ਮਨਿੰਦਰ ਸਿੰਘ, ਬਰਨਾਲਾ
ਸ਼ਹਿਰ ਬਰਨਾਲਾ ਵਿਖੇ ਟਰੈਫਿਕ ਪੁਲਿਸ ਵੱਲੋਂ ਟਰੈਫਿਕ ਦੇ ਹਰ ਤਰ੍ਹਾਂ ਦੇ ਮਸਲੇ ਨੂੰ ਸੁਲਝਾਉਣ ਲਈ ਟਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਂਡਸਾ ਅਤੇ ਉਹਨਾਂ ਦੀ ਟੀਮ ਵੱਲੋ ਲਗਾਤਾਰ ਮੁਸਤੈਦੀ ਕੀਤੀ ਜਾ ਰਹੀ ਹੈ।
ਗੱਲ ਕੀਤੀ ਜਾਵੇ ਟਰੈਫਿਕ ਸਮੱਸਿਆ ਦੀ ਤਾਂ ਦਿਨ ਬਾਅਦ ਦਿਨ ਸ਼ਹਿਰ ਵਿੱਚ ਜਿਵੇਂ ਵਾਹਣ ਵੱਧ ਰਹੇ ਹਨ ਅਤੇ ਘੱਟ ਉਮਰ ਦੇ ਬੱਚਿਆਂ ਵੱਲੋਂ ਵੀ ਸਕੂਲ ਅਤੇ ਟਿਊਸ਼ਨਾਂ ਲਈ ਸਾਈਕਲ ਛੱਡ ਕੇ ਵਾਹਨ ਹੀ ਇਸਤੇਮਾਲ ਕੀਤੇ ਜਾ ਰਹੇ ਹਨ ਇਹ ਵੀ ਇੱਕ ਟਰੈਫਿਕ ਦਾ ਵੱਡਾ ਕਾਰਨ ਬਣਦਾ ਨਜਰ ਆ ਰਿਹਾ ਹੈ।
ਪ੍ਰੰਤੂ ਟਰੈਫਿਕ ਪੁਲਿਸ ਵੱਲੋਂ ਟਰੈਫਿਕ ਦੇ ਮਸਲੇ ਨੂੰ ਹੱਲ ਕਰਨ ਲਈ ਅਤੇ ਟਰੈਫਿਕ ਦੀ ਸਮੱਸਿਆ ਨੂੰ ਠੱਲ ਪਾਉਣ ਲਈ ਸਮੇਂ ਸਮੇਂ ਸਿਰ ਪਹਿਲ ਕਦਮੀ ਕੀਤੀ ਜਾਂਦੀ ਹੈ।
ਟਰੈਫਿਕ ਪੁਲਿਸ ਵੱਲੋਂ ਸਦਰ ਬਾਜ਼ਾਰ, ਹੰਡਿਆਇਆ ਬਾਜ਼ਾਰ ਅਤੇ ਫਰਵਾਹੀ ਬਾਜ਼ਾਰ ਵਿਖੇ ਨੌ ਐਂਟਰੀ ਅਤੇ ਓਵਰਲੋਡ ਵਾਹਨਾਂ ਨੂੰ ਰੋਕ ਕੇ ਉਹਨਾਂ ਦੇ ਚਲਾਨ ਕੱਟੇ ਗਏ।
ਓਵਰਲੋਡ ਅਤੇ ਨੋ ਐਂਟਰੀ ਤੋਂ ਇਲਾਵਾ ਬਿਨਾਂ ਕਾਗਜਾਂ ਵਾਹਨ ਵੀ ਚੈੱਕ ਕੀਤੇ ਗਏ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਪੰਜ ਦੇ ਕਰੀਬ ਵਹੀਕਲਾ ਦੇ ਚਲਾਨ ਕੱਟੇ ਗਏ। ਇਸ ਮੌਕੇ ਏਐਸਆਈ ਗੁਰਚਰਨ ਸਿੰਘ, ਏਐਸ ਆਈ ਬੀਰਬਲ ਸਿੰਘ, ਹੌਲਦਾਰ ਬਲਬੀਰ ਸਿੰਘ ਹੌਲਦਾਰ ਹਰਬੰਸ ਸਿੰਘ ਅਤੇ ਟਰੈਫਿਕ ਮੁਨਸ਼ੀ ਮਨਦੀਪ ਸਿੰਘ ਵੀ ਹਾਜਰ ਸਨ।
Posted By SonyGoyal