ਮਨਿੰਦਰ ਸਿੰਘ, ਬਰਨਾਲਾ
ਸਯੁੰਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਦੇਸ਼ ਸਾਰੇ ਹੀ ਜ਼ਿਲ੍ਹਾ ਹੈਡਕੁਆਰਟਰਾਂ ਉੱਤੇ ਟਰੈਕਟਰ ਪਰੇਡ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਬਰਨਾਲਾ ਦੀਆਂ ਸਯੁੰਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਕਿਸਾਨ ਜੱਥੇਬੰਦੀਆਂ ਨੇ ਟਰੈਕਟਰ ਪਰੇਡ ਸ਼ਿਰਕਤ ਕੀਤਾ ਜਿਸ ਵਿੱਚ 500ਵੱਧ ਟਰੈਕਟਰਾਂ ਅਤੇ 150ਲੱਗ ਭਗ ਕਾਰਾਂ ਤੇ ਮੋਟਰ ਸਾਈਕਲਾਂ ਨੇ ਪਰੇਡ ਵਿੱਚ ਸ਼ਮੂਲੀਅਤ ਕੀਤੀ ਬਲਾਕ ਬਰਨਾਲਾ ਬਲਾਕ ਮਹਿਲ ਕਲਾਂ ਅਤੇ ਬਲਾਕ ਸ਼ਹਿਣਾ ਨੇ ਵੱਡੇ ਵੱਡੇ ਕਾਫਲਿਆਂ ਦੇ ਅਨਾਜ਼ ਮੰਡੀ ਬਰਨਾਲਾ ਇੱਕਠੇ ਹੋ ਕੇ ਸ਼ਹਿਰ ਵਿੱਚ ਬੱਸ ਸਟੈਂਡ ਬਾਲਮੀਕ ਚੌਂਕ ਅਗਰਸੈਨ ਚੌਂਕ ਸਦਰ ਬਜ਼ਾਰ ਪੱਕਾ ਕਾਲਜ਼ ਰੋਡ ਕਹਿਚੈਰੀ ਚੌਂਕ ਹੁੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਵਿਸ਼ਾਲ ਰੈਲੀ ਕੀਤੀ ਟਰੈਕਟਰ ਪਰੇਡ ਦੀ ਅਗਵਾਈ ਗੁਰਨਾਮ ਸਿੰਘ ਠੀਕਰੀਵਾਲਾ ਕਨਵੀਨਰ ਮਲਕੀਤ ਸਿੰਘ ਮਨਜੀਤ ਰਾਜ ਮਾਸਟਰ ਮਨੋਹਰ ਲਾਲ ਗੁਰਮੇਲ ਸ਼ਰਮਾ ਜੱਗਾ ਸਿੰਘ ਬਦਰਾ ਬੂਟਾ ਸਿੰਘ ਠੀਕਰੀਵਾਲਾ ਰਣਜੀਤ ਸਿੰਘ ਦਰਸ਼ਨ ਸਿੰਘ ਸਯੁੰਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕੀਤੀ ਕੇਂਦਰ ਸਰਕਾਰ ਦੀ ਕਿਸਾਨ ਮਾਰੂ ਨੀਤੀਆਂ ਦੇ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਚਾਨਣਾ ਪਾਇਆ ਐਮ ਐਸ ਪੀ ਦੀ ਸਾਰੀਆਂ ਫਸਲਾਂ ਦੇ ਗਾਰੰਟੀ ਕਾਨੂੰਨ ਬਣਾਇਆ ਜਾਵੇ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਕਿਸਾਨਾਂ ਉੱਤੇ ਕੀਤੇ ਝੂਠੇ ਪੁਲਿਸ ਪਰਚੇ ਰੱਦ ਕੀਤੇ ਜਾਣ ਕਿਸਾਨੀ ਕਰਜ਼ਿਆਂ ਉੱਤੇ ਲਕੀਰ ਮਾਰੀ ਜਾਵੇ ਫ਼ਸਲਾਂ ਦਾ ਬੀਮਾ ਸਰਕਾਰੀ ਖਰਚੇ ਉੱਤੇ ਕੀਤਾ ਜਾਵੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਸਹਾਇਤਾ ਰਾਸ਼ੀ ਅਤੇ ਨੌਕਰੀਆਂ ਦੇ ਸਬੰਧੀ ਲੰਮੇ ਸਮੇਂ ਤੋਂ ਲਮਕ ਰਹੇ ਕੇਸਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਕੇ ਪੀੜਤ ਪਰਿਵਾਰਾਂ ਤੁਰੰਤ ਰਾਹਤ ਦਿੱਤੀ ਜਾਵੇ 15ਏਕੜ ਤੋਂ ਵੱਧ ਜ਼ਮੀਨ ਵਾਲੇ ਨੂੰ ਕਿਸਾਨਾਂ ਨੂੰ ਇਨਕਮ ਟੈਕਸ ਦੇ ਅਸਿੱਧੇ ਰੂਪ ਵਿੱਚ ਘੇਰੇ ਵਿੱਚ ਲਿਆਉਣ ਦੀ ਨੀਤੀ ਸਰਕਾਰ ਰੱਦ ਕਰਨੀ ਚਾਹੀਦੀ ਹੈ ਕਿਸਾਨ ਸਾਰੀ ਜ਼ਿੰਦਗੀ ਦੇਸ ਦੀ ਉਨੱਤੀ ਵਿੱਚ ਆਪਣਾ ਯੋਗਦਾਨ ਪਾਉਦਾ ਕਿਸਾਨ ਦੀ 60ਸਾਲ ਉਮਰ ਹੋਣ ਉੱਤੇ ਪਤੀ ਪਤਨੀ ਦੀ ਪੈਨਸ਼ਨ ਦੱਸ ਦੱਸ ਹਜਾਰ ਰੁਪਏ ਦਿੱਤੀ ਜਾਵੇ ਇਸ ਮੌਕੇ ਦਰਸ਼ਨ ਸਿੰਘ ਉੱਗੋਕੇ ਪ੍ਰਧਾਨ ਦਰਸ਼ਨ ਸਿੰਘ ਮਹਿਤਾ ਇੰਦਰਪਾਲ ਸਿੰਘ ਸੂਬਾ ਆਗੂ ਪਰਵਿੰਦਰ ਸਿੰਘ ਕਿਸਾਨ ਯੂਨੀਅਨ ਡਕੌਂਦਾ ਬੂਟਾ ਸਿੰਘ ਬੁਰਜ ਗਿੱਲ ਜਗਸੀਰ ਸਿੰਘ ਸੀਰਾ ਪ੍ਰਧਾਨ ਜਸਮੇਲ ਸਿੰਘ ਕਾਲੇਕੇ ਸਪੂੰਰਨ ਸਿੰਘ ਚੂੰਘਾਂ ਕਿਸਾਨ ਯੂਨੀਅਨ ਕਾਦੀਆਂ ਪਵਿੱਤਰ ਸਿੰਘ ਲਾਲੀ ਪ੍ਰਧਾਨ ਜਗਤਾਰ ਸਿੰਘ ਗੁਰਮੇਲ ਸਿੰਘ ਕੁਲਵੰਤ ਸਿੰਘ ਪੰਜਾਬ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜਗਰਾਜ ਸਿੰਘ ਟੱਲੇਵਾਲ ਕਨਵੀਨਰ ਪੰਜਾਬ ਜਮਹੂਰੀ ਮੋਰਚਾ ਬਾਰਾ ਸਿੰਘ ਦਰਸ਼ਨ ਸਿੰਘ ਮੱਘਰ ਸਿੰਘ ਪੰਜਾਬ ਕਿਸਾਨ ਯੂਨੀਅਨ ਸ਼ਿੰਗਾਰਾ ਸਿੰਘ, ਮਨਵੀਰ ਕੌਰ ਰਾਹੀ ਸਰਪ੍ਰਸਤ ਕਿਸਾਨ ਯੂਨੀਅਨ ਲੱਖੋਵਾਲ, ਨਿਰਭੈ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਰਾਜੇਵਾਲ, ਗੋਰਾ ਸਿੰਘ, ਢਿਲਵੂ ਸਿੰਘ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।
Posted By SonyGoyal