ਮ੍ਰਿਤਕ ਹੌਲਦਾਰ ਦਰਸ਼ਨ ਸਿੰਘ ਦੇ ਪਰਿਵਾਰ ਨੇ ਇਨਸਾਫ਼ ਦੀ ਕੀਤੀ ਮੰਗ

ਮਨਿੰਦਰ ਸਿੰਘ, ਬਰਨਾਲਾ

ਲੰਘੇਂ ਦਿਨੀ ਬਰਨਾਲਾ ਦੇ 22 ਏਕੜ ਚੌਂਕ ’ਚ ਸਥਿੱਤ ਇੱਕ ਦੁਕਾਨ ਦੇ ਬਾਹਰ ਕਬੱਡੀ ਖਿਡਾਰੀਆਂ ਨਾਲ ਹੋਈ ਤਰਕਾਰਬਾਜ਼ੀ ’ਚ ਹੌਲਦਾਰ ਦਰਸ਼ਨ ਸਿੰਘ ਦੀਮੌਤ ਹੋ ਗਈ ਸੀ। ਜਿਸ ਦੇ ਚਲਦਿਆਂ ਕਬੱਡੀਆਂ ਖਿਡਾਰੀਆਂ ਨੂੰ ਪੁਲਿਸ ਵੱਲੋ ਗ੍ਰਿਫ਼ਤਾਰ ਕਰਕੇ ਮਿ੍ਤਕ ਹੌਲਦਾਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇਅਧਾਰ ’ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ। ਪਰ ਗ੍ਰਿਫ਼ਤਾਰ ਕੀਤੇ ਕਬੱਡੀ ਖਿਡਾਰੀਆਂ ਦੇ ਹੱਕ ’ਚ ਕੁੱਝ ਕਿਸਾਨਾਂ ਯੂਨੀਅਨਾਂ ਤੇ ਆਗੂਆਂ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ’ਤੇ ਕੇਸ ਕਮਜ਼ੋਰ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਜਿਸ ਪਰਿਵਾਰ ਵਲੋਂ ਇਸ ਮਾਮਲੇ ’ਚ ਹੋਰ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਬਰਨਾਲਾ ਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਥਾਨਕ ਐਸਐਸਪੀ ਦਫ਼ਤਰ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾਗਿਆ। ਇਸ ਮੌਕੇ ਸੰਬੋਧਨ ਕਰਦਿਆਂ ਰਿਟਾਇਰਡ ਡੀਐਸਪੀ ਰਜਿੰਦਰ ਪਾਲਸਿੰਘ ਐਡਵੋਕੇਟ ਨੇ ਦੱਸਿਆ ਬਰਨਾਲਾ ਪੁਲਿਸ ਵਲੋਂ ਦਰਸ਼ਨ ਸਿੰਘ ਦੇ ਕਤਲਦੇ ਮਾਮਲੇ ਦੇ ਤੁਰੰਤ ਬਾਅਦ ਹੀ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਕਰ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਕਤਲ ਕਰਨ ਵਾਲੇ ਕਬੱਡੀ ਖਿਡਾਰੀਆਂ ਦੇ ਪਰਿਵਾਰ ਵਾਲਿਆਂ ਵਲੋਂ ਮੁੜ ਤੋਂ ਜਨਤਕ ਇਕੱਠ ਰੱਖ ਕੇ ਹੌਲਦਾਰ ਦਰਸ਼ਨ ਸਿੰਘ ਦੇ ਕਾਤਲਾਂ ਨੂੰ ਛਡਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਅਖੌਤੀ ਯੂਨੀਅਨਾਂ ਦੇ ਆਗੂਆਂ ਦੁਆਰਾ ਇਹਨਾਂ ਕਾਤਲਾਂ ਨੂੰ ਬਚਾਉਣ ਲਈ ਨਕਲੀ ਸੰਘਰਸ਼ ਕੀਤਾ ਜਾ ਰਿਹਾਹੈ। ਜਿਨ੍ਹਾਂ ਦੁਆਰਾ ਪ੍ਰਸ਼ਾਸਨ ਉੱਤੇ ਕਤਲ ਦੀਆਂ ਧਰਾਵਾਂ ਤੋੜ ਕੇ ਕੇਸ ਨੂੰ ਨਰਮਕਰਨ ਲਈ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਪਰਿਵਾਰ ਨੂੰ ਰਾਜੀਨਾਮਾ ਕਰਨ ਲਈ ਵੀ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਮੋਟੀ ਰਕਮ ਦੀ ਵੀ ਪੇਸ਼ਕਾਰੀ ਕੀਤੀ ਜਾ ਰਹੀ।
ਇਸ ਮੌਕੇ ਹੌਲਦਾਰ ਦਰਸ਼ਨ ਸਿੰਘ ਦੀ ਬੇਟੀ ਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਉੱਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਤੇ ਸਮਝੌਤੇ ਲਈ ਮੋਟੀ ਰਕਮਦੀ ਪੇਸ਼ਕਾਰੀ ਵੀ ਕੀਤੀ ਜਾ ਰਹੀ ਹੈ। ਕਿਹਾ ਕਿ ਉਹਨਾਂ ਨੂੰ ਇਹ ਵੀ ਖਤਰਾ ਬਣਿਆ ਹੋਇਆ ਹੈ ਕਿ ਉਹਨਾਂ ਵੱਲੋਂ ਲਗਾਤਾਰ ਸਮਝੌਤੇ ਦੀ ਪੇਸ਼ਕਾਰੀ ਨੂੰ ਮਨਾਕੀਤਾ ਜਾ ਰਿਹਾ ਹੈ ਅਤੇ ਉਸਦੇ ਪਰਿਵਾਰ ਉੱਤੇ ਕੋਈ ਜਾਨੀ ਹਮਲਾ ਨਾ ਹੋਜਾਵੇ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੇ ਸਰਕਾਰ ਪਾਸੋ ਮੰਗ ਕਿ ਦੋਸ਼ੀਆਂ ਨੂੰਸਖਤ ਤੋਂ ਸਖਤ ਸਜ੍ਹਾ ਦੇ ਕੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਬੇਟਾ ਜਗਜੀਵਨ ਸਿੰਘ, ਮਨਜੀਤ ਕੌਰ, ਪਰਮਜੀਤ ਸਿੰਘ ਭਦੌੜ, ਥਾਣੇਦਾਰ ਸਰਦਾਰਾ ਸਿੰਘ, ਸਤਪਾਲ ਸਿੰਘ, ਗੰਮਦੂਰ ਸਿੰਘ, ਗੁਰਚਰਨ ਸਿੰਘ, ਹਰਬੰਸ ਸਿੰਘ, ਸਾਬਕਾ ਡੀਐਸਪੀ ਬਲਦੇਵ ਸਿੰਘ ਤੇ ਹੋਰ ਜਥੇਬੰਦੀਆਂ ਦੇਆਗੂ ਤੇ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *