ਮਨਿੰਦਰ ਸਿੰਘ, ਬਰਨਾਲਾ

ਸ਼੍ਰੀ ਗਨੇਸ਼ ਉਤਸਵ ਕਮੇਟੀ 16 ਏਕੜ ਬਰਨਾਲਾ ਵਲੋਂ ਕਾਲੋਨੀ ਨਿਵਾਸੀਆਂ ਦੇ ਸਹਿਯੋਗ ਨਾਲ 16 ਏਕੜ ਦੇ ਪਾਰਕ ਨੰਬਰ ਇਕ (ਵੱਡਾ ਪਾਰਕ) ’ਚ ਨਵੇ ਸਾਲ ਦੇ ਆਗਮਨ ’ਤੇ ਸ਼੍ਰੀ ਰਮਾਇਣ ਪਾਠ ਦੇ ਭੋਗ ਸਮੇਂ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਪਹੁੰਚ ਕੇ ਡਾ. ਸੂਰਿਆਕਾਂਤ ਸਾਸ਼ਤਰੀ (ਬਰਨਾਲੇ ਵਾਲੇ) ਦੇ ਭਜਨ ਸੁਣੇ।

ਇਸ ਸਮੇਂ 16 ਏਕੜ ਦੇ ਪ੍ਰਧਾਨ ਮਦਨ ਲਾਲ ਬਾਂਸਲ ਨੇ ਦੱਸਿਆ ਕਿ ਸ਼੍ਰੀ ਰਮਾਇਣ ਪਾਠ ਦੇ ਅਰੰਭ ਤੇ ਭੋਗ ਸਮੇਂ ਕਾਲੋਨੀ ਨਿਵਾਸੀ ਵੱਡੀ ਗਿਣਤੀ ਪਹੁੰਚੇ ਕੇ ਭਗਵਾਨ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

ਇਸ ਸਮੇ ਲੰਗਰ ਅਤੁੱਟ ਵਰਤਾਇਆ ਗਿਆ।

ਇਸ ਸਮੇਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਨੇ ਵੀ ਆਪਣੀ ਹਾਜਰੀ ਲਗਵਾਈ।

ਇਸ ਸਮੇ ਸੰਜੀਵ ਬਾਂਸਲ, ਗਿਆਨ ਭੋਤਨਾ, ਡਾਕਟਰ ਰਕੇਸ ਪੁੰਜ, ਮੁਨੀਸ਼ ਕੁਮਾਰ, ਸੋਨੀ ਗਰਗ, ਆਸ਼ੂ, ਸ੍ਰੀਕਾਂਤ, ਕ੍ਰਿਸ਼ਨ, ਜੀਵਨ, ਚੰਦਰ ਮੋਹਨ, ਵਰੁਣ ਗੋਇਲ, ਵਕੀਲ ਕੁਲਵੰਤ ਰਾਏ, ਸੰਦੀਪ ਜਿੰਦਲ, ਵਕੀਲ ਅਭੈ ਜਿੰਦਲ, ਕੁਲਜੀਤ ਮਾਰਕੰਡਾ, ਰਜਿੰਦਰ ਕੁਮਾਰ, ਵਕੀਲ ਸੰਜੀਵ ਕੁਮਾਰ, ਸੱਤਪਾਲ ਆਦਿ ਕਾਲੋਨੀ ਨਿਵਾਸੀ ਹਾਜ਼ਰ ਸਨ।

Posted By SonyGoyal

104 thought on “16 ਏਕੜ ’ਚ ਨਵੇਂ ਸਾਲ ਦੇ ਆਗਮਨ ’ਤੇ ਰੱਖੇ ਸ਼੍ਰੀ ਰਮਾਇਣ ਪਾਠ ਦੇ ਭੋਗ ’ਤੇ ਸ਼ਰਧਾਲੂਆਂ ਦੀ ਉਮੜੀ ਭੀੜ”

Leave a Reply

Your email address will not be published. Required fields are marked *