ਮਨਿੰਦਰ ਸਿੰਘ, ਮਾਲੇਰਕੋਟਲਾ
ਕੇਵਲ ਉਹ ਵਿਦਿਆਰਥੀ ਹੀ ਆਪਣੀ ਜਿੰਦਗੀ ਦੇ ਟੀਚੇ ਹਾਸ਼ਿਲ ਕਰਨ ‘ਚ ਸਫਲ ਹੁੰਦੇ ਹਨ ਜਿਨ੍ਹਾਂ ਦਾ ਮਿਹਨਤ ‘ਚ ਵਿਸ਼ਵਾਸ ਹੁੰਦਾ ਹੈ : ਡਾ.ਜਮੀਲ ਉਰ ਰਹਿਮਾਨ
23 ਦਸੰਬਰ ਸਥਾਨਕ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ‘ਚ ਇੱਕ ਸ਼ਾਨਦਾਰ ਤੇ ਪ੍ਰਭਾਵ ਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ‘ਚ ਸਥਾਨਕ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਾਕਟਰ ਮੁਹੰਮਦ ਜਮੀਲ ਬਾਲੀ (ਸਰਪ੍ਰਸਤ ਰੋਟਰੀ ਆਈ ਬੈਂਕ) ਹੁਸ਼ਿਆਰਪੁਰ ਗੈਸਟ ਆਫ ਆਨਰ ਅਤੇ ਸ਼੍ਰੀ ਰਜਨੀਸ਼ ਗੋਇਲ ਓ.ਐਸ.ਡੀ ਚੀਫ ਸੈਕਟਰੀ, ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਤਸ਼ਰੀਫ ਲਿਆਏ।
ਸਕੂਲ ਦੇ ਪ੍ਰਿੰਸੀਪਲ ਸ਼੍ਰੀ ਭੁਪਿੰਦਰ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨਾਂ ਨੂੰ ਸਲਾਨਾ ਰਿਪੋਰਟ ਪੇਸ਼ ਕਰਦੇ ਹੋਏ ਸਕੂਲ ਦੇ ਵਿਦਿਆਰਥੀਆਂ ਦੀਆਂ ਵਿਦਿਅਕ ਪ੍ਰਾਪਤੀਆਂ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ‘
ਨਵਰਸ’ ਦੇ ਸਿਰਲੇਖ ਅਧੀਨ ਹੋਏ ਉਕਤ ਸਮਾਗਮ ‘ਚ ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ।
ਵਿਦਿਅਕ ਖੇਤਰ ਚ’ ਸਕੂਲ ਦਾ ਨਾਮ ਚਮਕਾਉਣ ਦੇ ਲਈ ਜ਼ਿਲੇ ਦੇ ਟਾਪਰ ਮਾਸਟਰ ਆਰਿਸ਼ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਮੈਡਮ ਸ਼ਸ਼ੀ ਬਾਲਾ ਨੂੰ ਬਿਹਤਰੀਨ ਨਤੀਜਿਆਂ ਦੇ ਲਈ ਐਵਾਰਡ ਆਫ ਐਕਸੀਲੈਂਸ ਦੇ ਨਾਲ ਨਿਵਾਜਿਆ ਗਿਆ।
