Viral news truth and fact check
ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨਾਲ ਜੁੜੀ ਇੱਕ ਪੋਸਟ ਤੇਜ਼ੀ ਨਾਲ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਕਥਿਤ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਉਹ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲਣ ਜਾਵੇਂਗੀ। ਪੋਸਟ ਵਿੱਚ ਦ ਸਮਰ ਨਿਊਜ ਦਾ ਲੋਗੋ ਲੱਗਿਆ ਹੋਇਆ ਹੈ।
ਜਾਂਚ ਵਿੱਚ ਪਾਇਆ ਕਿ ਹਰਸਿਮਰਤ ਕੌਰ ਬਾਦਲ ਦੇ ਕਥਿਤ ਬਿਆਨ ਵਾਲੀ ਵਾਇਰਲ ਪੋਸਟ ਐਡੀਟੇਡ ਹੈ। ਅਸਲ ਪੋਸਟ ਨੂੰ ਐਡਿਟ ਕਰਕੇ ਗ਼ਲਤ ਸੰਦਰਭ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਹਰਸਿਮਰਤ ਕੌਰ ਬਾਦਲ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਕੁਝ ਲੋਕ ਫਰਜੀ ਪੋਸਟ ਨੂੰ ਸ਼ੇਅਰ ਕਰ ਰਹੇ ਹਨ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Kulwant Singh Chahal ਨੇ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ ਹੈ। ਪੋਸਟ ਵਿੱਚ ਲਿਖਿਆ ਹੋਇਆ ਹੈ,”ਸੰਤ ਰਾਮ ਰਹੀਮ ਜੀ ਨੇ ਕਲਯੁੱਗ ਦੇ ਅਵਤਾਰ ਉਹਨਾਂ ਦੀ ਸੰਗਤ ਕਰਨ ਨਾਲ ਮਿਲਦੀ ਹੈ ਰੂਹ ਨੂੰ ਸ਼ਾਂਤੀ। ਸੰਤ ਰਾਮ ਰਹੀਮ ਜੀ ਦੀ ਸੰਗਤ ਕਰਨ ਨਾਲ ਮਿਲਦੀ ਰੂਹ ਨੂੰ ਸ਼ਾਂਤੀ ! ਜਲਦੀ ਜਾਂਵਾਂਗੀ ਦਰਸ਼ਨ ਕਰਨ : ਹਰਸਿਮਰਤ ਬਾਦਲ।
ਪੜਤਾਲ
ਵਾਇਰਲ ਦਾਅਵੇ ਦੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾਂ ਸੰਬੰਧਿਤ ਕੀਵਰਡ ਨਾਲ ਸਰਚ ਕੀਤਾ। ਸਾਨੂੰ ਸਰਚ ਦੌਰਾਨ ਅਜਿਹੀ ਕੋਈ ਭਰੋਸੇਯੋਗ ਮੀਡਿਆ ਰਿਪੋਰਟ ਨਹੀਂ ਮਿਲੀ। ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਹਰਸਿਮਰਤ ਕੌਰ ਬਾਦਲ ਨੇ ਅਜਿਹਾ ਕੋਈ ਵੀ ਬਿਆਨ ਦਿੱਤਾ ਹੁੰਦਾ ਤਾਂ ਇਹ ਹਰ ਮੀਡਿਆ ਅਦਾਰੇ ਦੀ ਸੁਰਖੀਆਂ ਵਿੱਚ ਹੁੰਦਾ, ਪਰ ਸਾਨੂੰ ਅਜਿਹੀ ਕੋਈ ਨਿਊਜ ਰਿਪੋਰਟ ਨਹੀਂ ਮਿਲੀ।
ਸਰਚ ਦੌਰਾਨ ਸਾਨੂੰ ਕਈ ਖਬਰਾਂ ਮਿਲਿਆ, ਜਿਸ ਵਿੱਚ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵਲੋਂ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਗੁੱਸਾ ਜ਼ਾਹਰ ਕੀਤਾ ਹੈ।
ਜਾਂਚ ਵਿੱਚ ਅੱਗੇ ਅਸੀਂ ਹਰਸਿਮਰਤ ਕੌਰ ਬਾਦਲ ਦੇ ਸੋਸ਼ਲ ਮੀਡਿਆ ਹੈਂਡਲ ਨੂੰ ਖੰਗਾਲਿਆ। ਇੱਥੇ ਵੀ ਸਾਨੂੰ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਪੋਸਟ ਨਹੀਂ ਮਿਲੀ।
https://syndication.twitter.com/srv/timeline-profile/screen-name/HarsimratBadal_?creatorScreenName=JoinJyotiOffice&dnt=true&embedId=twitter-widget-0&features=eyJ0ZndfdGltZWxpbmVfbGlzdCI6eyJidWNrZXQiOltdLCJ2ZXJzaW9uIjpudWxsfSwidGZ3X2ZvbGxvd2VyX2NvdW50X3N1bnNldCI6eyJidWNrZXQiOnRydWUsInZlcnNpb24iOm51bGx9LCJ0ZndfdHdlZXRfZWRpdF9iYWNrZW5kIjp7ImJ1Y2tldCI6Im9uIiwidmVyc2lvbiI6bnVsbH0sInRmd19yZWZzcmNfc2Vzc2lvbiI6eyJidWNrZXQiOiJvbiIsInZlcnNpb24iOm51bGx9LCJ0ZndfZm9zbnJfc29mdF9pbnRlcnZlbnRpb25zX2VuYWJsZWQiOnsiYnVja2V0Ijoib24iLCJ2ZXJzaW9uIjpudWxsfSwidGZ3X21peGVkX21lZGlhXzE1ODk3Ijp7ImJ1Y2tldCI6InRyZWF0bWVudCIsInZlcnNpb24iOm51bGx9LCJ0ZndfZXhwZXJpbWVudHNfY29va2llX2V4cGlyYXRpb24iOnsiYnVja2V0IjoxMjA5NjAwLCJ2ZXJzaW9uIjpudWxsfSwidGZ3X3Nob3dfYmlyZHdhdGNoX3Bpdm90c19lbmFibGVkIjp7ImJ1Y2tldCI6Im9uIiwidmVyc2lvbiI6bnVsbH0sInRmd19kdXBsaWNhdGVfc2NyaWJlc190b19zZXR0aW5ncyI6eyJidWNrZXQiOiJvbiIsInZlcnNpb24iOm51bGx9LCJ0ZndfdXNlX3Byb2ZpbGVfaW1hZ2Vfc2hhcGVfZW5hYmxlZCI6eyJidWNrZXQiOiJvbiIsInZlcnNpb24iOm51bGx9LCJ0ZndfdmlkZW9faGxzX2R5bmFtaWNfbWFuaWZlc3RzXzE1MDgyIjp7ImJ1Y2tldCI6InRydWVfYml0cmF0ZSIsInZlcnNpb24iOm51bGx9LCJ0ZndfbGVnYWN5X3RpbWVsaW5lX3N1bnNldCI6eyJidWNrZXQiOnRydWUsInZlcnNpb24iOm51bGx9LCJ0ZndfdHdlZXRfZWRpdF9mcm9udGVuZCI6eyJidWNrZXQiOiJvbiIsInZlcnNpb24iOm51bGx9fQ%3D%3D&frame=false&hideBorder=false&hideFooter=false&hideHeader=false&hideScrollBar=false&lang=en&maxHeight=750px&origin=https%3A%2F%2Fwww.vishvasnews.com%2Fpunjabi%2Fviral%2Ffact-check-harsimrat-kaur-badal-gave-a-viral-statement-about-ram-rahim-edited-post-viral%2F&sessionId=f9f651a839f599eeeaf787017b20ff642ec33ed8&showHeader=true&showReplies=false&transparent=false&widgetsVersion=2615f7e52b7e0%3A1702314776716
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ The Summer News ‘ਤੇ ਵਾਇਰਲ ਪੋਸਟ ਨੂੰ ਲੱਭਿਆ। ਸਾਨੂੰ 25 ਜਨਵਰੀ 2023 ਨੂੰ ਪੋਸਟ ਮਿਲੀ। ਇਸ ਪੋਸਟ ‘ਤੇ ਲਿਖਿਆ ਹੋਇਆ ਹੈ, “ਰਾਮ ਰਹੀਮ ਇਕ ਵਾਰ ਫਿਰ ਸਿੱਖਾਂ ਦੇ ਪਵਿੱਤਰ ਚਿੰਨ੍ਹਾਂ ਦਾ ਮਜ਼ਾਕ ਬਣਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾ ਰਿਹਾ ਹੈ: ਹਰਸਿਮਰਤ ਬਾਦਲ”
ਵਾਇਰਲ ਦਾਅਵੇ ਨੂੰ ਲੈ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਪੋਸਟ ਨੂੰ ਸਾਂਝਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੋਸਟ ਫ਼ਰਜ਼ੀ ਹੈ।
ਅੰਤ ਵਿੱਚ ਅਸੀਂ ਫਰਜੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਯੂਜ਼ਰ ਨੇ ਇਸ ਪੋਸਟ ਨੂੰ ਮੇਰਾ ਸ਼ਹਿਰ ਮੇਰਾ ਮਾਣ ਨਾਮ ਦੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤਾ ਹੈ। ਇਸ ਪੇਜ ਦੇ ਲਗਭਗ 2 ਹਜਾਰ ਮੈਂਬਰ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਾ। ਹਰਸਿਮਰਤ ਕੌਰ ਬਾਦਲ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਦ ਸਮਰ ਨਿਊਜ ਦੀ ਪੁਰਾਣੀ ਪੋਸਟ ਨੂੰ ਐਡਿਟ ਕਰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।