ਯੂਨੀਵਿਜ਼ਨ ਨਿਊਜ਼ ਇੰਡੀਆ, ਅੰਮ੍ਰਿਤਸਰ
20 ਜਨਵਰੀ ਸਿੱਖ ਚਿੰਤਕ ਅਤੇ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਦੀ ਹਿੰਦੂ ਸਿੱਖ ਭਾਈਚਾਰਕ ਸਾਂਝ ਦੀ ਉਹ ਵਿਰਾਸਤ ਜਿਸ ਲਈ ਉਹ ਜਾਣੇ ਜਾਂਦੇ ਸਨ, ਨੂੰ ਸੰਭਾਲਣ ’ਚ ਨਾਕਾਮ ਸਾਬਤ ਹੋ ਰਹੇ ਹਨ।
ਬੇਸ਼ੱਕ ਉਹ ਸ੍ਰ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਾਏ ਗਏ ਪੂਰਨਿਆਂ ’ਤੇ ਪੂਰੀ ਸੰਜੀਦਗੀ ਨਾਲ ਚਲਣ ਅਤੇ ਇਸ ਉਦੇਸ਼ ’ਤੇ ਪਹਿਰਾ ਦੇਣ ਦਾ ਕਈ ਵਾਰ ਦਾਅਵਾ ਕਰ ਚੁੱਕੇ ਹਨ।
ਉਹਨਾਂ ਕਿਹਾ ਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਹਿੰਦੂ ਸਿੱਖ ਏਕਤਾ ਅਤੇ ਸਦਭਾਵਨਾ ਨੂੰ ਪ੍ਰਣਾਈ ਹੋਈ ਸੀ।
ਭਾਜਪਾ ਨਾਲ ਗੱਠਜੋੜ ਦਾ ਮਕਸਦ ਸ. ਬਾਦਲ ਲਈ ਸਿਆਸਤ ਤੋਂ ਵੱਧ ਭਾਈਚਾਰਕ ਸਾਂਝ ਸੀ, ਜਿਸ ਨੂੰ ਉਹ ਨੂੰ ਮਾਸ ਦਾ ਰਿਸ਼ਤਾ ਕਹਿੰਦੇ ਰਹੇ।
ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਰਕਾਰ ’ਚ ਹੁੰਦਿਆਂ ਸ੍ਰੀ ਰਾਮ ਤੀਰਥ ਵਿਖੇ ਸ੍ਰੀ ਬਾਲਮੀਕ ਮੰਦਰ ਦਾ ਨਿਰਮਾਣ ਕਰਾਇਆ ਅਤੇ ਇਸ ਦੇ ਉਦਘਾਟਨ ਸਮੇਂ ਵੱਡਾ ਸਨਮਾਨ ਦੇ ਕੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਨੂੰ ਦ੍ਰਿੜ੍ਹ ਕੀਤਾ।
ਸ੍ਰ. ਬਾਦਲ ਹਰੇਕ ਫ਼ਿਰਕੇ ਦੇ ਧਾਰਮਿਕ ਸਮਾਗਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਦੇ ਰਹੇ ਹਨ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਅਯੁੱਧਿਆ ਦੇ ਰਾਮ ਮੰਦਰ ਦੇ ਸਮਾਰੋਹ ’ਚ ਨਹੀਂ ਸ਼ਾਮਿਲ ਹੁੰਦੇ ਹਨ ਤਾਂ ਇਹ ਸਾਬਤ ਹੋ ਜਾਵੇਗਾ ਕਿ ਉਨ੍ਹਾਂ ਨੇ ਸ੍ਰ ਬਾਦਲ ਦੀ ਵਿਰਾਸਤ ਤੋਂ ਦੂਰੀਆਂ ਬਣਾ ਲਈਆਂ ਹਨ।
ਉਨ੍ਹਾਂ ਕਿਹਾ ਕਿ ਕਿਸੇ ਵੀ ਧਾਰਮਿਕ ਸਮਾਗਮ ਦੇ ਸੱਦੇ ਨੂੰ ਠੁਕਰਾਉਣਾ ਸਿਆਣਪ ਦੀ ਗਲ ਨਹੀਂ ਹੋਵੇਗੀ।
ਅੱਜ ਰਾਮ ਨਾਮ ਦਾ ਜੈਕਾਰਾ ਪੂਰੇ ਵਿਸ਼ਵ ਵਿਚ ਖ਼ੁਸ਼ੀ ਨਾਲ ਗੂੰਜ ਰਿਹਾ ਹੈ।
ਇਸ ਖ਼ੁਸ਼ੀ ਵਿਚ ਨਾ ਸ਼ਾਮਿਲ ਹੋਣ ਦਾ ਅਰਥ ਆਪਣੇ ਪਿਤਾ ਦੇ ਉਦੇਸ਼ ਤੋਂ ਦੂਰ ਜਾਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਸਿਆਸੀ ਵਖਰੇਵੇਂ ਜਾਂ ਮਤਭੇਦ ਆਪਣੀ ਜਗਾ ਹਨ ਪਰ ਅਤੇ ਵਿਅਕਤੀਗਤ ਤੌਰ ’ਤੇ ਦੂਰੀਆਂ ਨਹੀਂ ਪੈਣੀਆਂ ਚਾਹੀਦੀਆਂ ਹਨ।
