ਬਠਿੰਡਾ ਦਿਹਾਤੀ 22 ਮਈ (ਜਸਵੀਰ ਸਿੰਘ)
ਥਾਣਾ ਸਦਰ ਬਠਿੰਡਾ ਅਧੀਨ ਪੈਂਦੀ ਕੋਟਸ਼ਮੀਰ ਚੌਂਕੀ ਦੇ ਇੰਚਾਰਜ ਰਾਜਪਾਲ ਸਿੰਘ ਸਰਾਂ ਨੇ ਕੋਟਸ਼ਮੀਰ ਤੋਂ ਗਹਿਰੀ ਦੇਵੀ ਨਗਰ ਨੂੰ ਜਾਂਦੇ ਕੱਚੇ ਰਸਤੇ ਤੇ ਇਕ ਨਸ਼ਾ ਤਸਕਰ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।
ਰਾਜਪਾਲ ਸਿੰਘ ਸਰਾਂ ਨੇ ਦੱਸਿਆ ਕਿ ਉਹ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਗਹਿਰੀ ਦੇਵੀ ਨਗਰ ਵਿੱਚ ਗਸ਼ਤ ਕਰਨ ਤੋਂ ਬਾਅਦ ਪੁਲਿਸ ਪਾਰਟੀ ਸਮੇਤ ਵਾਪਸ ਆ ਰਹੇ ਸਨ ਕਿ ਰਸਤੇ ਚ ਉਹਨਾਂ ਨੇ ਇੱਕ ਪੈਦਲ ਜਾ ਰਹੇ ਨੌਜਵਾਨ ਨੂੰ ਸ਼ੱਕ ਦੇ ਅਧਾਰ ਤੇ ਰੋਕਿਆ ਤੇ ਉਸ ਦੀ ਤਲਾਸ਼ੀ ਲਈ ਜਿਸ ਕੋਲ 100 ਨਸੀਲੀਆਂ ਖੁੱਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।
ਚੌਂਕੀ ਇੰਚਾਰਜ ਰਾਜਪਾਲ ਸਰਾਂ ਨੇ ਗੁਰਬਖਸ਼ੀਸ਼ ਸਿੰਘ ਵਾਸੀ ਦੀਪ ਸਿੰਘ ਨਗਰ ਬਠਿੰਡਾ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ।
Posted By SonyGoyal