ਸ਼੍ਰੀ ਅੰਮ੍ਰਿਤਸਰ ਸਾਹਿਬ, ਕ੍ਰਿਸ਼ਨ ਸਿੰਘ ਦੁਸਾਂਝ
ਰਾਜਪਾਲ ਸੁਲਤਾਨ ਇੰਟਰਨੈਸ਼ਨਲ ਗੈਲਰੀ ਆਫ ਫਾਇਨ ਆਰਟ ਵੱਲੋਂ ਅੱਜ ਉਘੇ ਚਿੱਤਰਕਾਰ ਰਾਜਪਾਲ ਸੁਲਤਾਨ ਦੀ ਅਗਵਾਈ ਵਿੱਚ ਥਾਣਾ ਬੀ ਡਵੀਜ਼ਨ ਦੇ ਨਵ-ਨਿਯੁੱਕਤ ਐਸ.ਐਚ.ੳ ਸੁਖਬੀਰ ਸਿੰਘ ਨੂੰ ਪੇਂਟਿੰਗ ਅਤੇ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜਪਾਲ ਸੁਲਤਾਨ ਨੇ ਨਵ-ਨਿਯੁੱਕਤ ਐਸ.ਐਚ.ੳ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਥਾਣਾ ਪੁਲਿਸ ਮੁੱਖੀ ਵੱਲੋਂ ਚਾਰਜ ਲੈਂਦਿਆਂ ਹੀ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਉਨ੍ਹਾਂ ਦੀ ਟੀਮ ਵੱਧ ਚੜ੍ਹਕੇ ਸਾਥ ਦੇਵੇਗੀ। ਇਸ ਮੌਕੇ ਥਾਣਾ ਇੰਚਾਰਜ ਸੁਖਬੀਰ ਸਿੰਘ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕਾਂ ਅਤੇ ਪੁਲਿਸ ਵਿੱਚ ਹੋਰ ਨੇੜਤਾ ਲਿਆਉਣ ਲਈ ਪੁਲਿਸ ਪਬਲਿਕ ਮੀਟਿੰਗਾਂ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜ਼ੁਰਮ ਅਤੇ ਨਸ਼ਿਆਂ ਦੇ ਖਾਤਮੇ ਲਈ ਉਹ ਪੁਲਿਸ ਨੂੰ ਸਹਿਯੋਗ ਕਰਨ ਅਤੇ ਕਿਸੇ ਵੀ ਸ਼ੱਕੀ ਵਿਅਕਤੀ ਦੀ ਇਤਲਾਹ ਪੁਲਿਸ ਨੂੰ ਮੌਕੇ ਤੇ ਦੇਣ.ਇਸ ਮੌਕੇ ਪ੍ਰਸਿੱਧ ਸਮਾਜ ਸੇਵਕ ਮੋਹਨ ਸਿੰਘ ਠੇਕੇਦਾਰ, ਸੁਮੀਤ ਚਾਵਲਾ,ਰੋਹਿਤ ਸ਼ਰਮਾ,ਕੰਵਲਜੀਤ ਸਿੰਘ, ਬਲਵਿੰਦਰ ਬੱਬੂ,ਸਬ-ਇੰਸਪੈਕਟਰ ਕੰਵਲਜੀਤ ਸਿੰਘ, ਰੀਡਰ ਸੁਖਦੇਵ ਸਿੰਘ ਆਦਿ ਹਾਜ਼ਰ ਸਨ।
Posted By SonyGoyal