ਮਨਿੰਦਰ ਸਿੰਘ, ਪਟਿਆਲਾ
ਮਰੀਜ਼ ਮਿੱਤਰਾ ਦੀਆਂ ਸੇਵਾਵਾਂ ਸਲਾਘਾਯੋਗ- ਚੇਅਰਮੈਨ ਰਣਯੋਧ ਹਡਾਣਾ
ਪੀ ਆਰ ਟੀ ਸੀ ਪੰਜਾਬ ਚੇਅਰਮੈਨ ਸ ਰਣਯੋਧ ਸਿੰਘ ਹਡਾਣਾ ਵਲੋਂ ਬੀਤੇ ਦਿਨੀਂ ਇਕ ਵਿਸ਼ੇਸ਼ ਮੁਲਾਕਾਤ ਮਰੀਜ਼ ਮਿੱਤਰਾ ਪ੍ਰਧਾਨ ਗੁਰਮੁਖ ਗੁਰੂ ਨਾਲ ਆਪਣੇ ਦਫਤਰ ਵਿਖੇ ਕੀਤੀ ਗਈ!
ਇਸ ਮੌਕੇ ਚੇਅਰਮੈਨ ਹਡਾਣਾ ਨੇ ਮਰੀਜ਼ ਮਿੱਤਰਾ ਵਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਚਲ ਰਹੀਆਂ ਵੱਖ ਵੱਖ ਵਖ ਸੇਵਾਵਾਂ ਦੀ ਜਾਣਕਾਰੀ ਪ੍ਰਧਾਨ ਗੁਰਮੁਖ ਗੁਰੂ ਤੋਂ ਪ੍ਰਾਪਤ ਕਰਨ ਉਪਰੰਤ ਕਿਹਾ ਕਿ ਮਰੀਜ਼ ਮਿੱਤਰਾ ਵੈਲਫੇਅਰ ਆਰਗੇਨਾਈਜੇਸ਼ਨ ਪਟਿਆਲਾ ਨਾਲ ਨੋਜਵਾਨ ਪੀੜੀ ਨੂੰ ਜੁੜ ਕੇ ਸਮਾਜ ਸੇਵੀ ਕਾਰਜਾਂ ਵਿੱਚ ਆਪਣਾ ਸਮਾਂ ਵਤੀਤ ਕਰਨਾ ਚਾਹੀਦਾ ਹੈ।
ਮਰੀਜ਼ ਮਿੱਤਰਾ ਦੀਆਂ ਐਮਰਜੈਂਸੀ ਬਲੱਡ ਅਤੇ ਪਲੇਟਲੈਟ ਸੇਵਾਵਾਂ, ਕੈਂਸਰ ਮਰੀਜਾਂ ਵਾਲ ਦਾਨ ਮੁਹਿੰਮ, ਜਖਮੀ ਬੀਮਾਰ ਪਸ਼ੂ ਪੰਛੀਆਂ ਦੀ ਸੇਵਾ ਸੰਭਾਲ ਲਈ, ਜਰੂਰਤਮੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦੀ ਸੇਵਾਵਾਂ ਸਲਾਘਾਯੋਗ ਹਨ।
ਪੰਜਾਬ ਸਰਕਾਰ ਅਤੇ ਉਹ ਖੁੱਦ ਨਿੱਜੀ ਤੌਰ ਤੇ ਇਸ ਸੰਸਥਾ ਨੂੰ ਆਉਣ ਵਾਲੇ ਸਮੇਂ ਵਿੱਚ ਹਰ ਪਖੋਂ ਪੂਰਾ ਸਹਿਯੋਗ ਦੇਣਗੇ।
ਇਸ ਮੋਕੇ ਕੁਝ ਜਰੂਰੀ ਦਵਾਈਆਂ ਵੀ ਮਰੀਜ਼ ਮਿੱਤਰਾ ਨੂੰ ਲੋੜਵੰਦ ਮਰੀਜ਼ਾਂ ਲਈ ਚੇਅਰਮੈਨ ਹਡਾਣਾ ਜੀ ਵਲੋਂ ਭੇਂਟ ਕੀਤੀਆਂ ਗਈਆਂ।
ਇਸ ਮੋਕੇ ਉਮੰਗ ਵੈਲਫੇਅਰ ਫਾਊਂਡੇਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ, ਮਰੀਜ਼ ਮਿੱਤਰਾ ਜੁਆਇੰਟ ਸਕੱਤਰ ਗੁਰਸੇਵਕ ਸਿੰਘ ਆਦਿ ਮੌਜੂਦ ਸਨ।
Posted By SonyGoyal