Univision News India
ਸੁਨਾਮ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਅਧੀਨ ਐਨ ਐਚ ਪੀ ਸੀ ਦੇ 49ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਫਰੀਦਾਬਾਦ ਸਥਿਤ ਕਾਰਪੋਰੇਟ ਦਫਤਰ ਵਿਖੇ ਆਯੋਜਿਤ ਪ੍ਰੋਗਰਾਮ ‘ਚ ਹਿੱਸਾ ਲੈਣ ਤੋਂ ਬਾਅਦ ਪਣ-ਊਰਜਾ ਦੇ ਖੇਤਰ ‘ਚ ਮੋਹਰੀ ਐਨ ਐਚ ਪੀ ਸੀ ਦੇ ਸੁਤੰਤਰ ਨਿਰਦੇਸ਼ਕ ਡਾ: ਅਮਿਤ ਕਾਂਸਲ ਕਿ ਕਿਹਾ ਕਿ ਐਨ.ਐਚ.ਪੀ.ਸੀ. ਕੁਰਬਾਨੀ, ਦ੍ਰਿੜਤਾ, ਪਰੰਪਰਾ ਅਤੇ ਵੱਖ-ਵੱਖ ਸੰਸਕ੍ਰਿਤੀਆਂ ਨੂੰ ਧਾਰਨ ਕਰ ਇੱਕ ਸਵੈ-ਨਿਰਭਰ ਭਾਰਤ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਇਸ ਦੇ ਲਈ ਐਨ ਐਚ ਪੀ ਸੀ ਪਰਿਵਾਰ ਦਾ ਹਰ ਮੈਂਬਰ ਵਧਾਈ ਦਾ ਹੱਕਦਾਰ ਹੈ। ਐਨ ਐਚ ਪੀ ਸੀ ਵਿੱਚ ਦੇਸ਼ ਦੀ ਸਰਵੋਤਮ ਪ੍ਰਤਿਭਾ ਰਾਸ਼ਟਰ ਨਿਰਮਾਣ ਅਤੇ ਤਰੱਕੀ ਵਿੱਚ ਦੇਸ਼ਵਾਸੀਆਂ ਦੀਆਂ ਇੱਛਾਵਾਂ ਨੂੰ ਸਾਕਾਰ ਕਰਨ ਲਈ ਪੂਰੇ ਦਿਲ ਅਤੇ ਰੂਹ ਨਾਲ ਕੰਮ ਕਰ ਰਹੀ ਹੈ। ਇਹ ਉਹਨਾਂ ਦੀ ਅਥਾਹ ਮਿਹਨਤ ਦਾ ਨਤੀਜਾ ਹੈ ਕਿ ਐਨ ਐਚ ਪੀ ਸੀ ਬਹੁਤ ਮੁਸ਼ਕਿਲਾਂ ਹਾਲਤਾਂ ਵਿੱਚ ਕੰਮ ਕਰਦੇ ਹੋਏ ਸਫਲਤਾ ਦੀਆਂ ਨਵੀਆਂ ਬੁਲੰਦੀਆਂ ‘ਤੇ ਪਹੁੰਚ ਰਹੀ ਹੈ। ਇਸ ਕਾਰਨ ਸੁਵਾਂਸਰੀ ਲੋਅਰ ਅਤੇ ਪਾਰਵਤੀ-2 ਵਰਗੇ ਮੁਸ਼ਕਿਲ ਪ੍ਰਾਜੈਕਟ ਮੁਕੰਮਲ ਹੋਣ ਦੇ ਅੰਤਿਮ ਪੜਾਅ ‘ਤੇ ਹਨ ਅਤੇ ਉਮੀਦ ਹੈ ਕਿ ਜਲਦੀ ਹੀ ਇਹ ਦੇਸ਼ ਦੀ ਸੇਵਾ ‘ਚ ਕੰਮ ਕਰਨਾ ਸ਼ੁਰੂ ਕਰ ਦੇਣਗੇ। ਇਸ ਨਾਲ 2800 ਮੈਗਾਵਾਟ ਦੀ ਬਿਜਲੀ ਸਮਰੱਥਾ ‘ਚ ਵਾਧਾ ਹੋਵੇਗਾ।
ਜਾਣਕਾਰੀ ਦਿੰਦਿਆਂ ਡਾ: ਕਾਂਸਲ ਨੇ ਦੱਸਿਆ ਕਿ ਐਨ.ਐਚ.ਪੀ.ਸੀ. ਪਣ-ਉਰਜਾ ਦੇ ਨਾਲ-ਨਾਲ ਸੂਰਜੀ ਊਰਜਾ ਦੇ ਉਤਪਾਦਨ ਵਿੱਚ ਵੀ ਦਿਨ-ਬ-ਦਿਨ ਕਦਮ ਚੁੱਕ ਰਹੀ ਹੈ।ਉਨ੍ਹਾਂ ਕਿਹਾ ਕਿ ਐਨ.ਐਚ.ਪੀ.ਸੀ. ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਅਤੇ ਮਾਰਗਦਰਸ਼ਨ ਵਿੱਚ ਇੱਕ ਸਵੈ-ਨਿਰਭਰ ਭਾਰਤ ਦੇ ਨਿਰਮਾਣ ਲਈ ਕੰਮ ਕਰ ਰਹੀ ਹੈ।