ਮਨਿੰਦਰ ਸਿੰਘ, ਸੰਗਰੂਰ
ਬਾਜ਼ਾਰਾਂ ਵਿੱਚ ਰਾਹਗੀਰਾਂ ਨੂੰ ਲੱਡੂ ਤੇ ਦੀਵੇ ਵੰਡ ਕੇ ਕੀਤਾ ਖ਼ੁਸ਼ੀ ਦਾ ਇਜ਼ਹਾਰ
ਅੱਜ ਦੇਸ਼ ਭਰ ਚ ਹਰ ਪਾਸੇ ਖੁਸ਼ੀ ਦਾ ਮਾਹੌਲ: ਸ਼੍ਰੀ ਦਰਸ਼ਨ ਸਿੰਘ ਕਾਂਗੜਾ
ਅਯੋਧਿਆ ਵਿਖੇ ਹੋ ਰਹੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਮੰਦਿਰ ਉਦਘਾਟਨ ਸਮਾਰੋਹ ਦੀ ਖੁਸ਼ੀ ਵਿੱਚ ਸ਼ਹਿਰ ਵਿੱਚ ਵੱਖ-ਵੱਖ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਕੱਢੀਂ ਗਈ ਵਿਸ਼ਾਲ ਸ਼ੋਭਾ ਯਾਤਰਾ ਦਾ ਸਥਾਨਕ ਮਹਾਰਾਜਾ ਅਗਰਸੈਨ ਚੌਂਕ ਵਿਖੇ ਦੇਸ਼ ਦੀ ਪ੍ਰਸਿੱਧ ਤੇ ਸਰਗਰਮ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ (ਭਾਰਤ) ਵੱਲੋਂ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਜ਼ੋਰਦਾਰ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਮਿਸ਼ਨ ਦੇ ਸਾਥੀਆਂ ਵੱਲੋਂ ਬਾਜ਼ਾਰਾਂ ਵਿੱਚ ਰਾਹਗੀਰਾਂ ਨੂੰ ਲੱਡੂ ਤੇ ਦੀਵੇ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਇਸ ਮੌਕੇ ਸੰਬੋਧਨ ਕਰਦਿਆਂ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ 22 ਜਨਵਰੀ ਨੂੰ ਅਯੋਧਿਆ ਵਿਖੇ ਸ਼੍ਰੀ ਰਾਮ ਮੰਦਿਰ ਦਾ ਉਦਘਾਟਨ ਸਮਾਰੋਹ ਹੋ ਰਿਹਾ ਹੈ ਜ਼ੋ ਕੇ ਦੇਸ਼ ਵਾਸੀਆਂ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਇਹ ਦਿਹਾੜਾ ਵੀ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਲਿਖਿਆ ਜਾਵੇਗਾ ਉਨ੍ਹਾਂ ਕਿਹਾ ਕਿ ਅਜਿਹੇ ਦਿਹਾੜੇ ਸਾਨੂੰ ਹਰ ਪੱਧਰ ਤੇ ਉਪਰ ਉਠ ਕੇ ਸਭਨਾਂ ਨੂੰ ਰਲ਼ ਮਿਲ਼ ਕੇ ਮਨਾਉਣੇ ਚਾਹੀਦੇ ਹਨ ਸ਼੍ਰੀ ਦਰਸ਼ਨ ਕਾਂਗੜਾ ਨੇ ਅਯੋਧਿਆ ਵਿਖੇ ਏਅਰਪੋਰਟ ਦਾ ਨਾਂ ਭਗਵਾਨ ਵਾਲਮੀਕਿ ਜੀ ਦੇ ਨਾਮ ਤੇ ਰੱਖਣ ਲਈ ਕੇਂਦਰ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਇਸ ਮੌਕੇ ਭਾਰਤੀਯ ਅੰਬੇਡਕਰ ਮਿਸ਼ਨ ਯੂਥ ਵਿੰਗ ਦੇ ਸੂਬਾ ਪ੍ਰਧਾਨ ਸ਼੍ਰੀ ਮੁਕੇਸ਼ ਰਤਨਾਕਰ, ਅਮਰਿੰਦਰ ਸਿੰਘ ਬੱਬੀ, ਐਡਵੋਕੇਟ ਸੰਜੀਵ ਕੁਮਾਰ ਦੀਪਾ, ਅਮਿਤ ਕੁਮਾਰ ਰੋਕਸੀ, ਸੁਖਪਾਲ ਸਿੰਘ ਭੰਮਾਬੱਦੀ ਜ਼ਿਲ੍ਹਾ ਪ੍ਰਧਾਨ, ਮਨੋਜ਼ ਕੁਮਾਰ, ਅਕਾਸ਼ ਧਾਲੀਵਾਲ, ਮੋਹਿਤ ਕੁਮਾਰ, ਸਾਜਨ ਕਾਂਗੜਾ ਆਦਿ ਹਾਜ਼ਰ ਸਨ ।
Posted By SonyGoyal