ਧਰਮ ਗੁਰੂ ਡਾ ਦੇਵ ਸਿੰਘ ਅਦੇਤੀ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ

ਵੱਖ – ਵੱਖ ਆਗੂਆਂ ਦਾ ਕੀਤਾ ਵਿਸ਼ੇਸ਼ ਸਨਮਾਨ ਰਾਹਗੀਰਾਂ ਨੂੰ ਵੰਡੇ ਲੱਡੂ ਤੇ ਬੂਟੇ

ਭਗਵਾਨ ਵਾਲਮੀਕਿ ਜੀ ਦੀ ਲਿਖੀ ਰਮਾਇਣ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ: ਦਰਸ਼ਨ ਕਾਂਗੜਾ, ਮੁਕੇਸ਼

ਸੰਗਰੂਰ 28 ਅਕਤੂਬਰ (ਮਨਿੰਦਰ ਸਿੰਘ) ਦੇਸ਼ ਦੀ ਪ੍ਰਸਿੱਧ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ (ਭਾਰਤ) ਅਤੇ ਭਾਵਾਧਸ ਵੱਲੋਂ ਮਿਸ਼ਨ ਦੇ ਮੁੱਖ ਸਰਪ੍ਰਸਤ ਸ਼੍ਰੀਮਤੀ ਪੂਨਮ ਕਾਂਗੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਸ਼੍ਰੀ ਮੁਕੇਸ਼ ਰਤਨਾਕਰ ਦੇ ਪੂਰਨ ਸਹਿਯੋਗ ਨਾਲ ਸ਼ਹਿਰ ਦੇ ਮਹਾਰਾਜਾ ਅਗਰਸੈਨ ਚੌਂਕ ਵਿਖੇ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਵਾਲਮੀਕਿ ਸਮਾਜ ਦੇ ਧਰਮ ਗੁਰੂ ਡਾ ਦੇਵ ਸਿੰਘ ਅਦੇਤੀ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਜਯੋਤੀ ਪ੍ਰਚੰਡ ਦੀ ਰਸਮ ਆਪਣੇ ਕਰ ਕਮਲਾਂ ਨਾਲ ਕੀਤੀ ਧਰਮ ਗੁਰੂ ਡਾ ਦੇਵ ਸਿੰਘ ਅਦੇਤੀ ਨੇ ਆਪਣੇ ਪ੍ਰਵਚਨਾਂ ਰਾਹੀਂ ਭਗਵਾਨ ਵਾਲਮੀਕਿ ਜੀ ਦੀ ਜੀਵਨੀ ਬਾਰੇ ਵਿਸਥਾਰ ਨਾਲ ਦੱਸਿਆ ਪ੍ਰੋਗਰਾਮ ਵਿੱਚ ਪ੍ਰੀਤਮ ਸਿੰਘ ਪੀਤੂ ਚੇਅਰਮੈਨ ਇੰਪਰੂਮੈਟ ਟਰੱਸਟ ਸੰਗਰੂਰ,ਸ਼੍ਰੀ ਰਾਜ ਕੁਮਾਰ ਅਰੋੜਾ ਸੂਬਾ ਆਗੂ ਗੋਰਮਿੰਟ ਪੈਨਸ਼ਨਰ, ਇੰਸਪੈਕਟਰ ਜੋਗਿੰਦਰ ਸਿੰਘ ਜ਼ਿਲ੍ਹਾ ਇੰਚਾਰਜ ਪੀ ਸੀ ਆਰ, ਹਰਿੰਦਰਪਾਲ ਸਿੰਘ ਖਾਲਸਾ ਸੂਬਾ ਪ੍ਰਧਾਨ ਫਰੀਡਮ ਫਾਇਟਰ ਪੰਜਾਬ ਅਤੇ ਸੁਖਪਾਲ ਸਿੰਘ ਭੰਮਾਬੱਦੀ ਜ਼ਿਲ੍ਹਾ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਸੰਗਰੂਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਿਨ੍ਹਾਂ ਆਪਣੇ ਸੰਬੋਧਨ ਵਿੱਚ ਹਾਜ਼ਰ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਦਰਜਨਾਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਸਭਨਾਂ ਲਈ ਪ੍ਰੇਰਨਾ ਸਰੋਤ ਹਨ ਜਿਨ੍ਹਾਂ ਵੱਲੋਂ ਆਪਣੀ ਕਲਮ ਨਾਲ ਲਿਖੀ ਰਮਾਇਣ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਮੁਕੇਸ਼ ਰਤਨਾਕਰ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਰਮਾਇਣ ਵਿੱਚ ਹਰ ਰਿਸ਼ਤੇ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਦਰਸਾਇਆ ਹੈ ਕਿ ਸਾਨੂੰ ਇਹਨਾਂ ਰਿਸ਼ਤਿਆਂ ਨੂੰ ਕਿਸਤਰ੍ਹਾਂ ਨਿਭਾਉਣਾ ਚਾਹੀਦਾ ਹੈ ਇਸ ਮੌਕੇ ਭਾਰਤੀਯ ਅੰਬੇਡਕਰ ਮਿਸ਼ਨ ਅਤੇ ਭਾਵਾਧਸ ਵੱਲੋਂ ਰਾਹਗੀਰਾਂ ਨੂੰ ਲੱਡੂ ਅਤੇ ਬੂਟੇ ਵੰਡ ਕੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਟਵਿੰਕਲ ਗਰਗ,ਕਮਲ ਕੁਮਾਰ ਗੋਗਾ,ਵੀਰ ਏਕਲੱਵਯ, ਜਗਦੀਪ ਸਿੰਘ ਗੁੱਜਰਾਂ,ਰਾਜ ਕੁਮਾਰ ਸ਼ਰਮਾ, ਇੰਸਪੈਕਟਰ ਬਲਕਾਰ ਸਿੰਘ, ਅਮਰਿੰਦਰ ਸਿੰਘ ਬੱਬੀ, ਅਮਿਤ ਕੁਮਾਰ ਰੋਕਸੀ ਸਾਜਨ ਕਾਂਗੜਾ, ਐਡਵੋਕੇਟ ਸਮੀਰ ਫੱਤਾ,ਡਾ ਵੀ ਕੇ ਸਿੰਘ, ਸੋਨੂੰ, ਰਾਹੁਲ ਰੰਧਾਵਾ, ਪ੍ਰਵੀਨ ਕੁਮਾਰ, ਇੰਦਰਜੀਤ ਨੀਲੂ, ਡਾ ਗੁਲਜ਼ਾਰ ਸਿੰਘ ਬੋਬੀ, ਸ਼ਕਤੀ ਸਿੰਘ ਠੇਕੇਦਾਰ, ਅਰੁਣ ਕੁਮਾਰ, ਮੋਹਿਤ ਕੁਮਾਰ,ਹਰੀ ਓਮ ਜਿੰਦਲ ਪੱਮੀ ਕੌਰ, ਬਲਜੀਤ ਸਿੰਘ ਬਾਹਮਣੀਵਾਲਾ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *