ਮਨਿੰਦਰ ਸਿੰਘ, ਬਰਨਾਲਾ
ਮਾਤਾ ਮੀਨੂ ਡੱਬਵਾਲੀ ਵਾਲੇ ਕਰਨਗੇ ਸ਼ਿਰਕਤ
ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਹੋਣਗੇ ਮੁੱਖ ਮਹਿਮਾਨ
ਨਵੇਂ ਸਾਲ ਦੀ ਸ਼ੁਰੂਆਤ ਬਰਨਾਲਾ ਦੇ ਮਹਾਂ ਸ਼ਕਤੀ ਕਲਾ ਮੰਦਰ ਵਿਖੇ ਜਾਗਰਨ ਨਾਲ ਹੋਵੇਗੀ।
ਵਧੇਰੇ ਜਾਣਕਾਰੀ ਦਿੰਦੇ ਹੋਏ ਮਹਾਂਕਾਲ ਸੇਵਾ ਮੰਡਲ ਦੇ ਚੇਅਰਮੈਨ ਰਜਨੀ ਗੁਪਤਾ ਪ੍ਰੋਜੈਕਟ ਚੇਅਰਮੈਨ ਅਮਰਜੀਤ ਕਾਲੇਕੇ, ਤਜਿੰਦਰ ਪਾਲ ਪਿੰਟ, ਗੀਤਾ ਸ਼ਰਮਾ ਅਤੇ ਮੋਨੀਕਾ ਕਾਂਸਲ ਨੇ ਦੱਸਿਆ ਕਿ ਇਸ ਜਾਗਰਣ ਵਿੱਚ ਮਾਤਾ ਮੀਨੂ ਜੀ ਡੱਬਵਾਲੀ ਵਾਲੇ ਵਿਸ਼ੇਸ਼ ਤੌਰ ਤੇ ਭਗਤਾਂ ਨੂੰ ਦਰਸ਼ਨ ਦੇਣਗੇ।
ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਜਾਗਰਣ ਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚਣਗੇ।
ਜਾਗਰਣ ‘ਚ ਭੰਡਾਰਾ ਅਤੁੱਟ ਚੱਲੇਗਾ।
ਸ਼ਹਿਰ ਵਾਸੀਆਂ ‘ਚ ਇਸ ਜਾਗਰਣ ਨੂੰ ਲੈ ਕੇ ਵੱਡਾ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ।
ਪੰਕਜ ਮਲਕ ਅਤੇ ਵਿੱਕੀ ਵੋਹਰਾ ਭਜਨ ਮੰਡਲੀ ਵੱਲੋਂ ਜਾਗਰਨ “ਚ ਮਾਤਾ ਦੀਆਂ ਭੇਟਾ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਨਾਲ ਹੀ ਸੁੰਦਰ ਸੁੰਦਰ ਮਨ ਮੋਹਕ ਚਾਕੀਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਉਥੇ ਹੀ ਮੁੱਖ ਮਹਿਮਾਨਾਂ ਵਿੱਚ ਜਾਗਰਨ ਦੀ ਸ਼ੁਭ ਸ਼ੁਰੂਆਤ ਸ਼੍ਰੀਮਤੀ ਪੂਨਮਦੀਪ ਕੌਰ (ਆਈ ਏ ਐਸ) ਡਿਪਟੀ ਕਮਿਸ਼ਨਰ ਬਰਨਾਲਾ ਕਰਨਗੇ, ਨਾਰੀਅਲ ਦੀ ਰਸਮ ਸ੍ਰੀ ਸੰਦੀਪ ਕੁਮਾਰ ਮਲਿਕ ਆਈਪੀਐਸ ਐਸਐਸਪੀ ਬਰਨਾਲਾ, ਮਹੰਤ ਪਿਆਰਾ ਸਿੰਘ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ, ਜੋਤੀ ਪ੍ਰਚੰਡ ਆਸ਼ੂਰਾਮ ਮੋਦੀ ਧਨੌਲਾ ਪੈਟਰੋਲ ਪੰਪ ਵਾਲੇ, ਭੰਡਾਰੇ ਦੀ ਸ਼ੁਰੂਆਤ ਦੁਆਬਾ ਐਕਸਪ੍ਰੈਸ ਦੇ ਮੁੱਖ ਸੰਪਾਦਕ ਸਤੀਸ਼ ਜੋੜਾ ਜੀ ਕੀਤੀ ਜਾਵੇਗੀ, ਰਜੀਵ ਗੁਪਤਾ ਗੁਪਤਾ ਫੋਰ ਐਕਸ ਪ੍ਰਾਈਵੇਟ ਲਿਮਿਟਡ, ਅਤੇ ਜਾਗਰਨ ਪੂਜਾ ਲਾਕੇਸ਼ ਗਰਗ ਮੈਸਰਸ ਰਾਣਾ ਕ੍ਰਿਸ਼ਨਾ ਜੈਲਰਜ ਵੱਲੋਂ ਕੀਤੀ ਜਾਵੇਗੀ।
Posted By SonyGoyal