ਬਰਨਾਲਾ 07 ਮਈ (ਸੋਨੀ ਗੋਇਲ)
ਇਸ ਅਭਿਆਸ ਲਈ ਘੇਰਾਬੰਦੀ ਕੀਤੇ ਗਏ ਸੀਮਤ ਖੇਤਰਾਂ ਤੋਂ ਦੂਰ ਰਹੋ ਸ਼ਾਂਤ ਰਹੋ ਅਤੇ ਜੇਕਰ ਸਾਇਰਨ ਵੱਜਦੇ ਹਨ ਜਾਂ ਲਾਈਟਾਂ ਬੰਦ ਹੋ ਜਾਂਦੀਆਂ ਹਨ ਤਾਂ ਘਬਰਾਓ ਨਾ
ਮੁੱਢਲੀ ਐਮਰਜੈਂਸੀ ਸਪਲਾਈ ਤਿਆਰ ਰੱਖੋ: ਫਲੈਸ਼ਲਾਈਟ, ਰੇਡੀਓ, ਆਈਡੀ, ਫਸਟ-ਏਡ ਕਿੱਟ, ਪਾਣੀ, ਸੁੱਕਾ ਭੋਜਨ ਅਤੇ ਦਵਾਈਆਂ
ਫ਼ੋਨ ਅਤੇ ਪਾਵਰ ਬੈਂਕ ਪਹਿਲਾਂ ਤੋਂ ਚਾਰਜ ਕਰੋ
ਬਲੈਕ ਆਊਟ ਦਰਮਿਆਨ 8 ਵਜੇ ਤੋਂ 8:10 ਵਜੇ ਵਿਚਕਾਰ ਲਿਫਟਾਂ ਦੀ ਵਰਤੋਂ ਜਾਂ ਸੰਚਾਲਨ ਨਾ ਕਰੋ; ਰਿਹਾਇਸ਼ੀ ਇਮਾਰਤਾਂ ਵਿੱਚ ਲਿਫਟਾਂ ਨੂੰ ਇਸਤੇਮਾਲ ਨਾ ਕਰੋ
ਬਲੈਕਆਊਟ ਦੌਰਾਨ ਲਾਈਟਾਂ ਬੰਦ ਕਰੋ ਅਤੇ ਖਿੜਕੀਆਂ ਨੂੰ ਮੋਟੇ ਪਰਦਿਆਂ ਜਾਂ ਪੈਨਲਾਂ ਨਾਲ ਢੱਕੋ
ਪੁਲਿਸ, ਸਿਵਲ ਡਿਫੈਂਸ ਵਲੰਟੀਅਰਾਂ ਜਾਂ ਮਨੋਨੀਤ ਅਧਿਕਾਰੀਆਂ ਵੱਲੋਂ ਜਾਰੀ ਕੀਤੀਆਂ ਗਈਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰੋ
ਬਲੈਕਆਊਟ ਦੌਰਾਨ ਖਿੜਕੀਆਂ ਦੇ ਨੇੜੇ ਫ਼ੋਨ ਜਾਂ ਐਲ ਈ ਡੀ ਡਿਵਾਈਸਾਂ ਦੀ ਵਰਤੋਂ ਨਾ ਕਰੋ
ਲੋਕਾਂ ਨੂੰ ਸੋਸ਼ਲ ਮੀਡੀਆ ਜਾਂ ਕਿਸੇ ਹੋਰ ਤਰ੍ਹਾ ਦੀਆਂ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ ਦੀ ਅਪੀਲ
ਇਹ ਅਭਿਆਸ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਸਮੇਤ ਮੈਡੀਕਲ ਅਦਾਰਿਆਂ ‘ਤੇ ਲਾਗੂ ਨਹੀਂ ਹੁੰਦਾ, ਜੋ ਪੂਰੀ ਤਰ੍ਹਾਂ ਕਾਰਜਸ਼ੀਲ ਰਹਿਣਗੇ
Posted By SonyGoyal