ਗੁਪਤਾ ਦੀ ਦੇਖਰੇਖ ਅਧੀਨ ਅੱਜ 27 ਆਯੂਸ਼ਮਾਨ ਅਰੋਗਿਆ ਕੇਂਦਰਾਂ ਅਤੇ ਚਾਰ ਨਗਰ ਪੰਚਾਇਤਾਂ ਵਿੱਚ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ।
ਉਹਨਾਂ ਨੇ ਮੱਛਰਾਂ ਦਾ ਲਾਰਵਾ ਪੈਦਾ ਹੋਣ ਵਾਲੀਆਂ ਥਾਵਾਂ ਦੀ ਚੈਕਿੰਗ ਕੀਤੀ।
ਇਹਨਾਂ ਥਾਵਾਂ ਵਿੱਚ ਪਾਣੀ ਸਟੋਰ ਕਰਨ ਵਾਲੀਆਂ ਟੈਂਕੀਆਂ ਹੋਂਦਾ ,ਕਟੋਰੇ, ਕੂਲਰ, ਫਰਿਜਾਂ, ਦੀਆਂ ਟਰੇਆਂ ਸ਼ਾਮਿਲ ਸਨ।
ਇਸੇ ਤਰ੍ਹਾਂ ਹੀ ਬੁਖਾਰ ਵਾਲੇ ਲੋਕਾਂ ਦੀਆਂ ਸਲਾਈਡਾਂ ਅਤੇ ਆਰ ਡੀ ਕਿੱਟਾਂ ਵੀ ਬਣਾਈਆਂ ਗਈਆਂ।
ਬਲਾਕ ਐਕਸਟੈਂਸ਼ਨ ਐਜੂਕੇਸ਼ਨ ਮਾਲਵਿੰਦਰ ਤਿਉਣਾ ਨੇ ਦੱਸਿਆ ਕਿ ਸੈਕਟਰ ਮਲੂਕਾ ਵਿੱਚ ਐਸ ਆਈ ਹਰਜਿੰਦਰ ਸਿੰਘ ਵੱਲੋਂ ਸੁਪਰਵਿਜ਼ਨ ਕੀਤੀ ਗਈ ਜਦੋਂ ਕਿ ਭਾਈ ਰੂਪਾ ਵਿੱਚ ਐਸ ਆਈ ਰਾਮ ਗੋਪਾਲ ਜੇਠੀ ਸਲਾਵਤਪੁਰਾ ਵਿੱਚ ਜਸਵੀਰ ਸਿੰਘ ਵੱਲੋਂ ਸੁਪਰਵਾਈਜਿੰਗ ਕੀਤੀ ਗਈ।
ਇਹਨਾਂ ਗਤੀਵਿਧੀਆਂ ਵਿੱਚ ਐਮ ਪੀ ਐਚ ਡਬਲਯੂ ਮੇਲ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ।
ਜਦੋਂ ਕੋਈ ਸੀ ਐਚ ਓ ਏ ਐਨ ਐਮ ਆਸ਼ਾ ਫੈਸਲੇਟਰ ਆਸ਼ਾ ਵਰਕਰ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ।
Posted By SonyGoyal