ਯੂਨੀਵਿਜ਼ਨ ਨਿਊਜ਼ ਇੰਡੀਆ, ਮਾਲੇਰਕੋਟਲਾ
14 ਫਰਵਰੀ ਪੰਜਾਬ ਸਰਕਾਰ ਵੱਲੋਂ ਅੱਜ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਵਿੱਚ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਕੀਤੀ ਗਈ ਸਿਫ਼ਾਰਸ਼ ਦੇ ਆਧਾਰ ‘ਤੇ ਪੰਜਾਬ ਪੁਲੀਸ ਦੇ ਵੱਖ-ਵੱਖ ਕਾਡਰਾਂ ਵਿੱਚ ਤਾਇਨਾਤ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀ.ਐਸ.ਪੀ ਬਣਾਇਆ ਗਿਆ ਹੈ।
ਇਹ ਵੀਡੀਓ ਵੀ ਵੇਖੋ
ਜਿਸ ‘ਚ ਲੁਧਿਆਣਾ ਵਿਖੇ ਐਨ.ਆਰ.ਆਈ. ਪੁਲਿਸ ਸਟੇਸ਼ਨ ਵਿਖੇ ਬਤੌਰ ਐਸ.ਐਚ.ਓ ਅਪਣੀਆਂ ਸੇਵਾਵਾਂ ਨਿਭਾ ਰਹੇ ਮੁਹੰਮਦ ਜਮੀਲ ਮਾਲੇਰਕੋਟਲਾ ਨੂੰ ਡੀ.ਐਸ.ਪੀ ਦੇ ਰੂਪ ‘ਚ ਪਦਉਨਤ ਕੀਤਾ ਗਿਆ ਹੈ। ਇਸ ਮੌਕੇ ਸ਼੍ਰੀ ਟੀ.ਕੇ ਸਿਨਹਾ ਏ.ਡੀ.ਜੀ.ਪੀ ਐਨ.ਆਈ.ਆਈ ਵਿੰਗ ਪੰਜਾਬ ਤੇ ਸ਼੍ਰੀ ਅਜਿੰਦਰ ਸਿੰਘ ਏ.ਆਈ.ਜੀ ਹੈਡਕੁਆਰਟਰ ਐਨ.ਆਰ.ਆਈ ਵਿੰਗ ਪੰਜਾਬ ਨੇ ਸ਼੍ਰੀ ਮੁਹੰਮਦ ਜਮੀਲ ਨੂੰ ਤਰੱਕੀ ਦੇ ਸਟਾਰ ਲਗਾਏ ਗਏ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਪਣੀ ਡਿਊਟੀ ਹੋਰ ਲਗਨ ਤੇ ਮੇਹਨਤ ਨਾਲ ਕਰਨ ਲਈ ਵੀ ਪ੍ਰੇਰਿਤ ਕੀਤਾ। ਵਰਣਨਯੋਗ ਹੈ ਕਿ ਮੁਹੰਮਦ ਜਮੀਲ ਬਤੌਰ ਐਸ.ਐਚ.ਓ ਲੁਧਿਆਣਾ ਤੋਂ ਇਲਾਵਾ ਜਗਰਾਓਂ, ਫਤਹਿਗੜ੍ਹ ਸਾਹਿਬ ਅਤੇ ਜਲੰਧਰ ਦਿਹਾਤੀ ਵਿਖੇ ਸੇਵਾਵਾਂ ਨਿਭਾਈਆਂ ਹਨ। ਮੁਹੰਮਦ ਜਮੀਲ ਨੇ ਤਰੱਕੀ ਮਿਲਣ ‘ਤੇ ਪੰਜਾਬ ਸਰਕਾਰ ਤੇ ਡੀ.ਜੀ.ਪੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਮਹਿਕਮੇ ਨੇ ਜੋ ਉਸ ਨੂੰ ਤਰੱਕੀ ਦੇ ਕੇ ਜਿੰਮੇਵਾਰੀ ‘ਚ ਵਾਧਾ ਕੀਤਾ ਹੈ, ਉਹ ਉਸਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।