ਮਨਿੰਦਰ ਸਿੰਘ, ਧਨੌਲਾ
ਬਰਨਾਲਾ ਦੇ ਪਿੰਡ ਕੋਟਦੂਨਾ ਵਿੱਚ ਬਲਾਗਰ ਭਾਨਾ ਸਿੱਧੂ ‘ਤੇ ਪਰਚੇ ਦੇ ਵਿਰੋਧ ‘ਚ ਅਤੇ ਭਾਨਾ ਸਿੱਧੂ ਦੇ ਹੱਕ ‘ਚ ਜਿੱਥੇ ਸੂਬੇ ਭਰ ਤੋਂ ਲੋਕ ਸ਼ਾਮਲ ਹੋਏ, ਉਥੇ ਹੀ ਬੀਕੇਯੂ ਕ੍ਰਾਂਤੀਕਾਰੀ, ਬੀਕੇਯੂ ਬਹਿਮੇਕੇ, ਆਜ਼ਾਦ ਕਿਸਾਨ ਕਮੇਟੀ ਦੋਆਬਾ, ਕਿਸਾਨ ਮਜ਼ਦੂਰ ਮੋਰਚਾ, ਦਸਮੇਸ਼ ਕਿਸਾਨ ਯੂਨੀਅਨ, ਬੀਕੇਯੂ ਭਟੇੜੀ ਸਾਂਝੇ ਤੌਰ ‘ਤੇ ਰੋਸ ਪ੍ਰਦਰਸ਼ਨ ‘ਚ ਸ਼ਾਮਲ ਹੋਏ।
ਸੁਖਪਾਲ ਖਹਿਰਾ ਨੇ ਕਿਹਾ ਕਿ ਭਾਨਾ ਸਿੱਧੂ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ‘ਤੇ ਦਬਾਅ ਪਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜ ਗਈ ਹੈ ਅਤੇ ਪੰਜਾਬ ਸਰਕਾਰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਧੱਕਾ ਦੇ ਰਹੀ ਹੈ।
ਜ਼ਿਕਰਯੋਗ ਹੈ ਕਿ 3 ਦਿਨਾਂ ਦੇ ਰਿਮਾਂਡ ‘ਤੇ ਚੱਲ ਰਹੇ ਭਾਨਾ ਸਿੱਧੂ ਦੀ ਅੱਜ ਅਦਾਲਤ ‘ਚ ਸੁਣਵਾਈ ਹੋਈ, ਜਿਸ ਤੋਂ ਬਾਅਦ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।
ਭਾਨਾ ਸਿੱਧੂ ਨੂੰ ਔਰਤ ਤੋਂ ਚੇਨ ਖੋਹਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਮਾਮਲੇ ‘ਚ ਭਾਨਾ ਸਿੱਧੂ ਖਿਲਾਫ ਪਟਿਆਲਾ ਦੇ ਸਦਰ ਥਾਣੇ ‘ਚ ਧਾਰਾ 379-ਬੀ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।
ਇੱਥੇ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਭਾਨਾ ਸਿੱਧੂ ਨੂੰ ਇੱਕ ਮਹਿਲਾ ਟਰੈਵਲ ਏਜੰਟ ਵੱਲੋਂ ਦਾਇਰ ਕੇਸ ਵਿੱਚ ਜ਼ਮਾਨਤ ਮਿਲ ਗਈ ਸੀ।
Posted By SonyGoyal