ਮਨਿੰਦਰ ਸਿੰਘ, ਬਰਨਾਲਾ
ਟ੍ਰੈਫਿਕ ਨਿਯਮਾ ਦੀ ਉਲੰਗਣਾਂ ਕਰਨ ਵਾਲਿਆ ਨੂੰ ਬਕਸ਼ਿਆ ਨਹੀਂ ਜਾਵੇਗਾ- ਇੰਚਾਰਜ ਢੀਂਡਸ਼ਾ
ਗਣਤੰਤਰਤਾ ਦਿਵਸ ਦੇ ਮੱਦੇ ਨਜ਼ਰ ਅਤੇ ਜਿਲਾ ਪੁਲਿਸ ਮੁੱਖੀ ਸ੍ਰੀ ਸੰਦੀਪ ਮਲਿਕ ਐਸਐਸਪੀ ਬਰਨਾਲਾ ਦੇ ਹੁਕਮਾਂ ਅਤੇ ਡੀਐਸਪੀ ਟਰੈਫਿਕ ਗੁਰਬਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਡਸਾ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਅਤੇ ਚੱਲ ਰਹੇ ਸਾਰੇ ਵਾਹਨਾ ਦੀ ਚੈਕਿੰਗ ਕੀਤੀ ਗਈ।
ਦੁਆਬਾ ਐਕਸਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਟਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਗਣਤੰਤਰਤਾ ਦਿਵਸ ਨੂੰ ਮੁੱਖ ਰੱਖਦਿਆਂ ਅਤੇ ਵਾਹਨ ਸੇਫਟੀ ਮਹੀਨਾ ਮਨਾਉਂਦੇ ਹੋਏ ਉਹਨਾਂ ਵੱਲੋਂ ਟੀਮ ਨਾਲ ਮਿਲ ਕੇ ਰੋਜਾਨਾ ਸ਼ਹਿਰ ਵਿੱਚ ਆਉਣ ਜਾਣ ਵਾਲੇ ਹਰ ਇੱਕ ਵਹੀਕਲ ਤੇ ਬਾਜ ਅੱਖ ਰੱਖੀ ਹੋਈ ਹੈ।
ਉਹਨਾਂ ਦੀ ਹਮੇਸ਼ਾ ਤੋਂ ਇਹ ਕੋਸ਼ਿਸ਼ ਰਹੀ ਹੈ ਕਿ ਸ਼ਹਿਰ ਵਿੱਚ ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਲਾਜਮ ਬਣਾਇਆ ਜਾਵੇ ਅਤੇ ਸ਼ਹਿਰ ਵਿੱਚ ਆ ਰਹੀ ਟਰੈਫਿਕ ਦੀ ਹਰੇਕ ਕਿਸਮ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਦੂਰ ਕੀਤਾ ਜਾ ਸਕੇ।
ਉਹਨਾਂ ਨੇ ਕਿਹਾ ਕਿ ਸਪੈਸ਼ਲ ਨਾਕਾਬੰਦੀ ਕਰਕੇ ਤਕਰੀਬਨ 15 ਦੇ ਕਰੀਬ ਚਲਾਨ ਕੱਟੇ ਗਏ ਹਨ ਉਥੇ ਹੀ ਬੁਲਟ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲਿਆਂ ਦੀ ਵੀ ਖੈਰ ਨਹੀਂ।
ਦੱਸਿਆ ਕੀ 26 ਜਨਵਰੀ ਦੀ ਸਪੈਸ਼ਲ ਨਾਕੇਬੰਦੀ ਦੌਰਾਨ ਹੁਣ ਤੱਕ ਤਕਰੀਬਨ 55 ਦੇ ਕਰੀਬ ਚਲਾਨ ਕੱਟੇ ਜਾ ਚੁੱਕੇ ਹਨ।
ਚਾਰ ਪਹੀਆਂ ਵਾਹਨਾ ਤੇ ਲੱਗੀਆਂ ਕਾਲੀਆਂ ਜਾਲੀਆਂ ਨੂੰ ਉਤਾਰਿਆ ਗਿਆ ਅਤੇ ਬਣਦਾ ਜੁਰਮਾਨਾ ਵੀ ਕੀਤਾ ਗਿਆ।
ਇਸ ਮੌਕੇ ਉਹਨਾਂ ਨਾਲ ਏਐਸਆਈ ਗੁਰਚਰਨ ਸਿੰਘ, ਏਐਸਆਈ ਬੀਰਬਲ ਸਿੰਘ, ਹੌਲਦਾਰ ਬਲਬੀਰ ਸਿੰਘ, ਹੌਲਦਾਰ ਹਰਬੰਸ ਸਿੰਘ ਅਤੇ ਟਰੈਫਿਕ ਮੁਨਸ਼ੀ ਮਨਦੀਪ ਸਿੰਘ ਵੀ ਹਾਜ਼ਰ ਸਨ।
Posted By SonyGoyal