ਮਨਿੰਦਰ ਸਿੰਘ, ਸੰਗਰੂਰ

ਕੈਂਪ ਵਿੱਚ ਮਰੀਜ਼ਾਂ ਦੇ ਟੈਸਟ ਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ

ਸਮਾਜ ਸੇਵਾ ਨੂੰ ਸਮਰਪਿਤ ਹੈ ਭਾਰਤੀਯ ਅੰਬੇਡਕਰ ਮਿਸ਼ਨ: ਦਰਸ਼ਨ ਸਿੰਘ ਕਾਂਗੜਾ

30 ਨਵੰਬਰ ਦੇਸ਼ ਦੀ ਪ੍ਰਸਿੱਧ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ (ਭਾਰਤ) ਵੱਲੋਂ ਭਾਰਤੀ ਸਵਿਧਾਨ ਦੇ ਨਿਰਮਾਤਾ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ – ਨਿਰਵਾਣ ਦਿਵਸ ਨੂੰ ਸਮਰਪਿਤ ਸੰਗਰੂਰ ਦੇ ਨੇੜਲੇ ਪਿੰਡ ਮੰਗਵਾਲ ਦੀ ਭਗਵਾਨ ਵਾਲਮੀਕਿ ਧਰਮਸ਼ਾਲਾ ਵਿਖੇ ਭਗਵਾਨ ਵਾਲਮੀਕਿ ਸਭਾ ਅਤੇ ਸਮੂਹ ਪਿੰਡ ਦੇ ਸਹਿਯੋਗ ਨਾਲ 03 ਦਸੰਬਰ ਨੂੰ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਨੇ ਦੱਸਿਆ ਕਿ ਬਦਲਦੇ ਮੌਸਮ ਦੇ ਚਲਦਿਆਂ ਲੋਕ ਖਾਂਸੀ, ਜ਼ੁਕਾਮ, ਬੁਖਾਰ, ਸੈਲ ਘਟਣ ਅਤੇ ਟਾਈਫਾਇਡ ਆਦਿ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ ਅਤੇ ਗਰੀਬ ਲੋਕ ਹਸਪਤਾਲਾਂ ਵਿੱਚ ਆਪਣਾਂ ਇਲਾਜ ਕਰਵਾਉਣ ਤੋਂ ਪੂਰੀ ਤਰ੍ਹਾਂ ਅਸਮਰੱਥ ਹਨ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਕੈਂਪ ਵਿੱਚ ਹਰ ਪ੍ਰਕਾਰ ਦੇ ਰੋਗਾਂ ਦੇ ਮਾਹਿਰ ਡਾ ਹਿਮਾਂਸ਼ੂ ਗਰਗ (ਐਮ ਡੀ) ਮੈਡੀਸਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੇਅਕੱਪ ਕੀਤਾ ਜਾਵੇਗਾ ਅਤੇ ਕੈਂਪ ਵਿੱਚ ਮੁਫ਼ਤ ਦਵਾਈਆਂ ਦੇਣ ਦੇ ਨਾਲ – ਨਾਲ ਮਰੀਜ਼ਾਂ ਦੇ ਕਈ ਤਰ੍ਹਾਂ ਦੇ ਟੈਸਟ ਵੀ ਮੁਫ਼ਤ ਕੀਤੇ ਜਾਣਗੇ ਉਨ੍ਹਾਂ ਪਿੰਡ ਮੰਗਵਾਲ ਸਣੇ ਹੋਰ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਕਤ ਬਿਮਾਰੀਆਂ ਤੋਂ ਪੀੜਤ ਲੋਕ ਕੈਂਪ ਵਿੱਚ ਪਹੁੰਚ ਕੇ ਆਪਣਾ ਚੇਅਕੱਪ ਜ਼ਰੂਰ ਕਰਵਾਉਣ ਇਸ ਮੌਕੇ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨਾਲ ਸੁਖਪਾਲ ਸਿੰਘ ਭੰਮਾਬੱਦੀ ਜ਼ਿਲ੍ਹਾ ਪ੍ਰਧਾਨ,ਸਰਪੰਚ ਜਗਸੀਰ ਸਿੰਘ ਖੇੜੀਂ ਚੰਦਵਾ ਕੌਮੀ ਜਨਰਲ ਸਕੱਤਰ , ਬਿੰਦਰ ਸਿੰਘ ਮੰਗਵਾਲ ਆਦਿ ਹਾਜ਼ਰ ਸਨ।

Posted By SonyGoyal

Leave a Reply

Your email address will not be published. Required fields are marked *