‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਵਿਸ਼ੇਸ਼ ਕੈਂਪਾਂ ਨੂੰ ਚੌਥੇ ਦਿਨ ਵੀ ਲੋਕ ਲਈ ਵਰਦਾਨ ਸਾਬਤ ਹੋਣ ਲੱਗੇ
–ਮੌਕੇ ‘ਤੇ ਸਰਟੀਫਿਕੇਟ ਪ੍ਰਾਪਤ ਕਰਕੇ ਖੁਸ਼ ਹੋਏ ਲੋਕ, ਸਰਕਾਰ ਦੀ ਸ਼ਲਾਘਾ ਕੀਤੀ
ਪਟਿਆਲਾ 9 ਫਰਵਰੀ:ਪਟਿਆਲਾ ਜ਼ਿਲ੍ਹੇ ਦੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰੀ ਸੇਵਾਵਾਂ ਲੋਕਾਂ ਨੂੰ ਲੋਕਾਂ ਦੇ ਘਰਾਂ ਨੇੜੇ ਹੀ ਪ੍ਰਦਾਨ ਕਰਨ ਲਈ ਸ਼ੁਰੂ ਕੀਤੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਵਿਸ਼ੇਸ਼ ਕੈਂਪ ਵਰਦਾਨ ਸਾਬਤ ਹੋ ਰਹੇ ਹਨ।
ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਸੇਵਾਵਾਂ ਦੇ ਸਰਟੀਫਿਕੇਟ ਮੌਕੇ ‘ਤੇ ਹੀ ਪ੍ਰਾਪਤ ਹੋਏ ਹਨ। ਜ਼ਿਲ੍ਹੇ ਦੇ ਦੂਰ ਦੁਰਾਡੇ ਪਿੰਡਾਂ ਵਿੱਚ ਵੀ ਸਰਕਾਰੀ ਵਿਭਾਗਾਂ ਦੇ ਕਰਮਚਾਰੀ ਤੇ ਅਧਿਕਾਰੀ ਪਹੁੰਚ ਕੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਲੋਕ ਇਨ੍ਹਾਂ ਕੈਂਪਾਂ ਤੋਂ ਪੂਰੇ ਖੁਸ਼ ਨਜ਼ਰ ਆਏ ਤੇ ਸਰਕਾਰ ਦੀ ਸ਼ਲਾਘਾ ਕਰ ਰਹੇ ਸਨ।
ਸ਼ੌਕਤ ਅਹਿਮਦ ਪਰੈ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਅੱਜ ਜ਼ਿਲ੍ਹੇ ਵਿੱਚ ਸਲੇਮਪੁਰ ਸ਼ੇਖਾਂ, ਪਿਲਖਣੀ, ਮਰਦਾਂਪੁਰ, ਖਰਾਜਪੁਰ, ਜਨਹੇੜੀਆਂ, ਭਾਂਖਰ, ਦੌਣਕਲਾਂ, ਬੋਲੜਕਲਾਂ, ਭਾਦਸੋਂ ਦੀ ਵਾਰਡ ਨੰਬਰ 5, ਖੇੜੀ ਜੱਟਾਂ, ਨਾਭਾ ਦੀ ਵਾਰਡ ਨੰਬਰ 5, ਮੱਲੇਵਾਲ, ਨਰਾਇਣਗੜ੍ਹ ਵਸਵਾ ਸਿੰਘ ਵਾਲਾ, ਸੰਪੁਰਨਗੜ੍ਹ, ਬਹਾਦਰਪੁਰ ਫਕੀਰੀਆਂ, ਭੰਬੂਆਂ, ਬਾਦਸ਼ਾਹਪੁਰ, ਦਵਾਰਕਾਪੁਰ, ਰਾਮਪੁਰ ਪੜਤਾ, ਉਗੋਕੇ, ਪ੍ਰੇਮ ਸਿੰਘ ਵਾਲਾ, ਕਕਰਾਲਾ, ਬੁਜਰਕ, ਲੁਟਕੀਮਾਜਰਾ ਵਿਖੇ ਇਹ ਕੈਂਪ ਲਗਾਏ ਗਏ, ਜਿੱਥੇ ਲੋਕਾਂ ਨੇ ਇਨ੍ਹਾਂ ਦਾ ਲਾਭ ਲਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 10 ਫਰਵਰੀ ਨੂੰ ਇਹ ਕੈਂਪ ਰਾਜਪੁਰਾ ਦੀ ਵਾਰਡ ਨੰਬਰ 3, ਸੂਹਰੋਂ, ਤੇਪਲਾ, ਧਾਂਦੀਆਂ, ਸਿਰਕੱਪੜਾ, ਧਰੇੜੀ ਜੱਟਾਂ, ਹੜਾਨਾ, ਭਾਦਸੋਂ ਦੀ ਵਾਰਡ ਨੰਬਰ 6, ਕਿਸ਼ਨਗੜ੍ਹ, ਨਾਭਾ ਦੀ ਵਾਰਡ ਨੰਬਰ 6 ਤੇ ਭੋਜੋ ਮਾਜਰੀ ਵਿਖੇ ਲਗਾਏ ਜਾਣਗੇ। ਉਨ੍ਹਾਂ ਨੇ ਮੁੜ ਤੋਂ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਦੀ ਅਪੀਲ ਕਰਦਿਆਂ ਦੱਸਿਆ ਕਿ ਇਨ੍ਹਾਂ ਕੈਂਪਾਂ ‘ਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਦੇ ਫਾਰਮ ਵੀ ਪ੍ਰਾਪਤ ਕੀਤੇ ਜਾ ਰਹੇ ਹਨ, ਇਸ ਲਈ ਸਿੱਖ ਵੋਟਰ ਆਪਣੀਆਂ ਵੋਟਾਂ ਬਣਵਾਉਣ ਲਈ ਇਨ੍ਹਾਂ ਕੈਂਪਾਂ ਵਿੱਚ ਵੀ ਫਾਰਮ ਜਮ੍ਹਾਂ ਕਰਵਾ ਸਕਦੇ ਹਨ।