ਮੁੱਖ ਮਹਿਮਾਨ ਡਾਕਟਰ ਜਮੀਲ ਉਰ ਰਹਿਮਾਨ ਨੇ ਵਿਦਿਆਰਥੀਆਂ ਅਤੇ ਸਕੂਲ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਕੇਵਲ ਉਹ ਵਿਦਿਆਰਥੀ ਹੀ ਆਪਣੀ ਜਿੰਦਗੀ ਦੇ ਟੀਚੇ ਹਾਸ਼ਿਲ ਕਰਨ ‘ਚ ਸਫਲ ਹੁੰਦੇ ਹਨ ਜਿਨ੍ਹਾਂ ਦਾ ਮਿਹਨਤ ‘ਚ ਵਿਸ਼ਵਾਸ ਹੁੰਦਾ ਹੈ।
ਸ਼੍ਰੀ ਰਹਿਮਾਨ ਨੇ ਕਿਹਾ ਕਿ ਇਨਫਰਮੇਸ਼ਨ ਅਤੇ ਟੈੋਕਨੌਲਜੀ ਦੇ ਦੋਰ ‘ਚ ਵਿਦਿਆ ਦੀ ਲੋੜ ਪਹਿਲਾਂ ਨਾਲੋਂ ਵੱਧ ਮਹਿਸੂਸ ਕੀਤੀ ਜਾ ਰਹੀ ਹੈ, ਵਿਦਿਆ ਨਾਲ ਹੀ ਮਨੁੱਖ ਆਪਣੀ ਹੌਂਦ ਨੂੰ ਪਰਖਦਾ ਹੈ, ਵਿਦਿਆਰਥੀਆਂ ਨੂੰ ਗਿਆਨ ਦੀ ਪ੍ਰਾਪਤੀ ਦੇ ਲਈ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਦੀ ਧਰਤੀ ਅਮਨ ਅਤੇ ਸ਼ਾਂਤੀ ਦੀ ਧਰਤੀ ਹੈ, ਇਥੋਂ ਦੇ ਨਵਾਬ ਸ਼ੇਰ ਮੁਹੰਮਦ ਖਾ ਵਰਗੇ ਹੱਕ ਸੱਚ ਦੀ ਅਵਾਜ ਬਲੰਦ ਕਰਨ ਵਾਲੇ ਵੀ ਪੈਦਾ ਹੋਏ, ਜਿਸ ਨਾਲ ਮਾਲੇਰਕੋਟਲਾ ਦਾ ਨਾਂ ਪੂਰੀ ਦੁਨੀਆਂ ‘ਚ ਰੌਸ਼ਨ ਹੋਇਆ ਇਥੋਂ ਦੇ ਧਾਰਮਿਕ ਸਥਾਨ ਡੇਰਾ ਬਾਬਾ ਆਤਮਾ ਰਾਮ ਅਤੇ ਗੁਰਦੂਆਰਾ ਹਾਂਅ ਦਾ ਨਾਰਾ ਵੀ ਸ਼ਹਿਰ ਦੇ ਸੈਕੁਲਰ ਕਿਰਦਾਰ ਨੂੰ ਚਾਰ ਚੰਦ ਲਗਾ ਰਹੇ ਹਨ, ਜਿਸ ਨਾਲ ਮਾਲੇਰਕੋਟਲਾ ਦਾ ਨਾਂ ਪੂਰੇ ਸੰਸਾਰ ‘ਚ ਪ੍ਰਸਿੱਧ ਹੋ ਗਿਆ।
ਮੁੱਖ ਮਹਿਮਾਨ ਵੱਲੋਂ ਦਸਵੀਂ ਅਤੇ ਬਾਰਵੀਂ ਜਮਾਤ ‘ਚ ਪਹਿਲੀ ਦੂਜੀ ਅਤੇ ਤੀਜੀ ਪੁਜੀਸ਼ਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ।
ਡੀ.ਏ.ਵੀ ਸਕੂਲ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਜਿਹੜੇ ਵਿਦਿਆਰਥੀ ਵੱਖ-ਵੱਖ ਖੇਤਰਾਂ ‘ਚ ਉੱਚੇ ਅਹੁਦਿਆਂ ਤੇ ਪਹੁੰਚੇ ਹਨ ਉਨ੍ਹਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਬੀ.ਐਡ. ਕਾਲਜ ਦੇ ਪ੍ਰਿੰਸੀਪਲ ਡਾ.ਇਰਫਾਨ ਫਾਰੂਕੀ, ਚੇਅਰਮੈਨ ਸ਼੍ਰੀ ਅਜੇ ਗੌਸਵਾਮੀ, ਮੈਨੇਜਰ ਮੈਡਮ ਸਵੀਨ ਪੁਰੀ ਵੀ ਹਾਜ਼ਰ ਸਨ।