–ਹਡਾਣਾ, ਸ਼ੇਰਮਾਜਰਾਂ ਤੇ ਮਹਿਤਾ ਨੇ ‘ਸਰਕਾਰ ਆਪ ਦੇ ਦੁਆਰ’ ਮੁਹਿੰਮ ਦੀ ਕੀਤੀ ਸ਼ਲਾਘਾ
ਮਨਿੰਦਰ ਸਿੰਘ, ਬਰਨਾਲਾ
ਪਟਿਆਲਾ 11 ਫਰਵਰੀ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਆਪ ਪਾਰਟੀ ਆਗੂ ਰਣਜੋਧ ਸਿੰਘ ਹਡਾਣਾ ਚੈਅਰਮੈਨ ਪੀ ਆਰ ਟੀ ਸੀ, ਮੇਘ ਚੰਦ ਸ਼ੇਰ ਮਾਜਰਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਤੇਜਿੰਦਰ ਮਹਿਤਾ ਜਿਲ੍ਹਾਂ ਸ਼ਹਿਰੀ ਪ੍ਰਧਾਨ ਪਟਿਆਲਾ ਅਤੇ ਹੋਰ ਪਾਰਟੀ ਆਗੂਆਂ ਨੇ ਬੀਤੇ ਦਿਨੀ ਨਵ-ਨਿਯੁਕਤ ਅਹੁਦੇਦਾਰਾਂ ਦਾ ਸਿਰਪਾੳ ਪਾ ਕੇ ਸਨਮਾਨ ਕੀਤਾ। ਇਸ ਮੌਕੇ ਉਕਤ ਆਗੂਆਂ ਨੇ ਸਾਂਝੇ ਰੂਪ ਵਿੱਚ ਦੱਸਿਆਂ ਕਿ ਪਾਰਟੀ ਵੱਲੋਂ ਸੰਗਠਨ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਜਿਲ੍ਹਾਂ ਪੱਧਰ ਦੇ ਨਾਲ ਪੰਜਾਬ ਪੱਧਰ ਤੇੇ ਵੀ ਪਾਰਟੀ ਵੱਲੋਂ ਚੱਲ ਰਹੇ ਕੰਮਾਂ ਨੂੰ ਵਧੇਰੇ ਲੋਕਾਂ ਤੱਕ ਪਹੁੰਚਾਉਣ ਲਈ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ।
ਉਨਾਂ ਕਿਹਾ ਕਿ ਸਾਬਕਾ ਸਰਕਾਰਾਂ ਨੌਜਵਾਨਾਂ ਨੂੰ ਆਪਣੇ ਮਤਲਬ ਲਈ ਵਰਤਦੀਆਂ ਸਨ। ਉਨਾਂ ਨੂੰ ਝੂਠੇ ਲਾਰੇ ਲਗਾ ਕੇ ਆਪਣੇ ਕਾਰੋਬਾਰ ਵਿੱਚ ਮੁਫਤ ਕੰਮ ਕਰਵਾ ਕੇ ਰੁਲਣ ਲਈ ਛੱਡ ਦਿੰਦੀਆਂ ਸਨ। ਪਰ ਆਪ ਸਰਕਾਰ ਨੇ ਇਨ੍ਹਾਂ ਆਮ ਘਰਾਂ ਦੇ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਤੇ ਸਿਫਾਰਸ਼ ਤੋਂ ਸਰਕਾਰੀ ਨੌਕਰੀਆਂ ਅਤੇ ਇਸ ਤੋਂ ਇਲਾਵਾ ਪੰਜਾਬ ਵਿੱਚ ਪੜਾਈ ਦੇ ਸਾਧਨਾਂ ਵਿੱਚ ਵੀ ਚੰਗੇ ਸੁਧਾਰ ਕਰ ਰਹੀ ਹੈ।
