ਮਨਿੰਦਰ ਸਿੰਘ, ਬਰਨਾਲਾ
ਥਾਣਾ ਸਦਰ ਬਰਨਾਲਾ ਦੀ ਪੁਲਿਸ ਨੇ ਘਰ ’ਚ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਕੁਲਦੇਵ ਸਿੰਘ ਵਾਸੀ ਮੱਲ੍ਹੀਆਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਬੀਤੀ 30 ਜਨਵਰੀ ਦੀ ਰਾਤ ਨੂੰ ਮੈਂ ਆਪਣੇ ਪਰਿਵਾਰ ਸਮੇਤ ਆਪਣੀ ਰਿਸ਼ਤੇਦਾਰੀ ’ਚ ਜਾਗੋ ਦੇ ਪ੍ਰੋਗਰਾਮ ’ਤੇ ਗਿਆ ਹੋਇਆ ਸੀ ਤਾਂ ਇਸ ਦੌਰਾਨ ਅਣਪਛਾਤੇ ਵਿਅਕਤੀ\ਵਿਅਕਤੀਆਂ ਨੇ ਘਰ ਅੰਦਰ ਦਾਖ਼ਲ ਹੋ ਕੇ ਕਈ ਮੋਬਾਇਲ ਫ਼ੋਨ, ਗਹਿਣੇ, ਨਗਦੀ, ਬੂਟ ਤੇ ਕਨੇਡੀਅਨ ਡਾਲਰ ਚੋਰੀ ਕਰ ਲਏ। ਜਿਸ ’ਤੇ ਪੁਲਿਸ ਨੇ ਪੜ੍ਹਤਾਲ ਦੌਰਾਨ ਵਕੀਲ ਸਿੰਘ ਉਰਫ਼ ਸੰਦੀਪ ਸਿੰਘ ਵਾਸੀ ਮੱਲ੍ਹੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਚੋਰੀ ਦਾ ਸਮਾਨ ਨਰਾਮਦ ਕਰਵਾਇਆ। ਪੁਲਿਸ ਨੇ ਇਕ ਹੋਰ ਮਾਮਲੇ ’ਚ ਲਵਪ੍ਰੀਤ ਸਿੰਘ ਉਰਫ਼ ਨਵੀ ਵਾਸੀ ਬੀਹਲਾ ਨੂੰ ਗ੍ਰਿਫ਼ਤਾਰ ਕਰਦਿਆਂ ਉਸ ਪਾਸੋਂ ਪਿੰਡ ਠੀਕਰੀਵਾਲਾ ਤੇ ਪਿੰਡ ਗਹਿਲਾ ਵਿਖੇ ਕੀਤੀਆਂ ਚੋਰੀਆਂ ਦਾ ਸਮਾਨ ਇਕ ਇਨਵਰਟਰ ਸਮੇਤ ਬੈਟਰਾ, ਇਕ ਗੈਸ ਸਿਲੰਡਰ, 6 ਮੋਬਾਇਲ, 2 ਪ੍ਰੈੱਸਾਂ, 3 ਐੱਪਲ ਫ਼ੋਨ ਦੇ ਚਾਰਜ਼ਰ ਬਰਾਮਦ ਕਰਵਾਏ ਗਏ ਹਨ।
Regards
Maninder singh