ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਸਮੇਂ ਸਮੇਂ ਤੇ ਕਰਦੇ ਨੇ ਲੋੜਬੰਦਾ ਦੀ ਮਦਦ
ਭਾਵੇਂ ਇਹ ਗੱਲ ਆਮ ਹੀ ਕਹੀ ਜਾਂਦੀ ਹੈ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਲੇਕਿਨ ਗਰੀਬ ਲੋੜਬੰਦ ਲੋਕਾਂ ਲਈ ਕੁਝ ਮਦਦ ਕਰਨ ਵਾਲੇ ਤੇ ਓਹਨਾ ਨਾਲ਼ ਖੁਸੀਆ ਸਾਂਝੀਆਂ ਕਰਨ ਵਾਲੇ ਵਿਰਲੇ ਹੀ ਹੁੰਦੇ ਹਨ। ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਨੇ ਜਦੋਂ ਵੀ ਗੁਰੂਦੁਆਰਾ ਬਾਬਾ ਗਾਂਧਾ ਸਿੰਘ ਜੀ ਦੇ ਮੈਨੇਜਰ ਲਗਦੇ ਹਨ ਤਾਂ ਉਹ ਸਭ ਤੋਂ ਵੱਧ ਕਾਰਜ ਲੋੜਬੰਦਾ ਦੀ ਮਦਦ ਵਾਲੇ ਕਰਦੇ ਹਨ। ਬਰਨਾਲਾ ਸ਼ਹਿਰ ਦੀਆ ਸਮੂਹ ਜਥੇਬੰਦੀਆਂ ਪ੍ਰਬੰਧਕ ਕਮੇਟੀਆ ਇਸੇ ਲਈ ਮੈਨੇਜਰ ਸੁਰਜੀਤ ਸਿੰਘ ਨੂੰ ਹਰ ਕਾਰਜ਼ ਵਿੱਚ ਸਤਿਕਾਰ ਦਿੰਦੀਆ ਹਨ ਕਿਉਕਿ ਉਹ ਹਮੇਸਾ ਹੀ ਲੋਕ ਭਲਾਈ ਦੇ ਕਾਰਜ ਅੱਗੇ ਹੋ ਕੇ ਕਰਦੇ ਹਨ। ਭਾਵੇ ਕਿਸੇ ਵੀ ਲੋੜਬੰਦ ਦੇ ਘਰ ਖੁਸੀ ਜਾ ਗਮੀ ਦਾ ਪ੍ਰੋਗਰਾਮ ਹੋਵੇ ਉਹ ਪਹਿਲ ਦੇ ਆਧਾਰ ਤੇ ਮਦਦ ਕਰਦੇ ਹਨ। ਨੌਜਵਾਨਾਂ ਨੂੰ ਨਾਲ਼ ਲੈਂ ਕੇ ਚਲਣ ਦਾ ਜਜ਼ਬਾ ਰੱਖਦਾ ਹਨ। ਇਸੇ ਤਰ੍ਹਾਂ ਹੀ ਬੀਤੇ ਕੱਲ੍ਹ ਦੀਵਾਲੀ ਵਾਲੇ ਦਿਨ ਗੁਰੂਦੁਆਰਾ ਸਾਹਿਬ ਵਿਖੇ ਜੋਂ ਸੰਗਤਾਂ ਮਠਿਆਈਆਂ ਭੇਟਾ ਕਰਦੀਆ ਹਨ। ਸਾਰੀ ਮਠਿਆਈ ਦੋਵੇਂ ਹੀ ਗੁਰੂ ਘਰ ਵਿੱਚੋਂ ਗੁ : ਬਾਬਾ ਗਾਂਧਾ ਸਿੰਘ ਜੀ ਤੇ ਗੁ: ਬੀਬੀ ਪ੍ਰਧਾਨ ਕੌਰ ਜੀ ਵਿੱਚੋ ਲੈਂ ਕੇ ਝੁੱਗੀਆ ਝੋਪੜੀਆਂ ਵਿੱਚ ਵੰਡੀਆਂ ਗਈਆਂ। ਜੇਕਰ ਸਾਰੇ ਹੀ ਗੁਰੂ ਘਰਾਂ ਵਾਲੇ ਪ੍ਰਬੰਧਕ ਮੈਨੇਜਰ ਸੁਰਜੀਤ ਸਿੰਘ ਵਾਂਗ ਗਰੀਬ ਲੋਕਾਂ ਨਾਲ ਇਸੇ ਤਰ੍ਹਾਂ ਦੀਵਾਲੀ ਮਨਾਉਣ ਤਾਂ ਸਾਰੇ ਹੀ ਲੋੜਬੰਦ ਪਰਿਵਾਰਾਂ ਵਿੱਚ ਰੌਸ਼ਨੀ ਆ ਸਕਦੀ ਹੈ। ਇਸ ਮੋਕੇ ਗੁਰਜੰਟ ਸਿੰਘ ਸੋਨਾ ਸਰਬਜੀਤ ਸਿੰਘ ਕੁਲਦੀਪ ਸਿੰਘ ਹਰਵਿੰਦਰ ਸਿੰਘ ਗੁਰਸੇਵਕ ਸਿੰਘ ਜਗਰੂਪ ਸਿੰਘ ਆਦਿ ਹਾਜ਼ਰ ਸਨ।
Posted By SonyGoyal