ਸ੍ਰੀ ਅੰਮ੍ਰਿਤਸਰ ਸਾਹਿਬ ਕ੍ਰਿਸ਼ਨ ਸਿੰਘ ਦੁਸਾਂਝ
9 ਦਿਨ ‘ਚ 250 ਕਿਲੋਮੀਟਰ ਦੀ ਯਾਤਰਾ ਉਪਰੰਤ 29 ਦਸੰਬਰ ਨੂੰ ਸੰਗਤਾਂ ਫਤਿਹਗੜ੍ਹ ਸਾਹਿਬ ਪਹੁੰਚਣਗੀਆਂ ਸਫ਼ਰ-ਏ-ਸ਼ਹਾਦਤ ਵਿਰਸਾ ਸੰਭਾਲ ਪ੍ਰਣ -ਏ- ਪੈਦਲ ਨੌਂ ਦਿਨਾਂ ਯਾਤਰਾ 20 ਦਸੰਬਰ ਨੂੰ ਸਵੇਰੇ 10:ਵਜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ ਨਤਮਸਤਕ ਅਤੇ ਅਰਦਾਸ ਉਪਰੰਤ ਸ਼ੁਰੂ ਹੋਣ ਜਾ ਰਹੀ ਹੈ ।ਇਸ ਦਾ ਸਾਰਾ ਪ੍ਰਬੰਧ ਪ੍ਰੋ ਗੁਰਿੰਦਰ ਸਿੰਘ ਮੰਮਣਕੇ ਕਰ ਰਹੇ ਹਨ । ਉਹ 2017 ਤੋਂ ਲਗਾਤਾਰ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਸਫਲਤਾ ਪੂਰਵਕ ਪੈਦਲ ਯਾਤਰਾ ਕਰ ਚੁੱਕੇ ਹਨ।ਪੈਦਲ ਯਾਤਰਾ ਦੀਆਂ ਤਿਆਰੀਆਂ ਦਾ ਜਾਇਜਾ ਲੈਣਾ ਉਪਰੰਤ ਪੱਤਰਕਾਰਾਂ ਨਾਲ ਰੂਟ-ਪਲਾਨ ਸਾਂਝਾ ਕਰਦਿਆ ਉਨ੍ਹਾਂ ਦੱਸਿਆ ਕਿ ਸਫ਼ਰ-ਏ-ਸ਼ਹਾਦਤ ਪੈਦਲ ਯਾਤਰਾ ਦੇ ਵੱਖ – ਵੱਖ ਪੜਾਅ ਹੋਣਗੇ ਅਤੇ ਇਸ ਦੌਰਾਨ ਇਸ ਸਮੇਂ ਦੇ ਸ਼ਹਾਦਤਾਂ ਭਰੇ ਦਰਦਨਾਕ ਅਤੇ ਸੰਵੇਦਨਸ਼ੀਲ ਇਤਿਹਾਸ ਜਿਸ ਨੂੰ ਚਿਤਵਦਿਆਂ ਹੀ ਲੂ ਕੰਢੇ ਖੜ੍ਹੇ ਹੋ ਜਾਂਦੇ ਹਨ ਨੂੰ ਸੰਗਤਾਂ ਅਤੇ ਆਮ ਲੋਕਾਂ ਨੂੰ ਨਾਲੋਂ-ਨਾਲ ਜਾਣੂ ਕਰਵਾਇਆ ਜਾਵੇਗਾ ।
ਇਸ ਦੇ ਮੁੱਖ ਪੜਾਅ ਮੱਲ੍ਹੀਆ ਬਾਬਾ ਬਕਾਲਾ ਸਾਹਿਬ ਕਰਤਾਰਪੁਰ ਫਗਵਾੜਾ ਗੁਰਾਇਆ ਫਿਲੌਰ ,ਨੀਲੋਪੁਲ ਸਮਰਾਲਾ ਮਾਛੀਵਾੜਾ ਚਮਕੌਰ ਸਾਹਿਬ ਮੁਰਿੰਡਾ ਅਤੇ ਫਤਿਹਗੜ੍ਹ ਸਾਹਿਬ । ਉਨ੍ਹਾਂ ਕਿਹਾ ਉਹ ਇਨ੍ਹਾਂ ਸਥਾਨਾਂ ਤੋਂ ਪੈਦਲ ਯਾਤਰਾ ਕਰਦੇ ਹੋਏ 29 ਦਸੰਬਰ ਫਤਿਹਗੜ੍ਹ ਸਾਹਿਬ ਹੋਣ ਵਾਲੇ ਅਹਿਮ ਸਮਾਗਮਾਂ ਦਾ ਆਪਣੇ ਸਾਥੀਆਂ ਅਤੇ ਸੰਗਤਾਂ ਨਾਲ ਹਿੱਸਾ ਬਣਨਗੇ । ਉਨ੍ਹਾਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਅਤੇ ਹੋਰ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਇਸ ਸਫ਼ਰ-ਏ-ਸ਼ਹਾਦਤ-ਸ਼ਹਾਦਤ ਦਾ ਹਿੱਸਾ ਬਣਨ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਜੋ ਇਸ ਪੈਦਲ ਯਾਤਰਾ ਦਾ ਹਿੱਸਾ ਬਣਨਾ ਚਹੁੰਦੇ ਹਨ ਉਨ੍ਹਾਂ ਦਾ ਵੀ ਸਵਾਗਤ ਹੈ। ਯਾਤਰਾ ਦੇ ਦੌਰਾਨ ਜਿੰਨ੍ਹਾਂ ਵੀ ਵਸਤੂਆਂ ਦੀ ਲੋੜ ਹੈ ਉਸ ਦਾ ਪ੍ਰਬੰਧ ਸੰਗਤਾਂ ਵੱਲੋਂ ਵੱਡੇ ਦਿਲ ਨਾਲ ਵੱਖ -ਵੱਖ ਰਸਤਿਆਂ ਵਿਚ ਕੀਤਾ ਗਿਆ ਹੈ ।ਉਨ੍ਹਾਂ ਕਿਹਾ ਜੋ ਯਾਤਰਾ ਦਾ ਹਿੱਸਾ ਨਹੀਂ ਬਣ ਸਕਦਾ ਉਨ੍ਹਾਂ ਨੂੰ ਵੀ ਆਪੀਲ ਹੈ ਕਿ ਉਹ ਇਸ ਸਫ਼ਰ-ਏ-ਸ਼ਹਾਦਤ-ਸ਼ਹਾਦਤ ਦੇ ਦੌਰਾਨ ਆਪਣੇ ਰੋਜ਼ਮਰਾਂ ਜੀਵਨ ਨੂੰ ਇਸ ਤਰ੍ਹਾਂ ਢਾਲਣ ਤਾਂ ਜੋ ਉਨ੍ਹਾਂ ਵਿਚ ਇਸ ਸਮੇਂ ਦੇ ਇਤਿਹਾਸ ਦੀ ਯਾਦ ਉਨ੍ਹਾਂ ਦੇ ਮਨਮਸਤਕ ਵਿਚ ਇੱਕ ਛਾਪ ਛੱਡ ਜਾਵੇ ਅਤੇ ਉਹ ਪੂਰੀ ਤਰ੍ਹਾਂ ਗੁਰੂ ਨੂੰ ਸਮਰਪਿਤ ਹੋ ਜਾਣ । ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਇਤਿਹਾਸ ਨੂੰ ਜਨ-ਜਨ ਤੱਕ ਪਹੁੰਚਾਈਏ । ਉਨ੍ਹਾਂ ਦੀ ਇਸ ਪ੍ਰਣ ਯਾਤਰਾ ਦਾ ਨਿਰੋਲ ਮਕਸਦ ਸ਼ਹੀਦਾ ਦੀ ਯਾਦ ਨੂੰ ਸਮਰਪਿਤ ਹੋਣਾ ਹੈ ਅਤੇ ਇਸ ਸਮੇਂ ਦੇ ਇਤਿਹਾਸ ਨੂੰ ਖੁਦ ਜਾਨਣਾ ਅਤੇ ਹੋਰਾਂ ਨੂੰ ਜਾਣੂ ਕਰਵਾਉਣਾ ਹੋਵੇਗਾ ।