ਸੁਨਾਮ ਉਧਮ ਸਿੰਘ ਵਾਲਾ, ਰਾਜੂ ਸਿੰਗਲਾ
ਹਾਦਸੇ ਵਿੱਚ ਆਈਸਰ ਟਰੈਕਟਰ ਵਿਚਾਲੇ ਤੋਂ ਟੁੱਟ ਗਿਆ।

ਕਈ ਕਾਰਾਂ ਦਾ ਮਾਮੂਲੀ ਅਤੇ ਕਈਆਂ ਦਾ ਹੋਇਆ ਕਾਫੀ ਨੁਕਸਾਨ।
ਅੱਜ ਤੜਕੇ ਸੁਨਾਮ ਬਠਿੰਡਾ ਰੋਡ ਤੇ ਸੰਘਣੀ ਧੁੰਦ ਕਾਰਨ 7.8 ਵਾਹਣ ਆਪਸ ਵਿੱਚ ਟਕਰਾ ਗਏ।
ਇਹ ਹਾਦਸਾ ਸਵੇਰੇ ਪੌਣੇ ਸੱਤ ਵਜੇ ਦੇ ਕਰੀਬ ਸਥਾਨਕ ਨਾਮ ਚਰਚਾ ਘਰ ਦੇ ਕੋਲ ਵਾਪਰਿਆ।
ਮਾਨਸਾ ਤੋਂ ਆ ਰਿਹਾ ਟਰੈਕਟਰ ਟਰਾਲੀ ਜਿਉਂ ਹੀ ਇਥੇ ਪਹੁੰਚਿਆ ਤਾਂ ਸੰਘਣੀ ਧੁੰਦ ਦੇ ਕਾਰਨ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਟਰੈਕਟਰ ਦੀ ਟੱਕਰ ਹੋ ਗਈ।
ਜਿਸ ਤੋਂ ਤੁਰੰਤ ਬਾਅਦ ਬਾਕੀ ਵਾਹਣ ਆਪਸ ਵਿੱਚ ਭਿੜਨੇ ਸ਼ੁਰੂ ਹੋ ਗਏ।
ਥੋੜੇ ਹੀ ਸਮੇਂ ਵਿੱਚ ਸੱਤ ਅੱਠ ਵਾਹਣ ਆਪਸ ਵਿੱਚ ਟਕਰਾ ਗਏ। ਜਿਨਾਂ ਵਿੱਚ ਟਰੈਕਟਰ ਟਰਾਲੀ, ਪਿਕਅਪ ਗੱਡੀ, ਛੋਟਾ ਹਾਥੀ ਅਤੇ ਬਾਕੀ ਕਾਰਾਂ ਸਨ। ਟਰੈਕਟਰ ਟਰਾਲੀ ਨੂੰ ਟੱਕਰ ਮਾਰਨ ਵਾਲਾ ਟਰਾਲਾ ਮੌਕੇ ਤੋਂ ਫਰਾਰ ਹੋ ਗਿਆ।
ਟਰੈਕਟਰ ਟਰਾਲੀ ਦਾ ਹਾਦਸਾ ਇਨਾ ਭਿਆਨਕ ਸੀ ਕਿ ਆਈਸਰ ਟਰੈਕਟਰ ਵਿਚਾਲੇ ਤੋਂ ਟੁੱਟ ਗਿਆ, ਜਦੋਕੇ ਟਰੈਕਟਰ ਡਰਾਈਵਰ ਦੇ ਚੋਟ ਲੱਗਣ ਤੋਂ ਬਚਾਅ ਹੋ ਗਿਆ। ਇਸ ਹਾਦਸੇ ਤੋਂ ਬਾਅਦ ਰੋਡ ਤੇ ਜਾਮ ਲੱਗ ਗਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਰਾਸਤਾ ਕਲੀਅਰ ਕਰਕੇ ਜਾਮ ਖੁਲਵਾਇਆ ਅਤੇ ਆਵਾਜਾਈ ਸ਼ੁਰੂ ਕਰਵਾਈ।
