ਅੰਮ੍ਰਿਤਸਰ ਕ੍ਰਿਸ਼ਨ ਸਿੰਘ ਦੁਸਾਂਝ
ਵਿਸ਼ਵ ਵਿੱਚ ਸਭ ਤੋਂ ਵਧੀਆ ਮਿਆਰੀ ਸਿੱਖਿਆ ਦਾ ਸਿਸਟਮ ਫਿਨਲੈਂਡ ਅਤੇ ਸਿੰਘਾਪੁਰ ਵਰਗੇ ਮੁਲਕਾਂ ਦਾ ਹੈ ਜੋ ਕਿ ਹੁਣ ਭਾਰਤ ਵਰਗੇ ਮੁਲਕ ਵਿਚ ਵੀ ਮਿਆਰੀ ਸਿੱਖਿਆ ਦਾ ਆਗਾਜ਼ ਹੋ ਚੁੱਕਾ ਹੈ।
ਭਾਰਤ ਵਿੱਚ ‘ਦਾ ਆਈ- ਸਕੂਲ’ ਇਕ ਅਜਿਹਾ ਸਕੂਲ ਹੈ ਜੋ 750 ਸਕੂਲਾਂ ਦੀਆਂ ਸ਼ਾਖਾਵਾਂ ਨਾਲ ਫਿਨਲੈਂਡ ਅਤੇ ਸਿੰਘਾਪੁਰ ਵਰਗੇ ਮੁਲਕਾਂ ਦੇ ਸਲੇਬਸ ਤੋਂ ਪ੍ਰੇਰਿਤ ਹੁੰਦਿਆਂ ਭਾਰਤ ਦੇ ਬੱਚਿਆਂ ਨੂੰ ਵਿਸ਼ਵ ਪੱਧਰੀ ਪ੍ਰੀ-ਪ੍ਰਾਇਮਰੀ ਸਿੱਖਿਆ ਦੇਣ ਲਈ ਵਚਨਬੱਧ ਹੈ।
ਪ੍ਰੀ-ਸਕੂਲ ਲੈਵਲ ਤੇ ਹੀ ਬੱਚਿਆਂ ਨੂੰ ਕੋਡਿੰਗ ਕਰਨ ਦੀ ਸਿੱਖਿਆ, ਕ੍ਰੀਅਟਿਵ ਕਲਾ, ਸੰਗੀਤ, ਫਰੈਂਚ ਭਾਸ਼ਾ ਦੀ ਸਿੱਖਿਆ ਤੋਂ ਇਲਾਵਾ ਹੋਰਨਾਂ ਕਈ ਅਜਿਹੀ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਜੋ ਅਜੇ ਤਕ ਭਾਰਤੀ ਸਕੂਲਾਂ ਵਿਚ ਨਾ-ਮੋਜੂਦ ਸਨ।
ਅਜਿਹਾ ਵਿਸ਼ਵ – ਪੱਧਰੀ ਸਕੂਲ ਮਜੀਠਾ ਹਲਕੇ ਨੂੰ ਇਕ ਵਰਦਾਨ ਹੈ।
ਜੌ ਮੁੱਢ ਤੋਂ ਹੀ ਬੱਚਿਆਂ ਨੂੰ ਅਜਿਹੀ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ ਜਿਸ ਨਾਲ ਬੱਚਾ ਆਪਣਾ ਬੌਧਿਕ ਵਿਕਾਸ ਬਹੁਤ ਹੀ ਸੁਚੱਜੇ ਢੰਗ ਨਾਲ ਕਰ ਸਕਦਾ ਹੈ।
ਇਸ ਸਕੂਲ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।
ਡੀਨ ਵਿਦਿਆਰਥੀ ਭਲਾਈ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਦੱਸਿਆ ਗਿਆ ਕਿ ਮਾਪਿਆਂ ਵੱਲੋਂ ਅਜਿਹੇ ਸਿੱਖਿਆ ਪਲੇਟਫਾਰਮ ਨੂੰ ਚੁਣਿਆ ਗਿਆ ਹੈ ਜਿਸ ਨਾਲ ਉਹਨਾਂ ਦੇ ਬੱਚੇ ਪੜਾਈ ਵਿਚ ਚੰਗੇ ਮੁਕਾਮ ਹਾਸਿਲ ਕਰਨ ਲਈ ਤਿਆਰ ਹੋਣਗੇ।
