ਮਨਿੰਦਰ ਸਿੰਘ, ਬਰਨਾਲਾ

ਨੈਸ਼ਨਲ ਹਾਈਵੇ 7 ‘ਤੇ ਬਰਨਾਲਾ ਨੇੜੇ ਜੀ ਮਾਲ ਉਸਾਰੀ ਅਧੀਨ ਹੋਟਲ “ਚ ਵੀਰਵਾਰ ਦੀ ਰਾਤ ਨੂੰ ਚੌਕੀਦਾਰ ਦਾ ਕਤਲ ਹੋ ਗਿਆ ਹੈ।

ਜਿਸ ਦਾ ਦਿਨ ਚੜਦੇ ਮਜਦੂਰਾਂ ਵੱਲੋ ਜਦੋ ਕੰਮ ਸੁਰੂ ਕਰਨ ਲੱਗੇ ਤਾ ਓਹਨਾ ਦੇਖਿਆ ਕਿ ਚੌਂਕੀਦਾਰ ਦੀ ਮੌਤ ਹੋ ਚੁੱਕੀ ਸੀ।

ਮਜਦੂਰਾਂ ਵੱਲੋ ਹੋਟਲ ਮਾਲਿਕ ਨੂੰ ਖ਼ਬਰ ਕੀਤੀ ਗਈ ਜਿਸ ਉਪਰੰਤ ਪੁਲਿਸ ਜਾਂਚ ਕਰ ਰਹੀ ਹੈ।

ਮੌਕੇ ‘ਤੇ ਪੁੱਜੇ ਡੀਐਸਪੀ ਬਰਨਾਲਾ ਸਤਬੀਰ ਸਿੰਘ ਦੀ ਅਗਵਾਹੀ ‘ਚ ਥਾਣਾ ਸਿਟੀ ਦੋ ਦੇ ਥਾਣਾ ਮੁਖੀ ਨਿਰਮਲਜੀਤ ਸਿੰਘ ਤੇ ਸਬ ਇੰਸਪੈਕਟਰ ਮਨੀਸ਼ ਕੁਮਾਰ ਆਈਟੀ ਸੈੱਲ ਦੇ ਇੰਚਾਰਜ ਇਸ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ।

ਹੋਟਲ ਦੇ ਮਾਲਕ ਸੰਦੀਪ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਸਵੇਰੇ ਇੱਥੇ ਕੰਮ ਕਰ ਰਹੀ ਲੇਬਰ ਨੇ ਫੋਨ ਰਾਹੀਂ ਦੱਸਿਆ ਤਾਂ ਉਹ ਵੀ ਖੁਦ ਦਿਨ ਚੜਦੇ ਹੀ ਇਸ ਘਟਨਾ ਸਥਾਨ ‘ਤੇ ਪੁੱਜੇ ਜਿਨ੍ਹਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ।ਹੋਟਲ ਮਾਲਕ ਨੇ ਦੱਸਿਆ ਕਿ ਕਤਲ ਹੋਇਆ ਵਿਅਕਤੀ ਉਨ੍ਹਾਂ ਦਾ ਮਾਮਾ ਸੀ।

ਜਿਸ ਦਾ ਨਾਮ ਮਹਿੰਦਰ ਸਿੰਘ ਸੀ।

ਹੋਟਲ ਮਾਲਿਕ ਨੇ ਕਿਹਾ ਕਿ ਉਹਨਾਂ ਦੀ ਜਾਂ ਉਹਨਾਂ ਦੇ ਮਾਮੇ ਦੀ ਕਿਸੇ ਨਾਲ ਕੋਈ ਖੁੰਦਕ ਨਹੀਂ ਸੀ ਪ੍ਰੰਤੂ ਇਹ ਕਿ ਤੇ ਕਿਵੇਂ ਹੋ ਗਿਆ ਇਸਦਾ ਪਤਾ ਕਰਨ ਲਈ ਉਹਨਾਂ ਨੇ ਪੁਲਿਸ ਨੂੰ ਰਪਟ ਦਿਤੀ ਹੈ।

Posted By SonyGoyal

Leave a Reply

Your email address will not be published. Required fields are marked *