ਸੋਨੀ ਗੋਇਲ, ਬਰਨਾਲਾ
ਮੁੱਖ ਟਰੇਡ ਯੂਨੀਅਨਾ ਦੀ ਜ਼ਿਲਾ ਪੱਧਰੀ ਮੀਟਿੰਗ ਬਾਬਾ ਅਰਜਨ ਸਿੰਘ ਭਦੌੜ ਯਾਦਗਾਰ ਭਵਨ ਬਰਨਾਲਾ ਵਿਖੇ ਹੋਈ।
ਜਿਸ ਦੀ ਪ੍ਰਧਾਨਗੀ ਸਰਬਸਾਥੀ ਜਗਰਾਜ ਸਿੰਘ ਰਾਮਾ ,ਹਰਪਾਲ ਕੌਰ ਬਰਨਾਲਾ ਅਤੇ ਅਮਰਜੀਤ ਸਿੰਘ ਮਹਿਲ ਖੁਰਦ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ ਟਰੇਡ ਯੂਨੀਅਨ ਮੁਲਾਜ਼ਮ ਫੈਡਰੇਸ਼ਨ ਦੇ ਕੁੱਲ ਹਿੰਦ ਸੱਦੇ ਤੇ 16 ਫਰਵਰੀ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਅਤੇ ਭਾਰਤ ਬੰਦ ਦੀ ਜਿਲਾ ਪੱਧਰੀ ਤਿਆਰੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ।
ਮੀਟਿੰਗ ਵਿੱਚ ਸੂਬਾਈ ਅਤੇ ਜ਼ਿਲ੍ਹਾ ਪੱਧਰੀ ਆਗੂਆਂ ਸਰਬਸਥੀ ਸ਼ੇਰ ਸਿੰਘ ਫਰਵਾਹੀ, ਖੁਸੀਆ ਸਿੰਘ, ਹਰਪਾਲ ਕੌਰ ਬਰਨਾਲਾ, ਜਗਰਾਜ ਸਿੰਘ ਰਾਮਾ, ਮਾਸਟਰ ਮਨੋਹਰ ਲਾਲ, ਮੱਖਣ ਸਿੰਘ ਧਨੇਰ, ਭੋਲਾ ਸਿੰਘ ਰਾਏਸਰ ,ਮਾਨ ਸਿੰਘ ਗੁਰਮ, ਪ੍ਰੀਤਮ ਸਿੰਘ ਸਹਿਜੜਾ, ਅਜੈਬ ਸਿੰਘ ਚੀਮਾ, ਹਰਬੰਸ ਸਿੰਘ ਕੱਟੂ ,ਗੁਰਦੇਵ ਸਿੰਘ ਮਹਿਲ, ਸੁਖਪਾਲ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਅੱਜ ਤੋਂ ਹੀ ਹਰ ਪੱਧਰ ਤੇ ਤੇਜ਼ੀ ਨਾਲ ਲਾਮਬੰਦੀ ਕਰਨ ਲਈ ਮੀਟਿੰਗਾਂ ਕਰਕੇ ਤਿਆਰੀ ਕਰਨ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਮਜ਼ਦੂਰਾਂ ਮੁਲਾਜ਼ਮਾਂ, ਨੌਜਵਾਨਾਂ ਵਿਦਿਆਰਥੀਆਂ, ਔਰਤਾਂ ਤੇ ਛੋਟੇ ਕਾਰੋਬਾਰੀਆਂ ਟਰਾਂਸਪੋਰਟ ਕਾਮਿਆਂ ਅਤੇ ਜਥੇਬੰਦੀਆਂ ਜੋ ਇਹਨਾਂ ਵਰਗਾ ਦੀਆਂ ਭਖਦੀਆਂ ਮੰਗਾਂ ਲਈ ਅਤੇ ਇਹਨਾਂ ਵਰਗਾਂ ਨੂੰ ਤਬਾਹ ਕਰਨ ਵਾਲੀਆਂ ਕੇਂਦਰੀ (ਮੋਦੀ) ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਸੰਘਰਸ਼ ਕਰ ਰਹੀਆਂ ਹਨ, ਦੀ ਜਿਲ੍ਹਾ ਪੱਧਰੀ ਸਾਂਝੀ ਮੀਟਿੰਗ ਮਿਤੀ 3 ਫਰਵਰੀ 2024 ਨੂੰ 11 ਵਜੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਨ ਦਾ ਫੈਸਲਾ ਵੀ ਕੀਤਾ ਗਿਆ ਅਤੇ ਇਸ ਮੀਟਿੰਗ ਵਿੱਚ ਵੱਧ ਚੜ ਕੇ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਗਈ।
ਇੱਕ ਮਤੇ ਰਾਹੀਂ ਬਰਨਾਲਾ ਵਿਖੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਜੋ ਸ਼ਹੀਦ ਭਗਤ ਸਿੰਘ ਦੇ ਸਾਥੀ ਪੰਡਿਤ ਕਿਸ਼ੋਰੀ ਲਾਲ ਜੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਹੈਟ ਵਾਲੇ ਬੁੱਤ ਦਾ ਉਦਘਾਟਨ ਕੀਤਾ ਗਿਆ ਸੀ, ਉਸ ਦੀ ਉਦਘਾਟਨੀ ਪੱਥਰ ਪਲੇਟ ਗੁੰਮ ਕਰਨ ਦੀ ਸਖਤ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਹ ਉਦਘਾਟਨੀ ਪੱਥਰ ਪਲੇਟ ਮੁੜ ਸਥਾਪਿਤ ਕੀਤੀ ਜਾਵੇ।
Posted By SonyGoyal