ਨਵੀਂ ਦਿੱਲੀ: ਕਾਰੋਬਾਰੀ ਹਫਤੇ ਦੇ ਚੌਥੇ ਦਿਨ ਵੀਰਵਾਰ 2 ਨਵੰਬਰ ਨੂੰ ਸ਼ੇਅਰ ਬਾਜ਼ਾਰ ਨੇ ਨਿਵੇਸ਼ਕਾਂ ਨੂੰ ਖੁਸ਼ ਕਰ ਦਿੱਤਾ। ਅੱਜ ਖ਼ਬਰ ਲਿਖੇ ਜਾਣ ਤੱਕ ਸੈਂਸੇਕਸ 593.8 ਅੰਕਾਂ ਦੇ ਵਾਧੇ ਨਾਲ 64,185.13 ‘ਤੇ ਕਾਰੋਬਾਰ ਕਰ ਰਿਹਾ ਹੈ ਅਤੇ ਨਿਫਟੀ 179.3 ਅੰਕਾਂ ਦੇ ਵਾਧੇ ਨਾਲ 19,168.45 ‘ਤੇ ਕਾਰੋਬਾਰ ਕਰ ਰਿਹਾ ਹੈ।
ਬੈਂਕ ਨਿਫਟੀ ਦੀ ਗੱਲ ਕਰੀਏ ਤਾਂ ਬੈਂਕ ਨਿਫਟੀ 428 ਅੰਕਾਂ ਦੇ ਵਾਧੇ ਤੋਂ ਬਾਅਦ 43,129 ‘ਤੇ ਕਾਰੋਬਾਰ ਕਰ ਰਿਹਾ ਹੈ। BSE ਮਿਡ ਕੈਪ 351 ਅੰਕਾਂ ਦੇ ਵਾਧੇ ਨਾਲ 31,487 ‘ਤੇ ਕਾਰੋਬਾਰ ਕਰ ਰਿਹਾ ਹੈ ਅਤੇ BSE ਸਮਾਲ ਕੈਪ 310 ਅੰਕ ਵਧ ਕੇ 37,193 ‘ਤੇ ਕਾਰੋਬਾਰ ਕਰ ਰਿਹਾ ਹੈ।
ਸੈਂਸੇਕਸ ਦੇ ਟਾਪ ਗੇਨਰਜ਼ ਤੇ ਲੂਜ਼ਰਜ਼
ਇੰਡਸਇੰਡ ਬੈਂਕ, ਕੋਟਕ ਮਹਿੰਦਰਾ ਬੈਂਕ, ਐਕਸਿਸ ਬੈਂਕ, ਟਾਈਟਨ, ਇਨਫੋਸਿਸ, ਬਜਾਜ ਫਾਈਨਾਂਸ, ਸਟੇਟ ਬੈਂਕ ਆਫ ਇੰਡੀਆ, ਟਾਟਾ ਕੰਸਲਟੈਂਸੀ ਸਰਵਿਸਿਜ਼, ਆਈਸੀਆਈਸੀਆਈ ਬੈਂਕ ਅਤੇ ਐਚਡੀਐਫਸੀ ਬੈਂਕ ਹੁਣ ਤੱਕ ਸਭ ਤੋਂ ਵੱਧ ਲਾਭ ਲੈਣ ਵਾਲੇ ਸਨ। ਟਾਟਾ ਸਟੀਲ ਹੀ ਟਾਪ ਲੂਜ਼ਰ ਰਹੀ।
ਨਿਫਟੀ ਦੇ ਟਾਪ ਗੇਨਰਜ਼ ਤੇ ਲੂਜ਼ਰਜ਼
ਬ੍ਰਿਟਾਨੀਆ, ਇੰਡਸਇੰਡ ਬੈਂਕ, ਕੋਲ ਇੰਡੀਆ, ਐਸਬੀਆਈ, ਹਿੰਡਾਲਕੋ, ਯੂਪੀਐਲ, ਬਜਾਜ ਫਾਈਨਾਂਸ, ਕੋਟਕ ਮਹਿੰਦਰਾ, ਅਡਾਨੀ ਇੰਟਰਪ੍ਰਾਈਜਿਜ਼, ਐਸਬੀਆਈ ਲਾਈਫ ਦੇ ਸ਼ੇਅਰ ਸਭ ਤੋਂ ਵੱਧ ਲਾਭਕਾਰੀ ਰਹੇ।
ਜਦੋਂ ਕਿ ਹੀਰੋ ਮੋਟੋਕਾਰਪ, ਟੇਕ ਮਹਿੰਦਰਾ, ਸਿਪਲਾ, ਨੇਸਲੇ, ਐਚਯੂਐਲ, ਟਾਟਾ ਸਟੀਲ ਦੇ ਸ਼ੇਅਰ ਸਭ ਤੋਂ ਵੱਧ ਡਿੱਗੇ।
ਏਸ਼ੀਆਈ ਬਾਜ਼ਾਰ ਵੀ ਹਰੇ ਨਿਸ਼ਾਨ ‘ਤੇ ਹਨ
ਹੋਰ ਬਾਜ਼ਾਰਾਂ ਵਿਚ, ਏਸ਼ੀਆਈ ਬਾਜ਼ਾਰਾਂ ਵਿਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਹਰੇ ਰੰਗ ਵਿਚ ਕਾਰੋਬਾਰ ਕਰ ਰਹੇ ਸਨ। ਉਥੇ ਹੀ ਕੱਲ ਯਾਨੀ ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਤੇਜ਼ੀ ਨਾਲ ਬੰਦ ਹੋਏ ਸਨ।
ਸ਼ੁਰੂਆਤੀ ਕਾਰੋਬਾਰ ‘ਚ ਰੁਪਿਆ ਮਜ਼ਬੂਤ
ਅੱਜ ਸ਼ੁਰੂਆਤੀ ਕਾਰੋਬਾਰ ‘ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 9 ਪੈਸੇ ਵਧ ਕੇ 83.19 ‘ਤੇ ਪਹੁੰਚ ਗਿਆ। ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਰੁਪਿਆ ਰਿਕਾਰਡ ਹੇਠਲੇ ਪੱਧਰ ਯਾਨੀ 83.28 ਦੇ ਪੱਧਰ ‘ਤੇ ਬੰਦ ਹੋਇਆ ਸੀ।