ਬੱਸ ਸਟੈਂਡ ਤੋਂ ਕੁਝ ਫੁੱਟ ਦੂਰੀ ਤੇ ਬੱਸ ਨੂੰ ਅੱਗ ਲੱਗ ਗਈ।
ਬੱਸ ਦੇ ਵਿੱਚ ਉਸ ਸਮੇਂ ਭਗਦੜ ਮੱਚ ਗਈ,ਜਦ ਬੱਸ ਦੇ ਵਿੱਚੋਂ ਧੂਆਂ ਨਿਕਲਣ ਲੱਗ ਪਿਆ।
ਦੱਸ ਦੇਈਏ ਕਿ ਬੱਸ ਬੱਸ ਸਟੈਂਡ ਪਹੁੰਚਣ ਹੀ ਵਾਲੀ ਸੀ ਕਿ ਬੱਸ ਨੂੰ ਅੱਗ ਲੱਗ ਗਈ।
ਇਹ ਬੱਸ ਲੁਧਿਆਣਾ ਰੋਡ ਤੋਂ ਬਰਨਾਲਾ ਬੱਸ ਸਟੈਂਡ ਪਹੁੰਚ ਰਹੀ ਸੀ ਤਾਂ ਜਦ ਵਿਰਕ ਟਰਾਂਸਪੋਰਟ ਦੇ ਪੁਰਾਣੇ ਦਫਤਰ ਅਤੇ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਦੇ ਵਿਚਕਾਰ ਪਹੁੰਚੀ ਤਾਂ ਬੱਸ ਵਿੱਚੋਂ ਅਚਾਨਕ ਧੂਆਂ ਨਿਕਲਣ ਲੱਗ ਪਿਆ।
ਜਿਸ ਤੋਂ ਬਾਅਦ ਬੱਸ ਦੇ ਵਿੱਚ ਮੌਜੂਦ ਸਵਾਰੀਆਂ ਨੇ ਟਾਕੀਆਂ ਵਿੱਚੋਂ ਛਾਲਾਂ ਮਾਰ ਅਤੇ ਇੱਕ ਦੂਜੇ ਨਾਲ ਧੱਕਾ ਮੁੱਕੀ ਕਰ ਬੱਸ ਚੋਂ ਨਿਕਲ ਕੇ ਆਪਣੀ ਜਾਨ ਬਚਾਈ ਦੇਖਦੇ ਹੀ ਦੇਖਦੇ ਬੱਸ ਨੂੰ ਭਿਆਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਬੱਸ ਪੂਰੀ ਤਰਹਾਂ ਦੇ ਨਾਲ ਅੱਗ ਦੇ ਹਵਾਲੇ ਹੋ ਗਈ।
ਬੱਸ ਦੇ ਵਿੱਚ ਅੱਗ ਦੀ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ
ਬਰਨਾਲਾ ਮੌਕੇ ਤੇ ਪਹੁੰਚੀ ਅਤੇ ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਟਰੈਫਿਕ ਅਤੇ ਲੋਕਾਂ ਦੀ ਭੀੜ ਨੂੰ ਕਾਬੂ ਕੀਤਾ।
ਉੱਥੇ ਹੀ ਇਸ ਬੱਸ ਦੇ ਵਿੱਚ ਮਾਮੂਲੀ ਭਗਦੜ ਅਤੇ ਛਾਲਾਂ ਦੇ ਦੌਰਾਨ ਜਖਮੀ ਹੋਏ ਲੋਕਾਂ ਅਤੇ ਮੁਸਾਫਰਾਂ ਨੂੰ ਸਿਵਿਲ ਹਸਪਤਾਲ ਬਰਨਾਲਾ ਦੇ ਵਿੱਚ ਮੁਢਲੇ ਇਲਾਜ ਦੇ ਲਈ ਲਜਾਇਆ ਗਿਆ ਔਰ ਇਸ ਬੱਸ ਦੇ ਵਿੱਚ ਵੱਡਾ ਹਾਦਸਾ ਹੋਣ ਤੋਂ ਬਚਾਵ ਹੋ ਗਿਆ।
ਬੱਸ ਵਿੱਚ ਅੱਗ ਤਕਨੀਕੀ ਕਾਰਨ ਅਤੇ ਸਪਾਰਕਿੰਗ ਦਾ ਕਾਰਨ ਦੱਸਿਆ ਜਾ ਰਿਹਾ ਹੈ ਪਰ ਬੱਸ ਵਿੱਚ ਲੱਗੀ ਅੱਗ ਦਾ ਪੂਰਾ ਕਾਰਨ ਅਤੇ ਪੂਰੀ ਘਟਨਾ ਸਾਹਮਣੇ ਨਹੀਂ ਆਈ ਹੈ।
ਇਸ ਮਾਮਲੇ ਵਿੱਚ ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਟਰਾਂਸਪੋਰਟ ਵਿਭਾਗ ਜਾਂਚ ਤੋਂ ਬਾਅਦ ਹੀ ਕੁਛ ਆਖ ਸਕਦਾ ਹੈ ।
Posted By SonyGoyal