ਉਨਾਂ ‘ਸਰਕਾਰ ਆਪ ਦੇ ਦੁਆਰ’ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕਰਦਿਆ ਕਿਹਾ ਕਿ ਹੁਣ ਲੋਕਾਂ ਨੂੰ ਦਫਤਰਾਂ ਦੇ ਗੇੜਿਆਂ ਤੋਂ ਨਿਜ਼ਾਤ ਮਿਲੇਗੀ। ਕਿਉਂਕਿ ਸਰਕਾਰ ਵੱਲੋਂ ਆਪਣੇ ਵਾਧੇ ਮੁਤਾਬਕ ਸ਼ੁਰੂ ਕੀਤੀ ਮੁਹਿੰਮ ਪੂਰੇ ਪੰਜਾਬ ਦੇ ਹਰ ਪਿੰਡ ਵਿੱਚ ਪਹੰੁਚ ਕਰੇਗੀ। ੳਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਬਾਰੇ ਜਿਆਦਾ ਜਾਣਕਾਰੀ ਲਈ ਸਰਕਾਰ ਵੱਲੋਂ 1076 ਨੰਬਰ ਵੀ ਜਾਰੀ ਕੀਤਾ ਗਿਆ ਹੈ। ਉਨਾਂ ਕੁਝ ਦਿਨ ਪਹਿਲਾਂ ਸ਼ੁਰੂ ਹੋਈ ਸੜਕ ਸੁਰੱਖਿਆ ਫੋਰਸ ਬਾਰੇ ਵੀ ਲੋਕਾਂ ਨੂੰ ਦੱਸਦਿਆ ਕਿਹਾ ਕਿ ਸਰਕਾਰ ਲੋਕਾਂ ਦੀ ਜਿੰਦਗੀ ਦੀ ਸੁਰੱਖਿਆ ਲਈ ਚਿੰਤਤ ਹੈ। ਜਿਸ ਲਈ ਇਹ ਫੋਰਸ ਹੁਣ 24 ਘੰਟੇ ਸੜਕਾਂ ਤੇ ਆਮ ਵਿਅਕਤੀ ਦੀ ਜਿੰਦਗੀ ਬਚਾਉਣ ਲਈ ਡਿਊਟੀ ਕਰੇਗੀ।
ਉਨਾਂ ਸਾਬਕਾ ਸਰਕਾਰਾਂ ਤੇ ਤੰਜ ਕਸਦਿਆ ਕਿਹਾ ਕਿ ਆਪ ਸਰਕਾਰ ਨੂੰ ਭੰਡਣ ਤੋਂ ਪਹਿਲਾਂ ਆਪਣੇ ਮੰਜੇ ਥੱਲੇ ਝਾੜੂ ਫੇਰਿਆ ਜਾਵੇ। ਉਨਾਂ ਕਿਹਾ ਕਿ ਨਸ਼ੇ ਦੇ ਸੋਦਾਗਰ ਅਤੇ ਪੰਜਾਬ ਦੀ ਜਵਾਨੀ ਨੂੰ ਅਣਪੜ ਰੱਖ ਕੇ ਆਪਣੇ ਵੱਡੇ ਵੱਡੇ ਹੋਟਲ ਅਤੇ ਟਰਾਂਸਪੋਰਟਾ ਖੜੀਆਂ ਕਰਕੇ ਪੰਜਾਬ ਦੇ ਲੋਕਾਂ ਤੋਂ ਸਾਥ ਦੀ ਉਮੀਦ ਰੱਖਣਾ ਚੰਗੀ ਗੱਲ ਨਹੀ। ਸਾਬਕਾ ਸਰਕਾਰਾਂ ਦੀ ਪੰਜਾਬ ਪ੍ਰਤੀ ਮਾੜੀ ਸੋਚ ਕਾਰਨ ਹੀ ਲੋਕਾਂ ਨੇ 75 ਸਾਲਾਂ ਤੋਂ ਆਪਸ ਵਿੱਚ ਸੈਟਿੰਗ ਕਰ ਰਹੀਆਂ ਸਰਕਾਰਾਂ ਨੂੰ ਹਾਰ ਦਾ ਮੂੰਹ ਵਿਖਾ ਕੇ ਆਪ ਦੀ ਝੋਲੀ ਵੱਡੀ ਜਿੱਤ ਪਾਈ ਸੀ।
ਇਸ ਮੌਕੇ ਐਡਵੋਕੇਟ ਸੁਖਜਿੰਦਰ ਸਿੰਘ, ਡਾ ਹਰਨੇਕ ਸਿੰਘ ਜਿਲ੍ਹਾਂ ਪ੍ਰਧਾਨ ਬੁੱਧੀਜੀਵੀ ਵਿੰਗ, ਰਾਜਾ ਧੰਜੂ ਜਿਲ੍ਹਾਂ ਪ੍ਰਧਾਨ ਬੀ ਸੀ ਵਿੰਗ, ਹਰਪਿੰਦਰ ਚੀਮਾ, ਲਾਲੀ ਰਹਿਲ, ਗੁਰਿੰਦਰਪਾਲ ਸਿੰਘ ਅਦਾਲਤੀਵਾਲਾ, ਸੁਖਵਿੰਦਰ ਸਿੰਘ ਬੱਲਮਗੜ, ਸੁਖਦੇਵ ਸਿੰਘ ਚੀਕਾ, ਹਰਪਾਲ ਸਿੰਘ, ਵਿਕਰਮ, ਨਵਕਰਨਦੀਪ ਸਿੰਘ ਅਤੇ ਨਵ ਨਿਯੁਕਤ ਅਹੁਦੇਦਾਰਾਂ ਦੇ ਨਾਲ ਨਾਲ ਹੋਰ ਪਾਰਟੀ ਵਰਕਰਾਂ ਵੀ ਮੌਜੂਦ ਰਹੇ।
ਫੋਟੋ – ਐਡਵੋਕੇਟ ਸੁਖਜਿੰਦਰ ਸਿੰਘ ਨੂੰ ਨਵੀਂ ਜਿੰਮੇਵਾਰੀ ਸੋਂਪ ਕੇ ਸਨਮਾਨ ਕਰਦੇ ਹੋਏ ਆਪ ਆਗੂ