ਉਨ੍ਹਾਂ ਕਿਹਾ ਇਸ ਸਮੇਂ ਦੌਰਾਨ ਪੂਰੀ ਤਰ੍ਹਾਂ ਗੁਰੂ ਨੂੰ ਸਮਰਪਿਤ ਕਰਕੇ ਮਾਣ-ਮਰਿਆਦਾਵਾਂ ਦਾ ਸ ਸੰਗਤਾਂ ਵੱਲੋਂ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਸਮੇਂ ਉਨ੍ਹਾਂ ਉਸ ਸਮੇਂ ਦੀਆਂ ਪ੍ਰਮੁੱਖ ਇਤਿਹਾਸਕ ਘਟਨਾਵਾਂ ਤੋਂ ਵੀ ਜਾਣੂ ਕਰਵਾਇਆ ।
ਉਨ੍ਹਾਂ ਕਿਹਾ ਸਿੱਖ ਕੌਮ ਦਾ ਜੋ ਵਿਰਸਾ ਅਤੇ ਅਮੀਰ ਵਿਰਾਸਤ ਹੈ ਤੋਂ ਜਿੰਨ੍ਹੀਆਂ ਦੂਰੀਆਂ ਪਈਆਂ ਹਨ ਦੇ ਕਾਰਨ ਹੀ ਅੱਜ ਸਾਨੂੰ ਵੱਖ-ਵੱਖ ਸਮਾਜਿਕ ਬੁਰਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਕਿਹਾ ਜੇ ਅਸੀਂ ਆਪਣਾ ਸਮਾਜ ਸਿਹਤਮੰਦ ਬਣਾਉਣ ਚਹੁੰਦੇ ਹਾਂ ਤਾਂ ਸਾਨੂੰ ਆਪਣੀ ਵਿਰਾਸਤ ਨਾਲ ਜੁੜ ਕੇ ਅਤੇ ਗੁਰੂ ਸਾਹਿਬਾਨ ਵੱਲੋਂ ਦੱਸੇ ਰਸਤੇ ਤੇ ਚਲ ਕੇ ਅਮਲੀ ਜੀਵਨ ਜਿਉਣਾ ਪਵੇਗਾ ।
ਉਨ੍ਹਾਂ ਕਿਹਾ ਸਿਖ ਇਤਿਹਾਸ ਨਾਲ ਜਿਉਂ ਹੀ ਅਸੀ ਜੁੜਦੇ ਹਾਂ ਜਾ ਜਾਣੂ ਹੁੰਦੇ ਹਾਂ ਤਾਂ ਸਹਿਜਤਾ ਨਾਲ ਹੀ ਸਮਾਜ , ਦੇਸ਼ ਅਤੇ ਧਰਮ ਲਈ ਕੁੱਝ ਕਰਨ ਜਾਂ ਕੁਰਬਾਨ ਹੋਣ ਦਾ ਜਜ਼ਬਾ ਸਾਡੇ ਵਿਚ ਪੈਦਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਇਸ ਸ਼ਹੀਦੀ ਹਫ਼ਤੇ ਨੂੰ ਉਹ ਅਤੇ ਉਨ੍ਹਾਂ ਦਾ ਸਾਥੀ ਸਮਰਪਿਤ ਹੋਣ ਜਾ ਰਹੇ ਹਨ । ਇਸ ਸਮੇਂ ਉਨ੍ਹਾਂ ਦੇ ਨਾਲ ਡਾ ਕੇ ਵੀ ਪੀ ਸਿੰਘ ,ਆਲਮਬੀਰ ਸਿੰਘ ਸੰਧੂ , ਧਰਮਵੀਰ ਸਰੀਨ , ਕਮਲਪ੍ਰੀਤ ਸਿੰਘ ਅਤੇ ਅਰੁਣ ਸ਼ਰਮਾ ਵੀ ਹਾਜ਼ਰ ਸਨ ।