ਇਸ ਮੌਕੇ ਟਰੈਕਟਰ ਡਰਾਈਵਰ ਭੀਮ ਸਿੰਘ ਨੇ ਦੱਸਿਆ ਕਿ ਉਹ ਮਾਨਸਾ ਤੋਂ ਦਿੜਵਾ ਜਾ ਰਿਹਾ ਸੀ ਅਤੇ ਜਿਉਂ ਹੀ ਉਹ ਇੱਥੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਇੱਕ ਟਰਾਲੇ ਨੇ ਉਸ ਨੂੰ ਫੇਟ ਮਾਰ ਦਿੱਤੀ।
ਜਿਸ ਕਾਰਨ ਉਸ ਦਾ ਟਰੈਕਟਰ ਵਿਚਾਲੇ ਤੋਂ ਹੀ ਟੁੱਟ ਗਿਆ।
ਟਰੈਕਟਰ ਦੇ ਵਿੱਚ ਫਸੇ ਮਰੇ ਪਸ਼ੂ ਬਾਰੇ ਉਸਨੇ ਕਿਹਾ ਕਿ ਇਹ ਪਸ਼ੂ ਪਹਿਲਾਂ ਤੋਂ ਹੀ ਰੋਡ ਦੇ ਵਿਚਾਲ਼ੇ ਮਰਿਆ ਪਿਆ ਸੀ, ਜਿਸ ਤੋਂ ਸਾਈਡ ਦੀ ਉਸਨੇ ਟਰੈਕਟਰ ਕੱਢਣ ਦੀ ਕੋਸ਼ਿਸ਼ ਕੀਤੀ।
ਪਰੰਤੂ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਉਸ ਨੂੰ ਫੇਟ ਮਾਰੀ ਹੈ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
ਜਿਸ ਤੋਂ ਬਾਅਦ ਹੋਰ ਵਾਹਣ ਆਪਸ ਦੇ ਵਿੱਚ ਟਕਰਾਉਣੇ ਸ਼ੁਰੂ ਹੋ ਗਏ।
ਭਿੱਖੀ ਵੱਲ ਤੋਂ ਆ ਰਹੇ ਇੱਕ ਕਾਰ ਚਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਜਦੋਂ ਇੱਥੇ ਪਹੁੰਚਿਆ ਤਾਂ ਸੰਘਣੀ ਧੁੰਦ ਹੋਣ ਦੇ ਕਾਰਨ ਅੱਗੇ ਖੜੀ ਗੱਡੀ ਨਾਲ ਉਸ ਦੀ ਟੱਕਰ ਹੋ ਗਈ।
ਉਸ ਨੇ ਦੱਸਿਆ ਕੇ ਉਸ ਨੇ ਤੁਰੰਤ ਗੱਡੀ ਵਿੱਚੋਂ ਉਤਰ ਕੇ ਹੋਰ ਗੱਡੀਆਂ ਦੇ ਬਚਾ ਲਈ ਰੋਡ ਦੇ ਉੱਪਰ
ਦਰਖਤਾਂ ਦੀਆਂ ਟਾਣੀਆਂ ਸੁੱਟੀਆਂ ਤਾਂ ਜੋ ਹੋਰ ਗੱਡੀਆਂ ਦਾ ਨੁਕਸਾਨ ਹੋਣੋ ਬਚਾਅ ਹੋ ਸਕੇ ਕੁੱਲ ਮਿਲਾ ਕੇ ਇਸ ਹਾਦਸੇ ਦੇ ਵਿੱਚ ਕਈ ਵਾਹਨ ਨੁਕਸਾਨੇ ਗਏ।
ਜਦੋਕੇ ਕਿਸੇ ਦੇ ਸੱਟ ਫੇਟ ਲੱਗਣ ਤੋਂ ਬਚਾਅ ਹੋ ਗਿਆ।
ਸੁਨਾਮ: ਹਾਦਸੇ ਵਿੱਚ ਨੁਕਸਾਨਿਆ ਗਿਆ ਟਰੈਕਟਰ ਅਤੇ ਗੱਡੀਆਂ ਅਤੇ ਜਾਣਕਾਰੀ ਦਿੰਦਾ ਹੋਇਆ ਟਰੈਕਟਰ ਡਰਾਈਵਰ।
Posted By SonyGoyal