ਮਨਿੰਦਰ ਸਿੰਗਕ, ਬਰਨਾਲਾ
ਸਫ਼ਾਈ ਸੇਵਾ ਮਨੁੱਖ ਦਾ ਇੱਕ ਉੱਤਮ ਕਰਮ ਹੈ: ਸੰਦੀਪ ਜੇਠੀ

21 ਜਨਵਰੀ ਅੱਜ “ਸਵੱਛ ਮੰਦਿਰ ਅਭਿਆਨ” ਦੇ ਤਹਿਤ “ਪ੍ਰਾਚੀਨ ਸ਼ਿਵ ਮੰਦਿਰ” ਵਿਚ ਨੇੜੇ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਭਾਜਪਾ ਦੇ ਮੰਡਲ ਪ੍ਰਧਾਨ ਸੰਦੀਪ ਜੇਠੀ ਦੀ ਅਗਵਾਈ ਵਿੱਚ ਮੰਦਿਰ ਵਿਚ ਸਫਾਈ ਕੀਤੀ ਗਈ।ਇਸ ਸਮੇਂ ਭਗਤਾਂ ਵਲੋਂ ‘ਭਮ ਭਮ ਭੋਲੇ,”ਜੈ ਸ਼੍ਰੀ ਰਾਮ”ਦੇ ਨਾਅਰੇ ਲਗਾ ਕੇ ਪ੍ਰਭੂ ਦਾ ਨਾਮ ਸਿਮਰਨ ਕੀਤਾ।
ਸੰਦੀਪ ਜੇਠੀ ਨੇ ਪ੍ਰੈੱਸ ਨੂੰ ਦੱਸਿਆ ਕਿ ਪੂਰੇ ਪੰਜਾਬ ਵਿੱਚ ਸਾਰੇ ਮੰਦਿਰਾਂ ਅਤੇ ਗੁਰੂਦਵਾਰਾ ਸਾਹਿਬ ਵਿੱਚ ਭਾਜਪਾ ਵਰਕਰਾਂ ਅਤੇ ਰਾਮ ਭਗਤਾਂ ਵਲੋਂ ਸਫ਼ਾਈ ਅਭਿਆਨ ਤਹਿਤ ਸਫਾਈ ਸੇਵਾ ਕੀਤੀ ਜਾ ਰਹੀ ਹੈ।
ਸਾਰੇ ਭਗਤ ਤਨੋਂ ਮਨੋਂ ਇਸ ਸੇਵਾ ਨੂੰ ਕਰ ਰਹੇ ਹਨ।
22ਜਨਵਰੀ ਨੂੰ ਅਯੁੱਧਿਆ ਵਿਖੇ ਭਗਵਾਨ ਸ੍ਰੀ ਰਾਮ ਜੀ ਦੇ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ,।ਅੱਜ ਪੂਰੇ ਦੇਸ਼ ਵਿੱਚ ਭਗਵਾਨ ਸ੍ਰੀ ਰਾਮ ਜੀ ਦੇ ਮੰਦਰ ਦੇ ਉਦਘਾਟਨ ਲਈ ਖੁਸ਼ੀ ਦੀ ਲਹਿਰ ਚੱਲ ਰਹੀ ਹੈ, ਭਗਤ ਸ਼ਰਧਾਲੂ ਆਪਣੇ ਘਰਾਂ ਦੇ ਉਪਰ ਸਜਾਵਟੀ ਦੀਵੇ ਲਗਾ ਰਹੇ ਹਨ।
ਦੀਵਾਲੀ ਦੇ ਤਿਉਹਾਰ ਵਾਂਗ ਮਿਠਾਈਆਂ ਵੰਡ ਰਹੇ ਹਨ, ਸੈਂਕੜੇ ਲੰਗਰ ਲਗਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਅਯੁੱਧਿਆ ਵਿਖੇ ਦਰਸ਼ਨ ਕਰਨੇ ਚਾਹੀਦੇ ਹਨ।
ਇਸ ਮੰਦਿਰ ਦੇ ਉਦਘਾਟਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਭਾਜਪਾ ਅਤੇ ਧਾਰਮਿਕ ਸੰਸਥਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ।
ਜਿਸ ਨਾਲ ਅੱਜ ਸ੍ਰੀ ਰਾਮ ਚੰਦਰ ਜੀ ਦੀ ਜਨਮ ਭੂਮੀ ਤੇ ਉਨ੍ਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਵਿਸ਼ਾਲ ਸ਼ਰਮਾ, ਮੋਨੂ ਗੋਇਲ ਜ਼ਿਲ੍ਹਾ ਦਫਤਰ ਸੈਕਟਰੀ, ਦਿਨੇਸ਼ ਸਿੰਗਲਾ, ਉਮੇਸ਼ ਜੋਧਪੁਰੀਆ, ਵਿਕਰਮ ਗਿੱਲ, ਮੁਨੀਸ਼ ਕੁਮਾਰ, ਪ੍ਰਵੀਨ ਗਰਗ ਆਦਿ ਹਾਜਰ ਸਨ।
Posted By SonyGoyal