ਮਨਿੰਦਰ ਸਿੰਘ, ਪਟਿਆਲਾ

ਹਡਾਣਾ ਨੁੰ ਵਧਾਈਆ ਦੇਣ ਪਹੁੰਚੇ ਕਈ ਪਟਿਆਲਾ ਵਾਸੀ

29 ਜਨਵਰੀ ਬੀਤੇ ਦਿਨੀਂ ਮਾਨ ਸਰਕਾਰ ਵਲੋ ਲੋਕ ਹਿੱਤ ਵਿੱਚ ਲਏ ਗਏ ਫੈਸਲਿਆਂ ਨੂੰ ਲੈ ਕੇ ਪੰਜਾਬ ਵਾਸੀਆਂ ਵਿਚ ਖੁਸ਼ੀ ਦਾ ਮਾਹੌਲ ਹੈ। ਇਸੇ ਸੰਬੰਧ ਵਿਚ ਪਟਿਆਲਾ ਵਾਸੀ ਸੂਬਾ ਸਕੱਤਰ ਪੰਜਾਬ ਅਤੇ ਚੇਅਰਮੈਨ ਪੀ ਆਰ ਟੀ ਸੀ ਰਣਜੋਧ ਸਿੰਘ ਹਡਾਣਾ ਨੂੰ ਵਧਾਈਆ ਦੇਣ ਲਈ ਉਨ੍ਹਾ ਦੇ ਦਫ਼ਤਰ ਵਿਖੇ ਪੁੱਜੇ।

ਦੱਸਣਯੋਗ ਹੈ ਕਿ ਮਾਨ ਸਰਕਾਰ ਵਲੋ ਗਣਤੰਤਰ ਦਿਵਸ ਮੌਕੇ ਕਈ ਤਰ੍ਹਾਂ ਦੇ ਅਹਿਮ ਐਲਾਨ ਕੀਤੇ ਗਏ ਹਨ ਜਿਨ੍ਹਾਂ ਵਿੱਚ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਚ ਦਵਾਈਆਂ ਅੰਦਰੋ ਹੀ ਮਿਲਣਾ, ਕੱਟੇ ਗਏ 10 ਲੱਖ 77 ਹਜ਼ਾਰ ਰਾਸ਼ਨ ਕਾਰਡ ਮੁੜ ਤੋਂ ਬਹਾਲ, ਸਾਬਕਾ ਫੌਜੀਆਂ ਦੀਆਂ ਵਿਧਵਾਵਾਂ ਦੀ ਪੈਨਸ਼ਨ ਵਧਾ ਕੇ ਦੱਸ ਹਜ਼ਾਰ, ਰਾਸ਼ਨ ਦੀ ਜਲਦ ਸ਼ੁਰੂ ਕੀਤੀ ਜਾਵੇਗੀ ਡੋਰ ਸਟੈਪ ਡਿਲਵਰੀ, ਫਰਿਸ਼ਤੇ ਸਕੀਮ ਨੂੰ ਦਿੱਤੀ ਮਨਜ਼ੂਰੀ, ਪੀ ਪੀ ਐਸ ਸੀ ਦੇ ਚੈਅਰਮੈਨ ਜਤਿੰਦਰ ਔਲਖ ਦੀ ਨਿਯੁਕਤੀ ਤੇ ਮੋਹਰ ਅਤੇ ਪੰਜਾਬ ਦੇ ਲੋਕਾਂ ਨੂੰ ਸੜਕੀ ਹਾਦਸਿਆਂ ਦੌਰਾਨ ਸਹੂਲਤ ਦੇਣ ਲਈ ਨਵੀਂ ਐਸ ਐਸ ਫੋਰਸ ਆਦਿ ਸ਼ਾਮਲ ਹਨ।

ਇਸ ਮੌਕੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮਾਨ ਸਰਕਾਰ ਦੇ ਫੈਸਲਿਆਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਆਪ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾ ਕੀਤੇ ਵਾਅਦਿਆ ਤੇ ਖਰੀ ਉੱਤਰ ਰਹੀ ਹੈ।

ਲੋਕਾਂ ਵੱਲੋਂ ਕੀਤੇ ਗਏ ਵਿਸ਼ਵਾਸ ਤੇ ਖਰ੍ਹਾਂ ਉਤਰਨ ਲਈ ਮਾਨ ਸਰਕਾਰ ਵੱਲੋਂ ਅਫਸਰਸ਼ਾਹੀ ਨੂੰ ਲੋਕਾਂ ਵਿੱਚ ਆਪ ਜਾ ਕੇ ਕੰਮ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਹਰਨੇਕ ਸਿੰਘ ਜਿਲ੍ਹਾਂ ਪ੍ਰਧਾਨ ਬੱੁਧੀਜੀਵੀ ਵਿੰਗ, ਰਾਜਵਿੰਦਰ ਸਿੰਘ ਰਾਜਾ ਧੰਜੂ ਜਿਲ੍ਹਾਂ ਪ੍ਰਧਾਨ ਬੀ ਸੀ ਵਿੰਗ, ਅਰਵਿੰਦਰ ਸਿੰਘ ਜਿਲ੍ਹਾਂ ਮੀਡੀਆ ਇੰਚਾਰਜ, ਹਰਪਿੰਦਰ ਸਿੰਘ ਚੀਮਾਂ, ਗੁਰਿੰਦਰ ਸਿੰਘ ਅਦਾਲਤੀਵਾਲਾ, ਲਾਲੀ ਰਹਿਲ, ਮਨਿੰਦਰ ਸਿੰਘ, ਹਰਵਿੰਦਰ ਸਿੰਘ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ ਮੌਜੂਦ ਰਹੇ।

Posted By SonyGoyal

Leave a Reply

Your email address will not be published. Required fields are marked *