ਮਲੋਟ : ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਮਲੌਦ ਦੀ ਮਹੀਨਾਵਾਰ ਮੀਟਿੰਗ ਬਲਦੇਵ ਕ੍ਰਿਸ਼ਨ ਸਾਬਕਾ ਮੁੱਖ ਅਧਿਆਪਕ ਦੀ ਪ੍ਰਧਾਨਗੀ ਹੇਠ ਬਾਹਰਲੇ ਸ਼ਿਵ ਮੰਦਰ ਮਲੌਦ ਵਿਖੇ ਹੋਈ।

ਇਸ ਦੌਰਾਨ ਆਗੂਆਂ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਕੇਂਦਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਜਾ ਰਹੀ। ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਲਾਗੂ ਕਰਨ ਲਈ ਸਟੈਂਡਰਡ ਉਪਰੇਟਿੰਗ ਪੋ੍ਸੀਜਰ ਤਿਆਰ ਕਰਨ ਦੇ ਬਹਾਨੇ ਸਮਾਂ ਲੰਘਾ ਰਹੀ ਹੈ ਤੇ ਸਰਕਾਰ ਨੇ ਪੈਨਸ਼ਨਰਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ, ਜਿਸ ਦਾ ਖਮਿਆਜ਼ਾ ਸਰਕਾਰ ਨੂੰ ਆਉਂਦੀਆਂ ਪੰਚਾਇਤੀ ਤੇ ਨਗਰ ਨਿਗਮ/ਕੌਂਸਲਾਂ ਦੀਆਂ ਚੋਣਾਂ ਤੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭੁਗਤਣਾ ਪਵੇਗਾ।

ਇਸ ਮੌਕੇ ਦਲਵਾਰਾ ਸਿੰਘ ਉਕਸੀ, ਨਿਰਭੈ ਸਿੰਘ ਬਾਲੇਵਾਲ, ਡਾ.ਕਰਨੈਲ ਸਿੰਘ ਕਾਲੀਆ ਜੋਗੀਮਾਜਰਾ, ਮਹਿੰਦਰ ਸਿੰਘ ਖੰਨਾ, ਜਗਜੀਤ ਸਿੰਘ ਰਾਮਗੜ੍ਹ ਸਰਦਾਰਾਂ, ਹਰੀ ਸਿੰਘ ਮਲੌਦ, ਕਰਨੈਲ ਸਿੰਘ ਰੋੜੀਆਂ, ਮਲਕੀਤ ਸਿੰਘ ਸਹਾਰਨ ਮਾਜਰਾ, ਮਹਿੰਦਰ ਸਿੰਘ, ਮੁਕੰਦ ਸਿੰਘ ਸੋਮਲ ਖੇੜੀ, ਸ਼ਿੰਗਾਰਾ ਸਿੰਘ, ਜਨਕ ਸਿੰਘ, ਸਰੂਪ ਚੰਦ, ਹਰਕਿੰਦਰ ਸਿੰਘ, ਹਰਨੇਕ ਸਿੰਘ, ਰਘਬੀਰ ਸਿੰਘ, ਚਰਨ ਸਿੰਘ, ਗੁਰਬਖ਼ਸ਼ ਸਿੰਘ, ਭੁਪਿੰਦਰ ਸਿੰਘ, ਅਵਤਾਰ ਸਿੰਘ, ਕਿਰਪਾਲ ਸਿੰਘ, ਹਾਕਮ ਸਿੰਘ, ਗੁਰਮੇਲ ਸਿੰਘ, ਨਿਰਮਲ ਸਿੰਘ, ਰਣਜੀਤ ਕੌਰ, ਜਸਮੇਲ ਕੌਰ, ਸੁਰਿੰਦਰ ਪਾਲ ਕੌਰ, ਅਮਰਜੀਤ ਕੌਰ, ਸੱਤਿਆ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *