ਕਿਸਾਨ ਯੂਨੀਅਨ ਲੱਖੋਵਾਲ ਦੇ ਦੇ ਜਿਲ੍ਾ ਬਰਨਾਲਾ ਦੀ ਟੀਮ ਵੱਲੋਂ ਹਰਿੰਦਰ ਸਿੰਘ ਲੱਖੋਵਾਲ ਨੂੰ ਪੰਜਾਬ ਪ੍ਰਧਾਨ ਬਣਾਉਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜਾਣਕਾਰੀ ਦਿੰਦੇ ਹੋਏ ਲਖੋਵਾਲ ਯੂਨੀਅਨ ਦੇ ਜਿਲਾ ਸਰਪ੍ਰਸਤ ਐਡਵੋਕੇਟ ਮਨਵੀਰ ਕੌਰ ਰਾਹੀ ਨੇ ਦੱਸਿਆ ਕਿ ਹਰਿੰਦਰ ਸਿੰਘ ਲੱਖੋਵਾਲ ਵੱਲੋਂ ਆਪਣੇ ਤਨ ਮਨ ਨਾਲ ਮਿਲੀਆਂ ਜਿੰਮੇਵਾਰੀਆਂ ਨੂੰ ਹਮੇਸ਼ਾ ਮੋਹਰੀ ਹੋ ਕੇ ਨਿਭਾਇਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੰਜਾਬ ਪ੍ਰਧਾਨ ਬਣਾਉਣ ਤੇ ਉਹਨਾਂ ਦੇ ਸਾਰੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਜ਼ਿਲ੍ਾ ਪ੍ਰਧਾਨ ਰੂੜੇਕੇ ਕਲਾ, ਜਰਨਲ ਸਕੱਤਰ ਬੂਟਾ ਸਿੰਘ ਨਾਈਵਾਲਾ ਵਾਲਾ, ਜਨਲ ਸਕੱਤਰ ਬੂਟਾ ਸਿੰਘ ਰੈਲ, ਮੰਗਲ ਸਿੰਘ ਬਲਾਕ ਪ੍ਰਧਾਨ ਬਰਨਾਲਾ, ਨੈਬ ਸਿੰਘ ਬਲਾਕ ਪ੍ਰਧਾਨ ਸਹਿਣਾ, ਸ਼ਿੰਗਾਰਾ ਸਿੰਘ ਛੀਨੀਵਾਲ ਬਲਾਕ ਪ੍ਰਧਾਨ ਮਹਿਲ ਕਲਾਂ, ਮੀਤ ਪ੍ਰਧਾਨ ਗਰਜੰਟ ਸਿੰਘ ਜੋਧਪੁਰ, ਗੁਰਪਾਲ ਇੰਦਰ ਸਿੰਘ ਪੰਜਾਬ ਡੈਲੀਕੇਟ ਅਤੇ ਸਮੂਹ ਜਿਲਾ ਟੀਮ ਹਾਜ਼ਰ ਸਨ।
Posted By SonyGoyal
08:19pm