ਮਨਿੰਦਰ ਸਿੰਘ, ਬਰਨਾਲਾ
29 ਦਸੰਬਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ
28 ਦਸੰਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੋਹ ਦੇ ਮਹੀਨੇ ਦੌਰਾਨ “ਸਿੱਖ ਸ਼ਹਾਦਤਾਂ ਦਾ ਜੁਝਾਰੂ ਵਿਰਸਾ ਅਤੇ ਮੌਜੂਦਾ ਕਿਸਾਨ ਲਹਿਰ ਨਾਲ ਸਰੋਕਾਰ” ਵਿਸ਼ੇ ਤੇ 29 ਦਸੰਬਰ ਨੂੰ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਕੀਤੀ ਜਾਣ ਵਾਲੀ ਸੂਬਾਈ ਪ੍ਰਤੀਨਿਧ ਕਨਵੈਨਸ਼ਨ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।
ਇਸ ਸੂਬਾਈ ਪ੍ਰਤੀਨਿਧ ਕਨਵੈਨਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਜ਼ਿਲ੍ਹਾ ਬਰਨਾਲਾ ਦੀ ਆਗੂ ਟੀਮ ਸਮੇਤ ਤਰਕਸ਼ੀਲ ਭਵਨ ਬਰਨਾਲਾ ਪੁੱਜੇ।
ਇਸ ਸਮੇਂ ਆਗੂਆਂ ਨੇ ਕਿਹਾ ਕਿ ਸਿੱਖ ਸ਼ਹਾਦਤਾਂ ਦੀ ਵਿਰਾਸਤ ਕਿਸਾਨ ਲਹਿਰ ਵਾਸਤੇ ਵੱਡਾ ਪ੍ਰੇਰਨਾ ਸਰੋਤ ਹੈ। ਇਹ ਲਹਿਰ ਜਬਰ ਜ਼ੁਲਮ ਖਿਲਾਫ਼ ਜੂਝ ਮਰਨ, ਸਾਂਝੀਵਾਲਤਾ ਪੈਦਾ ਕਰਨ, ਊਚ ਨੀਚ, ਜਾਤ ਪਾਤੀ ਭੇਦ ਭਾਵ ਦਾ ਖ਼ਾਤਮਾ ਕਰਕੇ ਨਵਾਂ ਬਰਾਬਰਤਾ ਵਾਲਾ ਲੋਕਾਂ ਸ਼ਾਹੀ ਪ੍ਰਬੰਧ ਸਿਰਜਣ ਵੱਲ ਸੇਧਤ ਸੀ। ਇਸ ਦਾ ਅਜੋਕੀ ਕਿਸਾਨ ਲਹਿਰ ਨਾਲ ਸਰੋਕਾਰ ਵਿਸ਼ੇ ਬਾਰੇ ਮੁੱਖ ਬੁਲਾਰੇ ਲਾਲ ਪਰਚਮ ਦੇ ਸੰਪਾਦਕ ਸਾਥੀ ਮੁਖਤਿਆਰ ਪੂਹਲਾ ਹੋਣਗੇ। ਇਸ ਤੋਂ ਸੂਬਾ ਆਗੂ ਵੀ ਇਸ ਸਮੇਂ ਦੇ ਇਤਿਹਾਸਕ ਪਹਿਲੂਆਂ ਬਾਰੇ ਵਿਚਾਰ ਰੱਖਣਗੇ। ਇਸ ਸਮੇਂ ਆਗੂਆਂ ਬਲਵੰਤ ਸਿੰਘ ਉੱਪਲੀ,ਕੁਲਵੰਤ ਸਿੰਘ ਭਦੌੜ, ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਸਾਹਿਬ ਸਿੰਘ ਬਡਬਰ, ਭੋਲਾ ਸਿੰਘ ਛੰਨਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀਕਲਾਂ, ਅਮਨਦੀਪ ਸਿੰਘ ਰਾਏਸਰ ਨੇ ਸਮੂਹ ਚੇਤੰਨ ਜੁਝਾਰੂ ਆਗੂਆਂ, ਬੁਧੀਜੀਵੀਆਂ, ਇਨਸਾਫ਼ ਪਸੰਦ ਆਗੂਆਂ ਨੂੰ 29 ਦਸੰਬਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ 11 ਵਜੇ ਪਹੁੰਚਣ ਦੀ ਅਪੀਲ ਕੀਤੀ ਹੈ।
Posted By SonyGoyal