13 ਨਵੰਬਰ ਪ੍ਰਸਿਧ ਉਰਦੂ ਲੇਖਕ ਅਤੇ ਸਾਬਕਾ ਲੈਕਚਰਾਰ ਅੰਗਰੇਜੀ ਐਮ.ਅਨਵਾਰ ਅੰਜੁਮ ਦੇ ਕਹਾਣੀ ਸੰਗ੍ਰਹਿ ਲੋਕ ਅਰਪਣ ਕਰਨ ਦੀ ਰਸਮ ਇਕ ਸਾਹਿਤਿਕ ਸਮਾਗਮ ਵਿੱਚ ਡਾ.ਅਰਵਿੰਦ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰੋਫੈਸ਼ਰ ਅਸ਼ਲਮ ਜਮਸ਼ੇਦ ਪੂਰੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੈਰਠ, ਡਾ.ਨਿਗਾਰ ਅਜੀਮ, ਡਾ.ਰੁਬੀਨਾ ਸ਼ਬਨਮ ਹੈਂਡ ਨਵਾਬ ਸ਼ੇਰ ਖਾਨ ਇਸਟੀਚਿਊਟ ਮਾਲੇਰਕੋਟਲਾ, ਡਾ.ਅਜਰਾ ਨਕਵੀ ਰਾਹੀ ਅਮਲ ਵਿੱਚ ਆਈ, ਇਸ ਮੌਕੇ ਮਹਿਮਾਨਾ ਅਤੇ ਹਾਜ਼ਰ ਸਰੌਤਿਆਂ ਨੇ ਅਨਵਾਰ ਅੰਜੁਮ ਨੂੰ ਇਸ ਕਹਾਣੀ ਸੰਗ੍ਰਹਿ ਲਈ ਮੁਬਾਰਕਾਂ ਅਤੇ ਸ਼ੁਭ ਇਛਾਵਾਂ ਦਿਤੀਆਂ। ਚੇਤੇ ਰਹੇ ਕਿ ਅਨਵਾਰ ਅੰਜੁਮ ਦੀ ਇਹ ਤੀਸਰੀ ਪੁਸਤਕ ਹੈ ਇਸ ਤੋਂ ਪਹਿਲਾ 2012 ਵਿੱਚ ਉਨ੍ਹਾਂ ਦਾ ਕਹਾਣੀ ਸੰਗ੍ਰਹਿ ”ਸੰਗਰੇਜ਼ੇ” ਛਪਿਆ ਜਿਸ ਨੂੰ ਯੁਪੀ ਉਰਦੂ ਅਕੈਡਮੀ ਵੱਲੋਂ ਪੁਸਤਕਾਰ ਦਿੱਤਾ ਗਿਆ ਅਤੇ 2021 ਵਿੱਚ ਉਨ੍ਹਾਂ ਦਾ ਹਾਸ ਵਿਅੰਗ ਲੇਖਾ ਦਾ ਸੰਗ੍ਰਹਿ ”ਤੀਰ-ਏ-ਨੀਮ ਕਸ਼” ਛਪਿਆ ਜਿਸ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਨ੍ਹਈਆ ਲਾਲ ਕਪੂਰ ਐਵਾਰਡ ਨਾਲ ਸਨਾਮਾਨਿਤ ਕੀਤਾ ਗਿਆ। ਸ਼੍ਰੀ ਅਨਵਾਰ ਅੰਜੁਮ 1983 ਤੋਂ ਕਹਾਣੀਆਂ ਅਤੇ 2003 ਤੋਂ ਹਾਸ਼ ਵਿਅੰਗ ਲੇਖ ਲਿਖ ਰਹੇ ਹਨ ਅਤੇ ਉਨ੍ਹਾਂ ਦੀਆਂ ਲਿਖਤਾਂ ਦੇਸ਼ ਵਿਦੇਸ਼ ਵਿੱਚ ਛਪਦੀਆ ਰਹਿਦੀਆਂ ਹਨ।
Posted By SonyGoyal