ਮਨਿੰਦਰ ਸਿੰਘ, ਬਰਨਾਲਾ

ਜਿੱਥੇ ਟਰੈਫਿਕ ਪੁਲਿਸ ਬਰਨਾਲਾ ਵੱਲੋਂ ਸਮੇਂ ਸਮੇਂ ਸਿਰ ਆਵਾਜਾਈ ਵਾਲੇ ਵਾਹਨਾ ਤੇ ਰਿਫਲੈਕਟਰ ਸਟਿੱਕਰ ਲਗਾਕੇ, ਕਦੀ ਬੇਸਹਾਰਾ ਪਸ਼ੂਆਂ ਤੇ ਰਿਫਲੈਕਟਰ ਲਗਾ ਕੇ ਜਨ ਜੀਵਤ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਰਿਹਾ ਹੈ।

ਉਥੇ ਹੀ ਜਿਲਾ ਪੁਲਿਸ ਮੁਖੀ ਸ੍ਰੀ ਸੰਦੀਪ ਕੁਮਾਰ ਮਲਿਕ ਦੇ ਹੁਕਮਾਂ ਅਤੇ ਡੀਐਸਪੀ ਟਰੈਫਿਕ ਗੁਰਬਚਨ ਸਿੰਘ ਦੀ ਯੋਗ ਅਗਵਾਈ ਹੇਠ ਟਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਡਸਾ ਵੱਲੋਂ ਇੱਕ ਖਾਸ ਨਾਕਾ ਲਗਾ ਕੇ ਜਿੱਥੇ ਵਹੀਕਲਾਂ ਦੇ ਕਾਗਜ਼ ਚੈੱਕ ਕੀਤੇ ਜਾ ਰਹੇ ਹਨ ਉਥੇ ਹੀ ਅਲਕੋਹਲ ਮੀਟਰ ਲਗਾ ਕੇ ਵਾਹਨ ਚਾਲਕਾਂ ਦੀ ਅਲਕੋਹਲ ਵੀ ਚੈੱਕ ਕੀਤੀ ਗਈ।

ਦੁਆਬਾ ਐਕਸਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਟਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਡਸਾ ਨੇ ਕਿਹਾ ਕਿ ਸੰਘਣੀ ਧੁੰਦ ਕਾਰਨ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਹੈ ਉਥੇ ਹੀ ਜੇਕਰ ਡਰਾਈਵਰ ਕਿਸੇ ਤਰ੍ਹਾਂ ਦਾ ਨਸ਼ਾ ਕਰਕੇ ਵਾਹਨ ਚਲਾਉਂਦੇ ਹਨ ਉਹ ਵੀ ਹਾਦਸਿਆਂ ਦਾ ਇੱਕ ਹੋਰ ਕਾਰਨ ਬਣ ਸਕਦਾ ਹੈ। ਉਹਨਾਂ ਨੇ ਸੰਘਣੀ ਧੁੰਦ ਤੇ ਠੰਡੇ ਮੌਸਮ ਦੇ ਮੱਦੇ ਨਜ਼ਰ ਲੋਕਾਂ ਨੂੰ ਇਸ ਗੱਲ ਦੀ ਵੀ ਅਪੀਲ ਕੀਤੀ ਕਿ ਉਹ ਆਪਣੇ ਵਨ ਉੱਤੇ ਰਿਫਲੈਕਟਿੰਗ ਸਟੀਕਰ ਲਗਾ ਕੇ ਰੱਖਣ ਅਤੇ ਵਾਹਣ ਚਲਾਉਂਦੇ ਸਮੇਂ ਕਿਸੇ ਪ੍ਰਕਾਰ ਦਾ ਨਸ਼ਾ ਨਾ ਕਰਨ ਤਾਂ ਜੋ ਕਿ ਹਾਦਸਿਆਂ ਤੋਂ ਬਚਿਆ ਅਤੇ ਬਚਾਇਆ ਜਾ ਸਕੇ। ਇਸ ਮੌਕੇ ਉਹਨਾਂ ਨਾਲ ਏਐਸਆਈ ਬੀਰਬਲ ਸਿੰਘ, ਏਐਸਆਈ ਅਮਰੀਕ ਸਿੰਘ, ਐਮ ਐਚ ਸੀ ਮਨਦੀਪ ਸਿੰਘ, ਹਵਲਦਾਰ ਬਲਵੀਰ ਸਿੰਘ ਅਤੇ ਹਾਈਟੈਕ ਨਾਕਾ ਮੁਲਾਜ਼ਮ ਮੌਜੂਦ ਸਨ।

Posted By SonyGoyal

Leave a Reply

Your email address will not be published. Required fields are marked *