ਸੋਨੀ ਗੋਇਲ ਬਰਨਾਲਾ
ਕੌਮੀ ਸੇਵਾ ਯੋਜਨਾ ਅਧੀਨ ਸ.ਸ.ਸ.ਸ. ਲੜਕੀਆਂ ਬਰਨਾਲਾ ਵਿਖੇ ਸੱਤ ਰੋਜ਼ਾ ਕੈਂਪ ਦੇ ਪੰਜਵੇਂ ਦਿਨ ਸਹਾਇਕ ਡਰੈਕਟਰ ਸ਼੍ਰੀ ਅਰੁਣ ਕੁਮਾਰ ਨੇ ਵਲੰਟੀਅਰਾਂ ਨੂੰ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਚਲਾਏ ਜਾਂਦੇ ਵੱਖ ਵੱਖ ਪ੍ਰੋਜੈਕਟਾਂ ਬਾਰੇ ਜਾਣੂ ਕਰਵਾਇਆ।
ਪ੍ਰਿੰਸੀਪਲ ਸ਼੍ਰੀਮਤੀ ਵਿਨਸੀ ਜਿੰਦਲ ਨੇ ਵਲੰਟੀਅਰਾਂ ਨੂੰ ਮਨੁੱਖੀ ਸੇਵਾ ਕਰਨ ਅਤੇ ਆਪਣੀ ਸੋਚ ਨੂੰ ਸਕਰਾਤਮਕ ਬਣਾਉਣ ਲਈ ਪ੍ਰੇਰਿਤ ਕਰਨਾ।
ਇਸੇ ਸਮੇਂ ਸ਼੍ਰੀ ਅਰੁਣ ਕੁਮਾਰ ਨੇ 50 ਵਲੰਟੀਅਰਾਂ ਨੂੰ ਇਕ ਰੋਜ਼ਾ ਧਾਰਮਿਕ ਅਤੇ ਇਤਿਹਾਸਕ ਟੂਰ ਸ਼੍ਰੀ ਮਹਦਿਆਨੇ ਸਾਹਿਬ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਸਾਰੇ ਬੱਚਿਆਂ ਨੇ ਇਸ ਟੂਰ ਨੂੰ ਬਹੁਤ ਹੀ ਸ਼ਰਧਾ ਨਾਲ ਲਿਆ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਉਹਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਵਰਤਾਉਣ ਦੀ ਸੇਵਾ ਵੀ ਨਿਭਾਈ। ਪ੍ਰੋਗਰਾਮ ਅਫ਼ਸਰ ਪੰਕਜ ਕੁਮਾਰ ਨੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਦਾ ਧੰਨਵਾਦ ਕੀਤਾ ਜਿਸ ਦੇ ਉਪਰਲੇ ਸਦਕਾ ਬੱਚਿਆਂ ਨੂੰ ਇਤਿਹਾਸਕ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਹੋਈ ਅਤੇ ਆਪਣੀ ਵਿਰਾਸਤ ਬਾਰੇ ਜਾਣਕਾਰੀ ਮਿਲੀ। ਵਲੰਟੀਅਰਾਂ ਨਾਲ ਟੂਰ ‘ਤੇ ਨੀਤੂ ਸਿੰਗਲਾ, ਮਾਧਵੀ ਤ੍ਰਿਪਾਠੀ, ਜਸਪ੍ਰੀਤ ਕੌਰ, ਰੇਖਾ ਅਧਿਆਪਕਾਂ ਨੇ ਡਿਉਟੀ ਨਿਭਾਈ।