ਸਹਿਣਾ ਭਦੋੜ 9 ਮਾਰਚ (ਸੁਖਵਿੰਦਰ ਸਿੰਘ ਧਾਲੀਵਾਲ) ਐਸ ਕੇ ਐਮ ਦੇ ਸੱਦੇ ਤੇ ਪੰਜਾਬ ਸਰਕਾਰ ਦੇ ਸਾਰੇ ਐਮ ਐਲ ਏ, ਮੰਤਰੀਆ ਦੇ ਰਿਹਾਇਸ਼ੀ ਘਰਾਂ ਅੱਗੇ 10 ਮਾਰਚ ਪ੍ਰਦਰਸ਼ਨ ਕਰਾਂਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਲਖਵੀਰ ਸਿੰਘ ਦੁੱਲਮਸਰ ਬਲਾਕ ਪ੍ਰਧਾਨ ਸਹਿਣਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜ ਮਾਰਚ ਨੂੰ ਚੰਡੀਗੜ੍ਹ ਵਿਖੇ ਪੰਜ ਰੋਜ਼ਾ ਧਰਨਾ ਲਗਾਇਆ ਜਾਣਾ ਸੀ, ਪ੍ਰੰਤੂ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਰਾਹਾ ਵਿੱਚ ਪੁਲਿਸ ਵੱਲੋਂ ਰੋਕ ਲਿਆ ਜਿਸਦਾ ਖਮਿਆਜਾ ਪੰਜਾਬ ਸਰਕਾਰ ਨੂੰ ਭੁਗਤਨਾ ਪਵੇਗਾ। ਕਿਉਂਕਿ ਅਜਿਹਾ ਕੁਝ ਅਕਾਲੀ ਸਰਕਾਰ ਵੀ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨਾਲ ਕਰਦੀ ਹੁੰਦੀ ਸੀ,ਜੋ ਹਸ਼ਰ ਅਕਾਲੀ ਦਲ ਦਾ ਹੋਇਆ ਇਹੋ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਵੀ ਪੱਕਾ ਹੋਵੇਗਾ। ਕੀ ਹੋਇਆ ਜੇਕਰ ਸਾਨੂੰ ਚੰਡੀਗੜ੍ਹ ਜਾਣ ਨਹੀਂ ਦਿੱਤਾ। ਅਸੀਂ ਤਾਂ ਇਹਨਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰਨ ਜਾਵਾਂਗੇ। ਪਰ ਇਹ ਸਾਡੇ ਘਰਾਂ ਅੱਗੇ ਸਾਡੀਆਂ ਸੱਥਾਂ ਵਿੱਚ ਕਿਹੜੇ ਮੂੰਹ ਨਾਲ ਆਉਣਗੇ। ਅਸੀਂ ਲੋਕਾਂ ਨੂੰ ਲਾਮਵੰਦ ਕਰਾਂਗੇ ਤੇ ਲੜਾਈ ਹੋਰ ਤੇਜ਼ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।