ਮਨਿੰਦਰ ਸਿੰਘ, ਬਰਨਾਲਾ

ਸਥਾਨਕ ਤਰਕਸ਼ੀਲ ਚੌਕ ‘ਚ ਸੈਨਿਕ ਵਿੰਗ ਵੱਲੋਂ ਤੇ ਮਹੱਲਾ ਨਿਵਾਸੀਆਂ ਵਲੋਂ ਧਰਨਾ ਲਗਾ ਕੇ ਆਵਾਜਾਈ ਰੋਕ ਦਿੱਤੀ ਗਈ।

ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸੰਘੇੜਾ ਪਿੰਡ ਤੋਂ ਬਾਜਾਖਾਨਾ ਚੌਕ ਤਕ ਸੜਕ ਦੇ ਨਾਲ-ਨਾਲ ਆ ਰਹੀ ਪਾਣੀ ਵਾਲੀ ਕੱਸੀ ਨੂੰ ਅੰਡਰ ਗਰਾਊਂਡ ਪਾਈਪਾਂ ਪਾ ਕੇ ਬੰਦ ਕੀਤੀ ਜਾਵੇ ਤੇ ਇਸ ਉਪਰ ਸੜਕ ਬਣਾ ਕੇ ਸੜਕ ਚੌੜੀ ਕੀਤੀ ਜਾਵੇ।

ਇਸ ਮੌਕੇ ਇੰਜ. ਗੁਰਜਿੰਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਸੈਨਿਕ ਵਿੰਗ ਨੇ ਦੱਸਿਆ ਕਿ ਚੇਤੇ ਰਹੇ ਕੁਝ ਦਿਨ ਪਹਿਲਾ ਡਿਪਟੀ ਕਮਿਸ਼ਨ ਬਰਨਾਲਾ ਨੂੰ ਮੰਗ ਪੱਤਰ ਵੀ ਦਿੱਤਾ ਸੀ।

ਮਜਬੂਰਨ ਸਮੂਹ ਫੌਜੀ ਵੀਰਾਂ ਨੇ ਭਾਜਪਾ ਆਗੂਆਂ ਨੇ ਮਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਤਰਕਸ਼ੀਲ ਚੌਕ ‘ਚ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ।

ਉਨਾਂ੍ਹ ਪ੍ਰਸਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਹ ਲੋਕਾਂ ਦੀ ਸੁਵਿਧਾ ਲਈ ਸੜਕ ਚੌੜ੍ਹੀ ਕੀਤੀ ਜਾਵੇ।

ਇਸ ਨੂੰ ਵਨ ਵੇਂ ਕੀਤਾ ਜਾਵੇ ਤਾਂ ਜੋ ਵਿੱਦਿਅਕ ਅਦਾਰਿਆਂ ਦੇ ਬੱਚੇ ਆਰਾਮ ਨਾਲ ਲੰਘ ਸਕਣ।

ਜੇਕਰ ਪ੍ਰਸਾਸਨ ਨੇ ਇਸ ਵੱਲ ਗੌਰ ਨਾ ਕੀਤੀ ਤਾਂ ਵੱਡੇ ਪੱਧਰ ਤੇ ਇਕੱਠ ਕਰਕੇ ਕਿਸਾਨ ਯੂਨੀਅਨਾਂ ਨੂੰ ਨਾਲ ਲੈਕੇ ਧਰਨਾ ਸਾਰੇ ਦਿਨ ਦਾ ਧਰਨਾ ਲਾਇਆ ਜਾਵੇਗਾ।

ਇਸ ਮੌਕੇ ਸੂਬੇਦਾਰ ਮੇਜਰ ਰਾਜ ਸਿੰਘ, ਸੂਬੇਦਾਰ ਧੰਨਾ ਸਿੰਘ ਧੌਲਾ, ਕਿਸਾਨ ਆਗੂ ਲਖਬੀਰ ਸਿੰਘ, ਵਾਰੰਟ ਅਫ਼ਸਰ ਬਲਵਿੰਦਰ ਸਿੰਘ, ਵਾਰੰਟ ਅਫ਼ਸਰ ਅਵਤਾਰ ਸਿੰਘ, ਸੂਬੇਦਾਰ ਗੁਰਜੰਟ ਸਿੰਘ, ਐਡਵੋਕੇਟ ਵਿਸ਼ਾਲ ਸ਼ਰਮਾ, ਰਾਜਿੰਦਰ ਉੱਪਲ, ਕਮਲ ਸ਼ਰਮਾ, ਰਾਣੀ ਕੌਰ, ਜਗਸੀਰ ਸਿੰਘ ਕੁਰੜ ਆਦਿ ਵੀ ਹਾਜ਼ਰ ਸਨ।

Posted By SonyGoyal

Leave a Reply

Your email address will not be published. Required fields are marked *