ਮਨਿੰਦਰ ਸਿੰਘ, ਬਰਨਾਲਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋ ਜਥੇਦਾਰ ਪਰਮਜੀਤ ਸਿੰਘ ਖਾਲਸਾ ਅੰਤਿ੍ਗ ਮੈਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਰਨਾਲਾ ਦੀ ਅਗਵਾਈ ਹੇਠ ਅੱਜ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੋਰ ਬਰਨਾਲਾ ਤੋ ਦਸਵਾ 50 ਸੰਗਤਾ ਦਾ ਜਥਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਰਵਾਨਾ ਕੀਤਾ ਗਿਆ। ਇਸ ਵਿਚ ਗੁਰਦੁਆਰਾ ਚੋਲਾ ਸਾਹਿਬ ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਦਰਸ਼ਨ ਕੀਤੇ ਜਾਣਗੇ ਸੰਗਤਾ ਦੀ ਰਿਹਾਇਸ਼ ਅਤੇ ਲੰਗਰ ਆਦਿ ਦਾ ਡੇਰਾ ਬਾਬਾ ਨਾਨਕ ਵਿਖੇ ਪ੍ਰਬੰਧ ਕੀਤੇ ਗਏ ਹਨ। ਇਸ ਮੋਕੇ ਜਥੇਦਾਰ ਪਰਮਜੀਤ ਸਿੰਘ ਖਾਲਸਾ ਮੈਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾ ਦਾ ਸਨਮਾਨ ਕੀਤਾ ਅਤੇ ਸੰਗਤਾ ਨੂੰ ਵਧਾਈਆ ਦਿੱਤੀਆ। ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹਰ ਰੋਜ ਯਾਤਰਾ ਕਾਊਂਟਰ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਖੋਲਿਆ ਗਿਆ ਹੈ ਇਹ ਕਾਊਂਟਰ ਸਵੇਰੇ 10 ਵਜੇ ਤੋ ਸਾਮ 4 ਵਜੇ ਤੱਕ ਰਜਿਸਟ੍ਰੇਸ਼ਨ ਫਰੀ ਕੀਤੀ ਜਾਂਦੀ ਹੈ ਭਾਈ ਗੁਰਜੰਟ ਸਿੰਘ ਸੋਨਾ ਕੋਲ ਰਜਿਸਟ੍ਰੇਸ਼ਨ ਗੁਰਦੁਆਰਾ ਬਾਬਾ ਗਾਧਾ ਸਿੰਘ ਜੀ ਬਰਨਾਲਾ ਵਿਖੇ ਕਰਵਾ ਦਿੱਤੀ ਜਾਵੇ। ਇਸ ਮੌਕੇ ਮਨੈਜਰ ਸੁਰਜੀਤ ਸਿੰਘ ਠੀਕਰੀਵਾਲਾ ਬੇਅੰਤ ਸਿੰਘ ਧਾਲੀਵਾਲ ਗੁਰਜੰਟ ਸਿੰਘ ਸੋਨਾ ਕੁਲਦੀਪ ਸਿੰਘ ਅਮਰਜੀਤ ਸਿੰਘ ਈਸੂ ਜਗਤਾਰ ਸਿੰਘ ਰੀਤੂ ਬਰਾੜ ਭੰਤਰਾਜ ਅਮਰਜੀਤ ਸਿੰਘ ਦਰਸਨ ਸਿੰਘ ਮੱਖਣ ਸਿੰਘ ਸੰਤਰੂਪ ਸਿੰਘ ਗਗਨਦੀਪ ਕੌਰ ਰੰਧਾਵਾ ਪਰਮਿੰਦਰ ਕੋਰ ਰੰਧਾਵਾ ਗੁਰਮੀਤ ਸਿੰਘ ਸੁਖਮਿੰਦਰ ਸਿੰਘ ਆਦਿ ਸਮੂਹ ਸੰਗਤਾ ਹਾਜਰ ਸਨ।