ਸ. ਪ੍ਰਕਾਸ਼ ਸਿੰਘ ਬਾਦਲ ਦੇ ਸਵਰਗਵਾਸ ਹੋਣ ’ਤੇ ਉਨ੍ਹਾਂ ਦੇ ਅੰਤਿਮ ਦਰਸ਼ਨ ਅਤੇ ਅਰਦਾਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਤੇ ਰਾਜਨਾਥ ਸਿੰਘ ਵਰਗੇ ਉੱਘੇ ਆਗੂਆਂ ਨੇ ਸ੍ਰ. ਬਾਦਲ ਨੂੰ ਸ਼ਰਧਾਂਜਲੀ ਭੇਦ ਕਰਦਿਆਂ ਅਲਵਿਦਾ ਕਹਿਣਾ ਦਾ ਅਰਥ ਸਿਆਸਤ ਤੋਂ ਕਿਤੇ ਉਪਰ ਸੀ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਰਹੂਮ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਸਮੇਤ ਹਿੰਦੂ ਭਾਈਚਾਰੇ ਦੇ ਧਾਰਮਿਕ ਆਗੂਆਂ ਵੱਲੋਂ ਸਿੱਖ ਭਾਈਚਾਰੇ ਦੇ ਧਾਰਮਿਕ ਸਮਾਗਮਾਂ ਤੇ ਗੁਰਪੁਰਬਾਂ ’ਚ ਵਧ ਚੜ ਕੇ ਹਿੱਸਾ ਲੈ ਦੇ ਰਹੇ ਹਨ।
ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਅਤੇ ਸਿੱਖ ਭਾਈਚਾਰੇ ਦੇ ਵਧੇਰੇ ਹਿਤਾਂ ਅਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ 22 ਜਨਵਰੀ ਨੂੰ ਸਾਰੇ ਰੁਝੇਵਿਆਂ ਨੂੰ ਛੱਡ ਕੇ ਅਯੁੱਧਿਆ ਦੇ ਰਾਮ ਮੰਦਰ ਵਿਚ ਹੋ ਰਹੇ ਸ੍ਰੀ ਰਾਮ ਲੱਲ੍ਹਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ’ਚ ਸ਼ਾਮਿਲ ਹੋ ਕੇ ਅਕਾਲੀ ਦਲ ਤੇ ਸਿੱਖਾਂ ਵੱਲੋਂ ਹਿੰਦੂ ਭਾਈਚਾਰੇ ਦੀਆਂ ਖ਼ੁਸ਼ੀਆਂ ’ਚ ਸ਼ਾਮਿਲ ਹੋ ਕੇ ਸ਼ਿਸ਼ਟਾਚਾਰ ਨਿਭਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਘਟ ਗਿਣਤੀਆਂ ਵਿਚ ਚੰਗਾ ਸੁਨੇਹਾ ਜਾਵੇਗਾ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰੇ ਨੂੰ ਉਨ੍ਹਾਂ ਲੋਕਾਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ ਜੋ ਵਿਦੇਸ਼ੀ ਤਾਕਤਾਂ ਦੇ ਭਾਰਤ ਵਿਰੋਧੀ ਮਨਸੂਬਿਆਂ ਲਈ ਭਾਈਚਾਰਕ ਸਾਂਝ ਨੂੰ ਤੋੜਨ ਅਤੇ ਸਿੱਖ ਭਾਈਚਾਰੇ ਨੂੰ ਵਾਰ-ਵਾਰ ਦੇਸ਼ ਦੀ ਕੇਂਦਰੀ ਸਤਾ ਨਾਲ ਟਕਰਾਉਣ ਲਈ ਉਤੇਜਿਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।
Posted By SonyGoyal