ਹਰੀਸ਼ ਗੋਇਲ ਬਰਨਾਲਾ
ਸ਼ਹੀਦ ਹੌਲਦਾਰ ਬਿਁਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ , ਬਰਨਾਲਾ ਵਿਖੇ ਰਾਸ਼ਟਰੀ ਗਣਿਤ ਦਿਵਸ-2023 ਪ੍ਰਿੰਸੀਪਲ ਹਰੀਸ਼ ਬਾਂਸਲ ਦੀ ਯੋਗ ਅਗਵਾਈ ਅਧੀਨ ਮਨਾਇਆ ਗਿਆ ।
ਇਹ ਦਿਵਸ ਹਰ ਸਾਲ “ਸ੍ਰੀਨਿਵਾਸ ਰਾਮਾਨੂਜਨ ਮਹਾਨ ਗਣਿਤ ਸ਼ਾਸਤਰੀ” ਜੀ ਦੀ ਜਨਮ ਵਰੇਗੰਡ ‘ਤੇ ਮਨਾਇਆ ਜਾਂਦਾ ਹੈ , ਜਿਨ੍ਹਾਂ ਨੇ ਕਿ ਆਪਣੀ ਤੀਖਣ ਬੁੱਧੀ ਸਦਕਾ ਗਣਿਤ ਦੇ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਪੁੱਟੀਆਂ ।
ਇਸ ਮੌਕੇ ਸ਼੍ਰੀਮਤੀ ਸੋਨੀਆ,ਗਣਿਤ ਕੋਆਰਡੀਨੇਟਰ ਦੀ ਦੇਖ ਰੇਖ ਵਿੱਚ ਵਿਦਿਆਰਥੀਆਂ ਦੀਆਂ ਵੱਖ-ਵੱਖ ਗਣਿਤਕ ਗਤੀਵਿਧੀਆਂ ਕਰਵਾਈਆਂ ਗਈਆਂ ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਸ੍ਰੀ ਹਰੀਸ਼ ਬਾਂਸਲ ਨੇ ਵੀ ਹਿੱਸਾ ਲਿਆ ਅਤੇ ਛੋਟੇ ਬੱਚਿਆਂ ਨੂੰ ਗਣਿਤ ਸਿੱਖਣ ਲਈ ਵਿਸ਼ੇਸ਼ ਤੌਰ ਤੇ ਪ੍ਰੇਰਿਆ।
ਇਸ ਮੌਕੇ ਗਣਿਤ ਕੋਆਰਡੀਨੇਟਰ ਮੈਡਮ ਸੋਨੀਆ ਦੇ ਨਾਲ ਮੈਡਮ ਪ੍ਰਭਜੋਤ ਕੌਰ, ਮੈਡਮ ਜਸਵਿੰਦਰ ਕੌਰ, ਮੈਡਮ ਨੀਨਾ ਗੁਪਤਾ, ਮੈਡਮ ਮਨਪ੍ਰੀਤ ਕੌਰ, ਮੈਡਮ ਅੰਜਲਾ ਰਾਣੀ ਅਤੇ ਸ. ਮਨਜੀਤ ਸਿੰਘ (ਵੋਕੇਸ਼ਨਲ ਟਰੇਨਰ, ਸਕਿਓਰਿਟੀ) ਵੀ ਹਾਜ਼ਰ ਸਨ ।
ਮੈਡਮ ਬਾਬੀ ਗੁਪਤਾ ਅਤੇ ਮੈਡਮ ਅਮਨਜੋਤ ਕੌਰ ਨੇ ਵਿਸ਼ੇਸ਼ ਹਾਜਰੀ ਤਹਿਤ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।
ਪਿ੍ੰਸੀਪਲ ਹਰੀਸ਼ ਬਾਂਸਲ ਨੇ ਸਮੂਹ ਗਣਿਤ ਅਧਿਆਪਕ ਸਾਹਿਬਾਨ ਅਤੇ ਦੂਸਰੇ ਸਾਥੀਆਂ ਨੂੰ “ਕੌਮੀ ਗਣਿਤ ਦਿਵਸ-2023″ਦੀ ਮੁਬਾਰਕਬਾਦ ਦਿੱਤੀ।
Posted By SonyGoyal