ਮਨਿੰਦਰ ਸਿੰਘ, ਬਰਨਾਲਾ
ਪੁਲਿਸ ਸਟੇਸਨ ਚ 2 ਧਿੱਰਾ ਹੋਈਆਂ ਘੁਸੁਣ ਮੁਕੀ, ਬਰਨਾਲਾ ਦੇ ਸਿਵਿਲ ਹਸਪਤਾਲ ਵਿਖੇ ਜੇਰੇ ਇਲਾਜ਼
ਸਥਾਨਕ ਰਾਹੀ ਬਸਤੀ ਬਰਨਾਲਾ ਦੇ ਵਿੱਚ ਘਰ ਦੇ ਵਿੱਚ ਪਤੀ ਪਤਨੀ ਦੇ ਨਿੱਜੀ ਵਿਵਾਦ ਦੇ ਵਿੱਚ ਗਾਲੀ ਗਲੋਚ ਦੇ ਦੌਰਾਨ ਮਹੱਲਾ ਵਾਸੀਆਂ ਦੇ ਵੱਲੋਂ ਰੋਸ਼ ਜਤਾਇਆ ਗਿਆ। ਜਿਸ ਤੋਂ ਬਾਅਦ ਮਹੱਲਾ ਵਾਸੀਆਂ ਅਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਉੱਪਰ ਹਮਲਾ ਕਰ ਦਿੱਤਾ ਅਤੇ ਘਰ ਦੇ ਵਿੱਚ ਇੱਟਾਂ ਰੋੜੇ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਆਪਣੇ ਉੱਪਰ ਹੋਏ ਅੱਤਿਆਚਾਰ ਦੀ ਸ਼ਿਕਾਇਤ ਦੇਣ ਪਹੁੰਚੇ ਇਨਸਾਫ ਦੀ ਮੰਗ ਨੂੰ ਲੈ ਕੇ ਕ੍ਰਿਸ਼ਨ ਕੁਮਾਰ ਨਿਵਾਸੀ ਰਾਹੀ ਬਸਤੀ ਬਰਨਾਲਾ ਥਾਣਾ ਸਿਟੀ 2 “ਚ ਪਹੁੰਚਿਆ ਤਾਂ ਠਾਣੇ ਚ ਹੀ ਗੁੰਡਾਗਰਦੀ ਦਾ ਨੰਗਾ ਨਾਚ ਸੁਰੂ ਹੋ ਗਿਆ। ਪੁਲਿਸ ਦੀਆਂ ਅੱਖਾਂ ਸਾਹਮਣੇ ਅਤੇ ਨੱਕ ਹੇਠ ਹੀ ਖੂਨ ਖਰਾਬਾ ਹੋ ਗਿਆ। ਜਿੱਥੇ ਥਾਣਾ ਸਿਟੀ 2 ਵਿਖੇ ਜਿੱਥੇ ਡਿਊਟੀ ਅਫਸਰ ਤਾਇਨਾਤ ਹੁੰਦਾ ਹੈ ਉਸ ਜਗ੍ਹਾ ਦੇ ਉੱਪਰ ਇਨਸਾਫ ਦੀ ਮੰਗ ਨੂੰ ਲੈ ਕੇ ਗਿਆ ਕ੍ਰਿਸ਼ਨ ਕੁਮਾਰ ਖੂਨ ਦੇ ਨਾਲ ਲੱਥਪੱਥ ਡਿੱਗ ਪਿਆ। ਜਿਸ ਨੂੰ ਥਾਣਾ ਸਿਟੀ 2 ਦੀ ਪੁਲਿਸ ਦੇ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਸਿਵਲ ਹਸਪਤਾਲ ਬਰਨਾਲਾ ਦੀ ਐਮਰਜੰਸੀ ਦੇ ਵਿੱਚ ਉਸਦਾ ਇਲਾਜ ਚੱਲ ਰਿਹਾ ਹੈ। ਜਿਨਾਂ ਦੇ ਵੱਲੋ ਪੁਲਿਸ ਪ੍ਰਸ਼ਾਸਨ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਘਰ ਦੇ ਵਿੱਚ ਨਿੱਜੀ ਗੱਲਬਾਤ ਨੂੰ ਲੈ ਕੇ ਉਸਦੇ ਪਰਿਵਾਰ ਵਿੱਚ ਲੜਾਈ ਝਗੜਾ ਚੱਲ ਰਿਹਾ ਸੀ ਤਾਂ ਇਸ ਦੌਰਾਨ ਮਹੱਲਾ ਵਾਸੀਆਂ ਦੇ ਵੱਲੋਂ ਉਹਨਾਂ ਦੇ ਘਰ ਉੱਪਰ ਹਮਲਾ ਕਰ ਦਿੱਤਾ ਤੇ ਕੁਝ ਵਿਅਕਤੀਆਂ ਦੇ ਵੱਲੋਂ ਆ ਕੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰਦਿਆਂ ਹਥਿਆਰਾਂ ਦੇ ਨਾਲ ਮੇਰੀ ਕੁੱਟਮਾਰ ਕੀਤੀ ਗਈ। ਜਿਸ ਦਾ ਇਨਸਾਫ ਲੈਣ ਦੇ ਲਈ ਮੈਂ ਥਾਣਾ ਸਿਟੀ 2 ਗਿਆ ਸੀ ਜਿੱਥੇ ਪੁਲਿਸ ਦੀਆਂ ਅੱਖਾਂ ਸਾਹਮਣੇ ਹੀ ਮੈਨੂੰ ਖੂਨ ਨਾਲ ਲੱਥਪਤ ਕਰ ਦਿੱਤਾ ਅਤੇ ਮੇਰੇ ਉੱਪਰ ਹਮਲਾ ਕਰ ਦਿੱਤਾ।
ਅਸੀ ਐਮਰਜੈਂਸੀ ਨੰਬਰ ਤੇ ਬੁਲਾਈ ਸੀ ਪੁਲਿਸ ਪਰ ਸਾਨੂੰ ਹੀ ਤਾੜਨ ਲੱਗੇ ਮੁਲਾਜ਼ਮ – ਮੁਕੇਸ਼ ਕੁਮਾਰ ਜਾਣਕਾਰੀ ਦਿੰਦਿਆ ਪੀੜਤ ਕ੍ਰਿਸ਼ਨ ਕੁਮਾਰ ਦੇ ਭਰਾ ਮੁਕੇਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਤਕਰੀਬਨ 10.30 ਸਾਡੇ ਘਰ ਕੋਲ ਰਹਿੰਦੇ ਵਿਅਕਤੀਆਂ ਨੇ ਗਾਲੀ ਗਲੋਚ ਸੁਰੂ ਕਰ ਦਿੱਤੀ, ਜਿਸ ਉਪਰੰਤ ਉਹਨਾਂ ਨੇ ਐਮਰਜੈਂਸੀ ਨੰਬਰ 100 ਤੇ ਕਾਲ ਕਰਕੇ ਪੁਲਿਸ ਨੂੰ ਬੁਲਾਇਆ। ਪੀ ਸੀ ਆਰ ਦੇ ਮੁਲਾਜਮਾਂ ਨੇ ਮੌਕੇ ਤੇ ਡਿਊਟੀ ਅਫ਼ਸਰ ਨੂੰ ਇਤਲਾਹ ਦਿੱਤੀ। ਮੁਕੇਸ਼ ਕੁਮਾਰ ਦਾ ਕਹਿਣਾ ਹੈ ਕਿ ਡਿਊਟੀ ਅਫ਼ਸਰ ਵੱਲੋ ਉਹਨਾਂ ਨੂੰ ਹੀ ਧਮਕਾਉਣਾ ਸੁਰੂ ਕਰ ਦਿੱਤਾ ਗਿਆ। ਡਿਊਟੀ ਅਫ਼ਸਰ ਨੇ ਮੌਕੇ ਦੀ ਨਿਯਾਕਤ ਨੂੰ ਸਮਝਦੇ ਹੋਏ ਪੀੜਤ ਧਿਰ ਨੂੰ ਅਗਲੇ ਦਿਨ ਸਵੇਰ 11 ਵਜੇ ਠਾਣੇ ਬੁਲਾਇਆਂ। ਪ੍ਰੰਤੂ 1 ਘੰਟਾ ਇੰਤਜ਼ਾਰ ਕਰਨ ਬਾਅਦ ਉਹਨਾਂ ਨੂੰ ਸ਼ਾਮ 3.30 ਵਜੇ ਫਿਰ ਬੁਲਾਇਆਂ ਗਿਆ। ਮੁਕੇਸ਼ ਨੇ ਦੱਸਿਆ ਕੀ ਉਹ ਠਾਣੇ ਚ 4 ਵਿਕਅਤੀ ਗਏ ਸਨ। ਉਹਨਾਂ ਦੋਸ਼ ਲਗਾਏ ਕੇ ਦੂਸਰੀ ਧਿਰ ਦੇ 20 ਤੋ 30 ਲੋਕ ਪੋਹੰਚੇ ਤੇ ਆਉਂਦਿਆ ਹੀ ਉਹਨਾਂ ਤੇ ਹਮਲਾ ਕਰ ਦਿੱਤਾ। ਮੁਕੇਸ਼ ਕੁਮਾਰ ਪੀੜਤ ਦੇ ਭਰਾ ਦਾ ਕਹਿਣਾ ਹੈ ਕਿ ਸਾਰੀ ਘਟਨਾ ਕ੍ਰਮ ਪੁਲਿਸ ਸਟੇਸਨ ਦੇ ਕੈਮਰਿਆ ਚ ਕ਼ੈਦ ਹੈ। ਦੋਸ਼ ਲਗਾਏ ਕੇ ਮੁਲਾਜਮਾ ਵੱਲੋ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਉਹਨਾਂ ਦੇ ਭਰਾ ਨੂੰ ਬੁਰੀ ਤਰਾ ਜਖਮੀ ਕਰ ਦਿੱਤਾ ਗਿਆ। ਪੀੜਤ ਕ੍ਰਿਸ਼ਨ ਕੁਮਾਰ ਦੇ ਸਿਰ ਚ 15 ਦੇ ਕਰੀਬ ਟਾਂਕੇ ਲੱਗੇ ਬਰਨਾਲਾ ਦੇ ਸਿਵਿਲ ਹਸਪਤਾਲ ਚ ਜੇਰੇ ਇਲਾਜ ਹੈ। ਪੀੜਤ ਦੇ ਪ੍ਰਵਾਰ ਦਾ ਦੋਸ਼ ਹੈ ਕਿ ਇਨਸਾਫ਼ ਦੇ ਦੇਵਤੇ ਪੁਲਿਸ ਵੱਲੋ ਘਟਨਾ ਤੋ ਕਈ ਘੰਟੇ ਬੀਤ ਜਾਣ ਬਾਅਦ ਵੀ ਕੋਈ ਬਿਆਨ ਨਹੀਂ ਲਏ ਗਏ। ਪੀੜਤ ਪ੍ਰਵਾਰ ਨੇ ਕਿਹਾ ਕੇ ਜੇਕਰ ਇਨਸਾਫ ਨਾ ਮਿਲਿਆ ਤਾਂ ਉਹਨਾ ਵੱਲੋ ਮੁੱਖ ਮੰਤਰੀ ਤੱਕ ਇਹ ਮਸਲਾ ਲੈਕੇ ਜਾਣਗੇ।
ਪੀੜਤਾ ਨੂੰ ਮਿਲੇਗਾ ਇਨਸਾਫ, ਦੋਸੀਆਂ ਤੇ ਹੋਵੇਗੀ ਬਣਦੀ ਕਾਰਵਾਈ – ਡੀ ਐਸ ਪੀ ਬੈਂਸ
ਡੀ ਐਸ ਪੀ ਸਤਵੀਰ ਸਿੰਘ ਬੈਂਸ ਵੱਲੋ ਆਸਵਾਸਨ ਦਿੱਤਾ ਗਿਆ ਕਿ ਪੀੜਤ ਪਰਵਾਰ ਨੂੰ ਇਨਸਾਫ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਪੂਰੀ ਘਟਨਾ ਬਾਰੇ ਆਪ ਜਾਂਚ ਕਰਨਗੇ। ਜਿਸਦੀ ਵੀ ਗਲਤੀ ਹੋਵੇਗੀ ਉਸਤੇ ਬਣਦੀ ਕਾਰਵਾਈ ਕੀਤੀ ਜਾਵੇਗਾ। ਬੈਂਸ ਨੇ ਕਿਹਾ ਕਿ ਪੁਲਿਸ ਲਈ ਸ਼ਭ ਇਕ ਬਰਾਬਰ ਹਨ ਗੁਨਾਹਗਾਰ ਨੂੰ ਸਜਾ ਤੇ ਪੀੜਤ ਧਿਰ ਨੂੰ ਇਨਸਾਫ ਦੇਣਾ ਉਹਨਾਂ ਦੀ ਮੁੱਢਲੀ ਜੁਮੇਵਾਰੀ ਹੈ ਜਿਸਨੂੰ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਣਗੇ।
Posted By SonyGoyal