ਮਨਿੰਦਰ ਸਿੰਘ, ਮਲੇਰਕੋਟਲਾ

21 ਜਨਵਰੀ 22 ਜਨਵਰੀ ਨੂੰ ਭਗਵਾਨ ਰਾਮ ਦੀ ਅਯੋਧਿਆ ਵਿਖੇ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ ਮੌਕੇ ਹਰੇਕ ਵਿਅਕਤੀ ਨੂੰ ਆਪਣੇ ਘਰ ਅੰਦਰ ਪੰਜ ਪੰਜ ਦੀਪਕ ਜਲਾ ਕੇ ਇਸ ਮਹਾਨ ਰਾਮ ਮੰਦਿਰ ਦਾ ਹਿੱਸਾ ਬਣਨਾ ਚਾਹੀਦਾ ਹੈ।

ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਰਾਜ ਸਭਾ ਮੈਂਬਰ ਅਤੇ ਭਾਜਪਾ ਦੇ ਹਿਮਾਚਲ ਦੇ ਪ੍ਰਭਾਰੀ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਸਥਾਨਕ ਸੁੰਦਰਮ ਕਾਲੋਨਾਈਜਰ ਦੇ ਐਮ.ਡੀ ਸ੍ਰੀ ਸ਼ਵਿੰਦਰ ਕੁਮਾਰ ਅਤੇ ਸੰਦੀਪ ਕੁਮਾਰ ਦੀ ਰਿਹਾਇਸ਼ਗਾਹ ਵਿਖੇ ਨਿੱਜੀ ਸਮਾਰੋਹ ਦੌਰਾਨ ਗੱਲਬਾਤ ਕਰਦਿਆਂ ਕੀਤਾ।

ਉਹਨਾਂ ਕਿਹਾ ਕਿ ਇਹ ਬਹੁਤ ਇਤਿਹਾਸਿਕ ਦਿਨ ਹੈ ਅਤੇ ਹਰੇਕ ਨੂੰ ਇਸ ਦਾ ਭਾਗੀਦਾਰ ਬਣਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅੰਗਰੇਜਾਂ ਖਿਲਾਫ ਆਜਾਦੀ ਦੀ ਜੰਗ ਦੀ ਸ਼ੁਰੂਆਤ ਕਰਨ ਲਈ ਮਲੇਰਕੋਟਲਾ ਦੇ 66 ਨਾਮਧਾਰੀ ਸਿੰਘਾਂ ਵਲੋਂ ਦਿੱਤੀ ਸ਼ਹਾਦਤ ਨੂੰ ਸਮਰਪਿਤ ਕੇਂਦਰ ਸਰਕਾਰ ਵਲੋਂ ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਦੇ ਨਾਂਅ ਤੇ ਸਿੱਕੇ ਅਤੇ ਡਾਕ ਟਿਕਟ ਜਲਦ ਹੀ ਜਾਰੀ ਕੀਤੇ ਜਾ ਰਹੇ ਹਨ।

ਉਨ੍ਹਾਂ ਮਲੇਰਕੋਟਲਾ ਵਾਸੀਆਂ ਨੂੰ ਉਨ੍ਹਾਂ ਵਲੋਂ ਚਲਾਈ ਜਾ ਰਹੀ ਮੁਹਿੰਮ “ਸਾਂਭ ਲੋ ਮਾਂਪੇ ਰੱਬ ਮਿਲ ਜਾਊ ਆਪੇ” ਦਾ ਹਿੱਸਾ ਬਣ ਕੇ ਲੋਕਾਂ ਨੂੰ ਮਾਪਿਆਂ ਦੀ ਸੇਵਾ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਮਾਪਿਆਂ ਦੀ ਸੇਵਾ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਕਿ ਉਹ ਦੂਸਰੇ ਲੋਕਾਂ ਲਈ ਮਿਸਾਲ ਬਣ ਸਕਣ।

ਇਸ ਮੌਕੇ ਅਮਨ ਥਾਪਰ, ਜਗਤ ਕਥੂਰੀਆ, ਤਰਸੇਮ ਥਾਪਰ, ਸਾਬਕਾ ਕੌਂਸਲਰ ਅੰਕੂ ਯਖਮੀ, ਕਮਲ ਨੇਤਰ ਵਧਾਵਨ, ਸ਼ਾਂਤੀ ਗੁਪਤਾ, ਸਤਵੰਤ ਪੂਨੀਆ, ਕੁਲਭੂਸ਼ਣ ਗੋਇਲ, ਸੰਦੀਪ ਕੁਮਾਰ, ਹਾਕਮ ਸਿੰਘ ਚੱਕ, ਪਾਰਸ ਜੈਨ, ਮਨਦੀਪ ਸਿੰਘ, ਜਗਦੀਸ਼ ਘੁੰਮਣ , ਸੁਰੇਸ਼ ਜੈਨ, ਵਰੂਣ ਜਿੰਦਲ, ਡਾ: ਸੰਜੀਵ ਗੋਇਲ, ਡਾ: ਰਾਕੇਸ਼ ਅਰੋੜਾ, ਡਾ: ਕਲਮ ਭਾਰਤੀ, ਮੋਹਿਤ ਗਰਗ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

Posted By SonyGoyal

Leave a Reply

Your email address will not be published. Required fields are marked *