Univision News India

ਅੰਮ੍ਰਿਤਸਰ 7 ਨਵੰਬਰ ਜਿਲ੍ਹੇ ਵਿਚ ਪਰਾਲੀ ਦੀ ਅੱਗ ਨੂੰ ਰੋਕਣ ਲਈ ਡਿਪਟੀਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਦੀ ਅਗਵਾਈ ਹੇਠ ਟੀਮਾਂ ਵੱਲੋਂ ਲਗਾਤਾਰ ਜਿਲ੍ਹੇ ਭਰ ਵਿਚਕੀਤੇ ਜਾ ਰਹੇ ਕੰਮ ਸਦਕਾ ਅੱਗ ਦੀਆਂ ਘਟਨਾਵਾਂ ਬਹੁਤ ਹੱਦ ਤੱਕ ਘੱਟ ਗਈਆਂ ਹਨ,ਅੱਜ ਕੇਵਲ 5 ਸਥਾਨਾਂ ਉਤੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿੱਥੇ ਟੀਮਾਂ ਵੱਲੋਂ ਕਾਨੂੰਨੀਕਾਰਵਾਈ ਕੀਤੀ ਗਈ। ਬੀਤੇ ਦਿਨ ਹੋਈਆਂ ਘਟਨਾਵਾਂ ਵਿਚ ਜ਼ਿਲੇ੍ਹ ਦੀਆਂ ਵੱਖ ਵੱਖਸਬ ਡਵੀਜਨਾਂ ਅਧੀਨ ਧਾਰਾ 39 ਦੇ ਅਧੀਨ 12 ਵਿਅਕਤੀਆਂ ਦੇ ਖਿਲਾਫ ਵਾਯੂ ਐਕਟਅਧੀਨ ਮਾਮਲੇ ਦਰਜ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬਡਵੀਜਨ ਬਾਬਾ ਬਕਾਲਾ ਅਧੀਨ ਪੈਦੇ ਪਿੰਡ ਫੱਤੂਵਾਲ ਦੇ ਮਹਿੰਦਰ ਸਿੰਘ ਅਤੇ ਸਠਿਆਲਾਦੇ ਕੰਵਲਜੀਤ ਸਿੰਘ, ਸਬ ਡਵੀਜ਼ਨ ਅੰਮ੍ਰਿਤਸਰ-1 ਅਧੀਨ ਪੈਦੇ ਪਿੰਡ ਜ਼ੰਡਿਆਲਾ ਦੀਪਰਮਜੀਤ ਕੌਰ, ਪਿੰਡ ਕਿਲਾ ਜੀਵਨ ਸਿੰਘ ਦੇ ਜਸਵਿੰਦਰ ਸਿੰਘ ਅਤੇ ਧਾਰੜ ਪਿੰਡ ਦੇਮੋਹਨ ਸਿੰਘ, ਸਬ ਡਵੀਜ਼ਨ ਅੰਮ੍ਰਿਤਸਰ-2 ਅਧੀਨ ਪੈਦੇ ਪਿੰਡ ਖਾਸਾ ਦੇ ਜੱਸਾ ਸਿੰਘ ਅਤੇਸੁਰਜੀਤ ਸਿੰਘ ਅਤੇ ਪਿੰਡ ਖੁਰਮਾਨੀਆਂ ਦੇ ਹਰਦੀਪ ਸਿੰਘ, ਸਬ ਡਵੀਜ਼ਨ ਅਜਨਾਲਾ ਦੇਅਧੀਨ ਪੈਦੇ ਪਿੰਡ ਸੰਗਤਪੁਰਾ ਦੇ ਰਣਜੀਤ ਸਿੰਘ, ਪਿੰਡ ਭੱਲਾ ਦੇ ਗੁਰਮੀਤ ਸਿੰਘ ਅਤੇਪਿੰਡ ਉਗਰ ਅੋਲਖ ਦੇ ਅੱਛਰ ਸਿੰਘ ਅਤੇ ਸਬ ਡਵੀਜ਼ਨ ਮਜੀਠਾ ਦੇ ਅਧੀਨ ਪੈਦੇ ਪਿੰਡਨਾਗਕਲਾਂ ਦੇ ਸੰਤੋਖ ਸਿੰਘ ਵਿਰੁੱਧ ਵਾਯੂ ਐਕਟ ਅਧੀਨ ਸ਼ਕਾਇਤਾਂ ਦਰਜ ਕੀਤੀਆਂਗਈਆਂ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੱਤ ਐਫ ਆਈ ਆਰ ਵਾਤਵਰਣਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਸੱਤ ਸ਼ਿਕਾਇਤਾਂ, ਜਿਸ ਵਿਚ 10 ਕਿਸਾਨਾਂ ਦੇ ਨਾਮ ਹਨ ਵਿਰੁੱਧ ਵਾਤਾਵਰਣ ਵਿਭਾਗ ਨੇ ਮਾਣਯੋਗ ਚੀਫਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਅਪਰਾਧਿਕ ਸ਼ਿਕਾਇਤ ਵੀ ਦਰਜ ਕਰਵਾਈਹੈ।

Leave a Reply

Your email address will not be published. Required fields are marked *