ਮਹਿਲ ਕਲਾਂ 23 ਸਤੰਬਰ ( ਸੋਨੀ ਗੋਇਲ )
ਪੰਜਾਬ ਸਰਕਾਰ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਘਰਾਂ ਦੇ ਨੇੜੇ ਸੁਚਾਰੂ ਢੰਗ ਨਾਲ ਦੇਣ ਲਈ ਵਚਨਬੱਧ ਹੈ। ਇਸੇ ਮੁਹਿੰਮ ਅਧੀਨ ਸਿਹਤ ਬਲਾਕ ਮਹਿਲ ਕਲਾਂ ਵਿਖੇ ਐਸ ਐਮ ਓ ਡਾ ਗੁਰ ਤੇਜਿੰਦਰ ਦੀ ਅਗਵਾਈ ਵਿੱਚ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਦੀ ਛੇਵੀਂ ਅਤੇ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਤੀਜੀ ਵਰ੍ਹੇਗੰਢ ਨੂੰ ਸਮਰਪਿਤ 30 ਸਤੰਬਰ 2024 ਤੱਕ ਆਯੂਸ਼ਮਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਗੁਰਤੇਜਿੰਦਰ ਕੌਰ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਅਧੀਨ ‘ਆਪਕੇ ਦੁਆਰ ਆਯੂਸ਼ਮਾਨ’ ਅਧੀਨ ਨਵੇਂ ਕਾਰਡ, ਆਯੂਸ਼ਮਾਨ ਚੌਪਾਲ, ਆਯੂਸ਼ਮਾਨ ਸਭਾ, ਰਾਹੀਂ ਆਸ਼ਾ ਅਤੇ ਆਂਗਣਵਾੜੀ ਸੈਂਟਰਾਂ ਰਾਹੀਂ, ਪਿੰਡ ਦੇ ਸਰਪੰਚ ਰਾਹੀਂ ਲੋਕਾਂ ਨੂੰ ਜਾਗਰੂਕ ਕਰਕੇ ਕਾਰਡ ਅਤੇ ਆਭਾ ਆਈ ਡੀਜ਼ ਬਨਾਈਆਂ ਜਾਣਗੀਆਂ। ਇਸ ਮੁਹਿੰਮ ਅਧੀਨ ਆਯੂਸ਼ਮਾਨ ਭਾਰਤ ਹੈਲਥ ਚੈਕਅੱਪ ਕੈਂਪ ਲਗਾਏ ਜਾਣਗੇ। ਆਯੂਸ਼ਮਾਨ ਭਾਰਤ ਸਾਈਕਲ/ਬਾਈਕ ਯਾਤਰਾ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਸਕੂਲ ਵਿੱਚ ਮੁਕਾਬਲੇ ਕਰਵਾਏ ਜਾਣਗੇ।
ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਸਾਰੇ ਸਟਾਫ਼ ਵੱਲੋਂ ਲੋਕਾਂ ਨੂੰ ਆਯੂਸ਼ਮਾਨ ਮੁਹਿੰਮ ਸਕੂਲਾਂ, ਕਾਲਜਾਂ, ਪਬਲਿਕ ਥਾਵਾਂ ਤੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਅਧੀਨ ਵੱਧ ਤੋਂ ਵੱਧ ਆਯੂਸ਼ਮਾਨ ਮੁਹਿੰਮ ਨਾਲ ਜੁੜਿਆ ਜਾਵੇ, ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਕਾਰਡ ਅਤੇ ਆਈ ਡੀਜ਼ ਬਨਾਈਆਂ ਜਾਣ। ਇਸ ਮੌਕੇ ਬੀਈਈ ਸ਼ਿਵਾਨੀ, ਸਿਹਤ ਸੁਪਰਵਾਈਜ਼ਰ ਬਲਵਿੰਦਰ ਕੌਰ, ਅਰੋਗਯ ਮਿੱਤਰ ਹਰਜਿੰਦਰ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
Posted By SonyGoyal