ਕਿਉਂ ਜੋ ਮੁੱਢਲੀ ਸਿੱਖਿਆ ਦੌਰਾਨ ਹੀ ਬੱਚੇ ‘ਸਿੱਖਣ ਦੀ ਕਲਾ’ ਸਿੱਖਦੇ ਹਨ।
ਡਾ. ਆਰ.ਕੇ ਸ਼ਰਮਾ, ਪ੍ਰਿੰਸੀਪਲ ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ, ਅੰਮ੍ਰਿਤਸਰ ਦਾ ਕਹਿਣਾ ਹੈ ਕਿ ਪ੍ਰੀ ਸਕੂਲ ਲੈਵਲ ਤੇ ਜੇਕਰ ਬੱਚੇ ਮਿਆਰੀ ਸਿੱਖਿਆ ਨੂੰ ਸਿੱਖਣ ਦੇ ਦਾਅ-ਪੇਚ ਸਿੱਖ ਲੈਣਗੇ ਤਾਂ ਉਚੇਰੀ ਵਿੱਦਿਆ ਹਾਸਿਲ ਕਰਨ ਵਿੱਚ ਉਹਨਾਂ ਦੀ ਰੂਚੀ ਬਣੀ ਰਹਿੰਦੀ ਹੈ।
ਜਿਸ ਨਾਲ ਅਗਾਂਹ ਜਾਕੇ ਉਹ ਕਦੇ ਵੀ ਉਚੇਰੀ ਵਿੱਦਿਆ ਦੇ ਮਾਮਲੇ ਵਿੱਚ ਪਿੱਛੜ ਨਹੀਂ ਸਕਦੇ ਸਗੋਂ ਹਰ ਖੇਤਰ ਵਿਚ ਅਗਾਂਹ ਹੀ ਵਧਣਗੇ।
ਦ ਆਈ- ਸਕੂਲ’ ਮਜੀਠਾ ਵਿਖੇ ਰੋਬੋਟੈਕ ਲੈਬ, ਬ੍ਰੇਨ-ਜਿਮ, ਕੋਡਿੰਗ ਕਲਾਸਾਂ ਦੇ ਨਾਲ-ਨਾਲ ਪ੍ਰੀ ਲੈਵਲ ਤੇ ਹੀ ਫਰੈਂਚ ਅਤੇ ਹੋਰਨਾਂ ਭਾਸ਼ਾਵਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ‘
ਦ ਆਈ – ਸਕੂਲ’ ਮਜੀਠਾ ਕਸਬੇ ਵਿੱਚ ਇਕ ‘ਵਿਦਿਅਕ ਸੋਸਾਇਟੀ’ ਵਲੋਂ ਚਲਾਇਆ ਜਾ ਰਿਹਾ ਹੈ।
ਜਿਸਦਾ ਮੁੱਖ ਟੀਚਾ ਸ਼ਹਿਰਾਂ ਤੋਂ ਬਾਹਰ ਵਿਦਆਰਥੀਆਂ ਨੂੰ ਵਿਸ਼ਵ ਪੱਧਰੀ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ ਤਾਂ ਜ਼ੋ ਇਹਨਾਂ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਭਾਰਤ ਦੇ ਚੰਗੇ ਚੰਗੇ ਸੰਸਥਾਨਾਂ ਜਿਵੇਂ ਕਿ ਭਾਰਤੀ ਪ੍ਰਬੰਧ ਸੰਸਥਾਨ ਅਤੇ ਭਾਰਤੀ ਟੈਕਨੋਲੋਜੀ ਸੰਸਥਾਨ ਵਿਚ ਪੜ੍ਹਨ ਲਈ ਮੁੱਢ ਤੋਂ ਹੀ ਤਿਆਰ ਕੀਤਾ ਜਾ ਸਕੇ।
Posted By SonyGoyal