ਤਜਿੰਦਰ ਪਿੰਟਾ ਬਰਨਾਲਾ

ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ) ਸ. ਸਮਸ਼ੇਰ ਸਿੰਘ, ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸ. ਬਰਜਿੰਦਰਪਾਲ ਸਿੰਘ ਜੀ ਅਤੇ ਡੀ.ਐੱਮ. ਸਪੋਰਟਸ ਸ. ਸਿਮਰਦੀਪ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੱਟੂ, ਜ਼ਿਲ੍ਹਾ ਬਰਨਾਲਾ ਵਿਖੇ ਸਲਾਨਾ ਅਥਲੈਟਿਕਸ ਮੀਟ ਦਾ ਅਯੋਜਨ ਕੀਤਾ ਗਿਆ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਸ. ਕਰਮਜੀਤ ਸਿੰਘ ਰੰਗੀਆਂ ਨੇ ਦੱਸਿਆ ਕਿ ਸਕੂਲ ਵਿੱਚ ਪੜ੍ਹ ਰਹੇ 356 ਵਿਦਿਆਰਥੀਆਂ ਵਿੱਚੋਂ ਲਗਭਗ 230 ਵਿਦਿਆਰਥੀਆਂ ਨੇ ਕਿਸੇ ਨਾ ਕਿਸੇ ਖੇਡ ਗਤੀਵਿਧੀ ਵਿੱਚ ਭਾਗ ਲਿਆ।

ਵਿਦਿਆਰਥੀਆਂ ਵੱਲੋਂ ਇਸ ਈਵੈਂਟ ਵਿੱਚ ਦਿਖਾਈ ਗਈ ਰੁਚੀ ਨੂੰ ਦੇਖਦਿਆਂ ਅੱਗੇ ਤੋਂ ਵੀ ਅਜਿਹੇ ਸਮਾਗਮ ਕਰਵਾਏ ਜਾਣਗੇ।

ਇਸ ਸਮਾਗਮ ਦੇ ਆਯੋਜਨ ਵਿੱਚ ਦਿੱਤੇ ਭਰਵੇਂ ਸਹਿਯੋਗ ਲਈ ਸਾਰੇ ਸਟਾਫ਼ ਦਾ ਧੰਨਵਾਦ ਕਰਦਿਆਂ ਉਹਨਾਂ ਡੀ.ਪੀ.ਈ. ਮੈਡਮ ਗੁਰਸਿਮਰਨ ਕੌਰ ਅਤੇ ਸ. ਗੁਰਵਿੰਦਰ ਸਿੰਘ ਭੱਠਲ ਦਾ ਵਿਸ਼ੇਸ ਜ਼ਿਕਰ ਕੀਤਾ ਜਿਹਨਾਂ ਦੀ ਕਮਾਨ ਹੇਠ ਇਹ ਸਾਰਾ ਕਾਰਜ ਸੰਪਨ ਹੋਇਆ।

ਸਟੇਜ ਸੰਚਾਲਕ ਦੀ ਭੂਮਿਕਾ ਪੰਜਾਬੀ ਲੈਕਚਰਾਰ ਸ. ਲਖਵੀਰ ਸਿੰਘ ਧਨੇਸਰ ਅਤੇ ਵੋਕੇਸ਼ਨਲ ਮਾਸਟਰ ਸ. ਰੁਪਿੰਦਰ ਸਿੰਘ ਨੇ ਨਿਭਾਈ।

ਇਸ ਮੌਕੇ ਤੇ ਪਿੰਡ ਦੇ ਸਰਪੰਚ ਸ. ਮਨਛਿੰਦਰ ਸਿੰਘ ਸਰਾਂ, ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ.ਰਣਜੀਤ ਸਿੰਘ, ਪਿੰਡ ਦੇ ਉੱਘੇ ਸਮਾਜ-ਸੇਵੀ ਸ.ਮਹਿੰਦਰ ਸਿੰਘ ਬਾਠ , ਸਰਕਾਰੀ ਪ੍ਰਾਇਮਰੀ ਹੈਲਥ ਸੈਂਟਰ ਤੋਂ ਡਾ. ਅਮਨਪ੍ਰੀਤ ਕੌਰ,ਸ. ਜੁਝਾਰ ਸਿੰਘ ਖੁਸ਼ਦਿਲ ਅਤੇ ਹੈੱਡ-ਟੀਚਰ ਸ. ਜਗਸੀਰ ਸਿੰਘ ਜੀ ਉਚੇਚੇ ਤੌਰ ਤੇ ਹਾਜ਼ਰ ਸਨ।ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਪੂਰੇ ਸਮਾਗਮ ਦਾ ਭਰਪੂਰ ਆਨੰਦ ਮਾਣਿਆ।

Posted By SonyGoyal

Leave a Reply

Your email address will not be published. Required fields are marked *